skip to content

Last Updated: October 10, 2026

Dainik Savera Times Logo

Ludhiana : ਸਵਾ ਮਹੀਨੇ ਦੀ ਬੱਚੀ ਦੀ ਮੌਤ ’ਤੇ ਹਸਪਤਾਲ ’ਚ ਹੰਗਾਮਾ, ਡਾਕਟਰ ’ਤੇ ਲੱਗੇ ਵੱਡੀ ਅਣਗਹਿਲੀ ਦੇ ਇਲਜ਼ਾਮ

9 months ਪਹਿਲਾ

Ludhiana : ਸਵਾ ਮਹੀਨੇ ਦੀ ਬੱਚੀ ਦੀ ਮੌਤ ’ਤੇ ਹਸਪਤਾਲ ’ਚ ਹੰਗਾਮਾ, ਡਾਕਟਰ ’ਤੇ ਲੱਗੇ ਵੱਡੀ ਅਣਗਹਿਲੀ ਦੇ ਇਲਜ਼ਾਮ

Ludhiana News : ਲੁਧਿਆਣਾ ਵਿੱਚ ਬੁੱਧਵਾਰ ਫੀਲਡਗੰਜ 16 ਕੁਚੇ ਵਿੱਚ ਪੈਂਦੇ ਗੁਲਾਟੀ ਕੇਅਰ ਸੈਂਟਰ ਨਾਂ ਦੇ ਪ੍ਰਾਈਵੇਟ ਕਲੀਨਿਕ ’ਤੇ ਜੰਮ ਕੇ ਹੰਗਾਮਾ ਹੋਇਆ। ਦੱਸ ਦਈਏ ਕਿ ਸਵਾ ਮਹੀਨੇ ਦੀ ਇੱਕ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਨੇ ਕਲੀਨਿਕ ਦੇ ਡਾਕਟਰ ’ਤੇ ਗਲਤ ਇਲਾਜ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਤੋਂ ਬਾਅਦ ਜ਼ੋਰਦਾਰ ਹੰਗਾਮਾ ਹੋਇਆ। ਜਾਣਕਾਰੀ ਦਿੰਦੇ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਸਵਾ ਮਹੀਨੇ ਦੀ ਬੇਟੀ ਨੂੰ ਤਿੰਨ ਚਾਰ ਦਿਨ ਤੋਂ ਖਾਂਸੀ ਜੁਕਾਮ ਸੀ, ਜਿਸ ਦਾ ਉਹ ਡਾਕਟਰ ਗੁਲਾਟੀ ਤੋਂ ਇਲਾਜ ਕਰਵਾ ਰਹੀ ਸੀ। ਬੁੱਧਵਾਰ ਦੁਪਹਿਰ ਬੱਚੀ ਦੀ ਹਾਲਤ ਥੋੜੀ ਖਰਾਬ ਹੋਣ ਕਰਕੇ ਉਹ ਡਾਕਟਰ ਕੋਲ ਲੈ ਗਈ, ਜਿੱਥੇ ਡਾਕਟਰ ਵੱਲੋਂ ਉਸਦਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਹਸਪਤਾਲ ਜਾਣ ਦੀ ਗੱਲ ਆਖੀ ਗਈ।

Vegetables to Lower Cholesterol : ਠੰਡ ‘ਚ ਵਧ ਸਕਦਾ ਮਾੜਾ ਕੋਲੈਸਟ੍ਰੋਲ ; ਬਚਣ ਲਈ ਖਾਓ ਇਹ 3 ਸਬਜ਼ੀਆਂ

ਜਦੋਂ ਉਹ ਵੱਡੇ ਹਸਪਤਾਲ ਪਹੁੰਚੇ ਤਾਂ ਉੱਥੇ ਡਾਕਟਰ ਨੇ ਕਿਹਾ ਕਿ ਬੱਚੀ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਹ ਵਾਪਸ ਗੁਲਾਟੀ ਕਲੀਨਿਕ ਪਹੁੰਚੇ ਪਰ ਡਾਕਟਰ ਨੇ ਆਪਣੀ ਅਣਗਹਿਲੀ ਦੀ ਗੱਲ ਨਹੀਂ ਮੰਨੀ, ਜਿਸ ’ਤੇ ਮਜਬੂਰਨ ਉਨ੍ਹਾਂ ਨੂੰ ਹੰਗਾਮਾ ਕਰਨਾ ਪਿਆ। ਉਹਨਾਂ ਨੇ ਇਲਜ਼ਾਮ ਲਾਇਆ ਕਿ ਡਾਕਟਰ ਦੇ ਅੰਦਰ ਜੋ ਸੀਸੀਟੀਵੀ ਕੈਮਰੇ ਲੱਗੇ ਹਨ ਉਸ ਵਿੱਚੋ ਕੁਝ ਮਿੰਟ ਦੀ ਰਿਕਾਰਡਿੰਗ ਗਾਇਬ ਕਰ ਦਿੱਤੀ ਗਈ ਹੈ। ਇਸੇ ਦੌਰਾਨ ਮੌਕੇ ’ਤੇ ਥਾਣਾ ਡਿਵੀਜ਼ਨ ਨੰਬਰ ਦੋ ਪੁਲਿਸ ਵੀ ਪਹੁੰਚੀ। ਇਸ ਮੌਕੇ ਸਬ ਇੰਸਪੈਕਟਰ ਭੂਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੇ ਪਰਿਵਾਰ ਨੇ ਡਾਕਟਰ ’ਤੇ ਅਣਗਹਿਲੀ ਕਰਕੇ ਬੱਚੀ ਦੀ ਮੌਤ ਹੋਣ ਦੇ ਇਲਜ਼ਾਮ ਲਾਏ ਹਨ। ਜਦਕਿ ਡਾਕਟਰ ਦਾ ਕਹਿਣਾ ਹੈ ਕਿ ਉਸਦੀ ਕੋਈ ਗਲਤੀ ਨਹੀਂ ਹੈ। ਪਰਿਵਾਰ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

baby

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.