skip to content

Last Updated: November 25, 2026

Dainik Savera Times Logo

Hoshiarpur : ਆਰਮੀ ਤੋਂ ਰਿਟਾਇਰਡ ਹੋ ਕੇ ਘਰ ਪਰਤ ਰਹੇ ਪਿਓ-ਪੁੱਤ ਭਿਆਨਕ ਹਾਦਸੇ ਦਾ ਸ਼ਿਕਾਰ, ਗੰਭੀਰ ਜ਼ਖ਼ਮੀ

2 January 2026 ਅੱਪਡੇਟ ਕੀਤਾ ਗਿਆ

Hoshiarpur : ਆਰਮੀ ਤੋਂ ਰਿਟਾਇਰਡ ਹੋ ਕੇ ਘਰ ਪਰਤ ਰਹੇ ਪਿਓ-ਪੁੱਤ ਭਿਆਨਕ ਹਾਦਸੇ ਦਾ ਸ਼ਿਕਾਰ, ਗੰਭੀਰ ਜ਼ਖ਼ਮੀ

Hoshiarpur News : ਮਾਹਿਲਪੁਰ-ਗੜਸ਼ੰਕਰ ਰੋਡ ’ਤੇ ਮਾਰੂਤੀ ਏਜੰਸੀ ਪਿੰਡ ਲੰਗੇਰੀ ਵੱਲ ਨੂੰ ਮੁੜਦੇ ਮੋੜ ਦੇ ਨੇੜੇ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ’ਚ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਜੰਮੂ ਤੋਂ ਰਿਟਾਇਰਡ ਹੋ ਕੇ ਆ ਰਹੇ ਫੌਜੀ ਅਤੇ ਉਸਦੇ ਪਿਤਾ ਇਕ ਸਕਾਰਪੀਓ ਗੱਡੀ ਨਾਲ ਟਕਰਾਉਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ। ਦੂਜੇ ਪਾਸੇ ਸਕਾਰਪੀਓ ਚਾਲਕ ਮੁਤਾਬਿਕ ਉਸਨੇ ਮੁੱਖ ਮਾਰਗ ਤੋਂ ਆਪਣੇ ਪਿੰਡ ਵੱਲ ਨੂੰ ਇਸ਼ਾਰਾ ਦੇ ਕੇ ਗੱਡੀ ਮੋੜੀ ਸੀ ਤਾਂ ਪੁੱਛਿਓ ਤੇਜ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

Switzerland Bar Blast Update : ਸਵਿਸ ਬਾਰ ਧਮਾਕੇ ਵਿੱਚ ਹੁਣ ਤਕ 47 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖਮੀ

ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਗੁਰਦੇਵ ਸਿੰਘ ਵਾਸੀ ਧੋਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੁਰਜੀਤ ਸਿੰਘ ਜੋ ਕਿ ਜੰਮੂ ਤੋਂ ਸੋਲਾਂ ਸਾਲ ਆਰਮੀ’ਚੋ ਸਰਵਿਸ ਕਰਕੇ ਰਿਟਾਇਰ ਹੋ ਕੇ ਆਪਣੀ ਕਾਰ (ਪੀ ਬੀ.32 ਡਬਲਯੂ 9397) ’ਤੇ ਆ ਰਹੇ ਸਨ ਆ ਰਹੇ ਸੀ ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਮੋਹਰੇ ਜਾ ਸਕਾਰਪਿਓ ਗੱਡੀ (ਪੀ ਬੀ 07 ਡਬਲਯੂ 5701) ਚਾਲਕ ਵਲੋਂ ਦੁਸਰੀ ਸਾਇਡ ਨੂੰ ਮੋੜਨ ’ਤੇ ਉਨ੍ਹਾਂ ਦੀ ਕਾਰ ਗੱਡੀ ਨਾਲ ਟਕਰਾ ਗਈ ਜਿਸ ਕਾਰਨ ਦੋਨੋ ਪਿਓ-ਪੁੱਤ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਇਲਾਜ਼ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।

Iran Protest : ਮਹਿੰਗਾਈ, ਬੇਰੁਜ਼ਗਾਰੀ ਤੇ ਗੁੱਸਾ ; ਈਰਾਨ ‘ਚ ਸੜਕਾਂ ‘ਤੇ ਹਿੰਸਕ ਪ੍ਰਦਰਸ਼ਨਾਂ ‘ਚ ਹੁਣ ਤਕ 6 ਲੋਕਾਂ ਦੀ ਮੌਤ

ਦੂਸਰੇ ਪਾਸੇ ਸਕਾਰਪਿਓ ਗੱਡੀ ਚਾਲਕ ਹਰਬਲਰਾਜ ਸਿੰਘ ਰਾਜਾ ਵਾਸੀ ਲੰਗੇਰੀ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੁਸ਼ਿਆਰਪੁਰ ਦੇ ਕਿਸੀ ਨਿੱਜੀ ਹਸਪਤਾਲ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਅਤੇ ਗੱਡੀ ਦਾ ਇਸ਼ਾਰਾ ਦੇ ਕੇ ਆਪਣੇ ਪਿੰਡ ਵੱਲ ਗੱਡੀ ਮੋੜ ਰਿਹਾ ਸੀ ਤਾਂ ਪਿੱਛੇ ਤੋਂ ਤੇਜ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.