skip to content

Last Updated: November 23, 2026

Dainik Savera Times Logo

ਅਮਰੀਕਾ ਵਿੱਚ ਪਹਿਲੀ ਵਾਰ ਸਰਕਾਰੀ ਦਫ਼ਤਰ ‘ਚ ਸਿੱਖ ਝੰਡਾ ਲਹਿਰਾਇਆ

24 December 2025 ਅੱਪਡੇਟ ਕੀਤਾ ਗਿਆ

ਅਮਰੀਕਾ ਵਿੱਚ ਪਹਿਲੀ ਵਾਰ ਸਰਕਾਰੀ ਦਫ਼ਤਰ ‘ਚ ਸਿੱਖ ਝੰਡਾ ਲਹਿਰਾਇਆ

ਅਮਰੀਕਾ ਵਿੱਚ ਸਿੱਖ ਭਾਈਚਾਰੇ ਨੇ ਇਤਿਹਾਸ ਰਚ ਦਿੱਤਾ ਹੈ। ਜਲੰਧਰ ਨਾਲ ਸਬੰਧਤ ਸਵਰਨਜੀਤ ਸਿੰਘ ਖਾਲਸਾ ਨੇ ਨੌਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣਨ ਤੋਂ ਬਾਅਦ ਆਪਣੇ ਸਰਕਾਰੀ ਦਫ਼ਤਰ ਵਿੱਚ ਸਿੱਖ ਝੰਡਾ ਲਹਿਰਾਇਆ। ਇਹ ਪਹਿਲੀ ਵਾਰ ਹੈ ਕਿ ਕਿਸੇ ਵਿਦੇਸ਼ੀ ਸਰਕਾਰੀ ਦਫ਼ਤਰ ਵਿੱਚ ਖਾਲਸਾਈ ਨਿਸ਼ਾਨ ਸਜਾਇਆ ਗਿਆ ਹੈ।

ਸਵਰਨਜੀਤ ਸਿੰਘ ਖਾਲਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਦਿਖਾਉਂਦੇ ਹਨ ਕਿ ਨੌਰਵਿਚ ਦੇ ਦਫ਼ਤਰ ਵਿੱਚ ਸਿੱਖ ਝੰਡੇ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਝੰਡੇ ਵੀ ਲਗਾਏ ਗਏ ਹਨ। ਖਾਲਸਾ ਨੇ ਕਿਹਾ ਕਿ ਇਸ ਝੰਡੇ ਨੂੰ ਲਹਿਰਾਉਣ ਦਾ ਮਕਸਦ ਸਿੱਖ ਭਾਈਚਾਰੇ ਦੀ ਸੇਵਾ ਅਤੇ ਕਮਿਊਨਿਟੀ ਦੇ ਲੋਕਾਂ ਲਈ ਸਮਰਪਣ ਦੀ ਯਾਦ ਦਿਵਾਉਣਾ ਹੈ।

READ ALSO : ਪਿੱਤਰਾਂ ਦੇ ਸੁਪਨੇ ਆਉਣ ਦਾ ਕਿ ਅਰਥ ਅਤੇ ਕੀ ਸੰਕੇਤ ਹੁੰਦਾ ਹੈ,ਪੜ੍ਹੋ ਪੂਰਾ ਵਿਸਥਾਰ ਨਾਲ

ਉਨ੍ਹਾਂ ਨੇ ਵੀ ਕਿਹਾ ਕਿ ਜਿਵੇਂ ਇੱਕ ਸਿੱਖ ਹਰ ਰੋਜ਼ ਦਸਤਾਰ ਪਹਿਨਦਾ ਹੈ ਅਤੇ ਆਪਣੀ ਸੇਵਾ ਦੀ ਯਾਦ ਰੱਖਦਾ ਹੈ, ਝੰਡਾ ਵੀ ਉਨ੍ਹਾਂ ਨੂੰ ਨੌਰਵਿਚ ਦੇ ਲੋਕਾਂ ਦੀ ਸੇਵਾ ਵਿੱਚ ਭਾਵਨਾ ਨਾਲ ਭਰਦਾ ਰਹੇਗਾ। ਸਵਰਨਜੀਤ ਸਿੰਘ ਖਾਲਸਾ ਨੇ ਇਹ ਵੀ ਦਰਸਾਇਆ ਕਿ ਨੌਰਵਿਚ ਅਮਰੀਕਾ ਦਾ ਪਹਿਲਾ ਸ਼ਹਿਰ ਹੈ ਜਿਸਦੇ ਸਰਕਾਰੀ ਦਫ਼ਤਰ ਵਿੱਚ ਸਿੱਖ ਝੰਡਾ ਲਹਿਰਾਇਆ ਗਿਆ ਹੈ।

ਇਸ ਘਟਨਾ ਨਾਲ ਨਾ ਸਿਰਫ਼ ਨੌਰਵਿਚ, ਸਗੋਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਹੋਇਆ ਹੈ ਅਤੇ ਸਵਰਨਜੀਤ ਸਿੰਘ ਖਾਲਸਾ ਨੇ ਇਤਿਹਾਸਕ ਯੋਗਦਾਨ ਦੇ ਕੇ ਆਪਣੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

ਵਿਧਵਾ ਔਰਤਾਂ ਨੂੰ ਲੈ ਕੇ ਵੱਡੀ ਖ਼ਬਰ, ਮਾਨ ਸਰਕਾਰ ਦਵੇਗੀ 1170 ਕਰੋੜ ਰੁਪਏ

Sikh flag hoisted in government office for the first time in America

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.