skip to content

Last Updated: October 4, 2026

Dainik Savera Times Logo

ਮੁਖਤਾਰ ਦਾ ਗੁੰਡਾ ਤੇ ਮੁੰਨਾ ਬਜਰੰਗੀ ਦਾ ਸਾਥੀ ਸਿਰਾਜ UPSTF ਦੇ ਐਨਕਾਊਂਟਰ ‘ਚ ਢੇਰ

10 months ਪਹਿਲਾ

ਮੁਖਤਾਰ ਦਾ ਗੁੰਡਾ ਤੇ ਮੁੰਨਾ ਬਜਰੰਗੀ ਦਾ ਸਾਥੀ ਸਿਰਾਜ UPSTF ਦੇ ਐਨਕਾਊਂਟਰ ‘ਚ ਢੇਰ

ਨਵੀਂ ਦਿਲੀ: ਪੂਰਵਾਂਚਲ ਦੇ ਮਾਫੀਆ ਡਾਨ ਮੁਖਤਾਰ ਅੰਸਾਰੀ ਦੇ ਗੁੰਡੇ ਸਿਰਾਜ ਅਹਿਮਦ ਨੂੰ ਯੂਪੀ ਐਸਟੀਐਫ ਨੇ ਐਤਵਾਰ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ। ਸਿਰਾਜ ਜੋ ਕਿ ਮੁੰਨਾ ਬਜਰੰਗੀ ਦਾ ਸਾਥੀ ਅਤੇ ਸ਼ਾਰਪ ਸ਼ੂਟਰ ਮੰਨਿਆ ਜਾਂਦਾ ਸੀ ਸਹਾਰਨਪੁਰ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਪੁਲਿਸ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਐਸਟੀਐਫ ਦੀ ਟੀਮ ਨੇ ਗੰਗੋਹ ਥਾਣਾ ਖੇਤਰ ਵਿੱਚ ਇਸ ਨੂੰ ਘੇਰਿਆ। ਪੁਲਿਸ ਨੇ surrender ਕਰਨ ਲਈ ਕਿਹਾ ਪਰ ਸਿਰਾਜ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇਸ ਨੂੰ ਢੇਰ ਕਰ ਦਿੱਤਾ।

ਰਾਹੁਲ ਗਾਂਧੀ ਨੂੰ ਹਰ ਥਾਂ ਰਾਮ ਦਿਖਦੇ ਹਨ ਰਾਮ ਦੇ ਨਾਲ ਰਾਵਣ ਦੀ ਯਾਦ ਵੀ ਆਉਂਦੀ ਹੈ — ਕਿਰੀਟ ਸੋਮੈਆ

ਸਿਰਾਜ ਅਸਲ ਵਿੱਚ ਸਲਤਾਨਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਲਗਭਗ ਢਾਈ ਸਾਲ ਤੋਂ ਫਰਾਰ ਸੀ। ਸਲਤਾਨਪੁਰ ਵਿੱਚ ਦੋ ਕਤਲਾਂ ਦੇ ਮਾਮਲੇ ਵਿੱਚ ਪੁਲਿਸ ਇਸ ਦੀ ਤਲਾਸ਼ ਕਰ ਰਹੀ ਸੀ। ਲੰਬੇ ਸਮੇਂ ਤੱਕ ਹੱਥ ਨਾ ਲੱਗਣ ‘ਤੇ ਪਹਿਲਾਂ 25 ਹਜ਼ਾਰ ਫਿਰ 50 ਹਜ਼ਾਰ ਅਤੇ ਹਾਲ ਹੀ ਵਿੱਚ ਇੱਕ ਲੱਖ ਰੁਪਏ ਦਾ ਇਨਾਮ ਇਸ ‘ਤੇ ਘੋਸ਼ਿਤ ਕੀਤਾ ਗਿਆ ਸੀ। ਇਸ ਦੀ ਤਲਾਸ਼ ਵਿੱਚ ਚਾਰ ਜ਼ਿਲ੍ਹਿਆਂ ਦੀ ਪੁਲਿਸ ਦੇ ਨਾਲ ਯੂਪੀ ਐਸਟੀਐਫ ਵੀ ਲੱਗੀ ਹੋਈ ਸੀ। ਅਧਿਕਾਰੀਆਂ ਦੇ ਮੁਤਾਬਕ ਇਹ ਹਰਿਆਣਾ ਅਤੇ ਰਾਜਸਥਾਨ ਦੀ ਸਰਹੱਦ ‘ਤੇ ਛੁਪਿਆ ਹੋਇਆ ਸੀ।

ਐਸਟੀਐਫ ਨੇ ਦੱਸਿਆ ਕਿ ਸਿਰਾਜ ਨੂੰ ਸਹਾਰਨਪੁਰ ਵਿੱਚ ਕੋਈ ਸੁਪਾਰੀ ਮਿਲੀ ਸੀ ਅਤੇ ਉਹ ਵਾਰਦਾਤ ਕਰਨ ਲਈ ਹੀ ਗੰਗੋਹ ਖੇਤਰ ਵਿੱਚ ਆਇਆ ਸੀ। ਖੁਫੀਆ ਇਨਪੁਟ ਮਿਲਣ ‘ਤੇ ਐਸਟੀਐਫ ਦੀ ਟੀਮ ਨੇ ਇਸ ਨੂੰ ਘੇਰਿਆ। surrender ਦਾ ਮੌਕਾ ਦੇਣ ਦੇ ਬਾਵਜੂਦ ਸਿਰਾਜ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਗੋਲੀਆਂ ਚਲਾਈਆਂ ਅਤੇ ਇਸ ਨੂੰ ਮਾਰ ਦਿੱਤਾ।

ਰਫ਼ਤਾਰ ਦਾ ਕਹਿਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

ਪੁਲਿਸ ਦੇ ਅਨੁਸਾਰ ਸਿਰਾਜ ਨੇ 6 ਅਗਸਤ 2023 ਨੂੰ ਸਲਤਾਨਪੁਰ ਦੇ ਭੂਲਕੀ ਚੌਰਾਹੇ ‘ਤੇ ਦਿਨ ਦਿਹਾੜੇ ਵਕੀਲ ਆਜ਼ਾਦ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਉਸ ਸਮੇਂ ਆਜ਼ਾਦ ਆਪਣੇ ਭਰਾ ਨਾਲ ਜਾ ਰਿਹਾ ਸੀ। ਸਿਰਾਜ ਲੋਲੇਪੁਰ ਪਿਆਰੇਪੱਟੀ ਪਿੰਡ ਦਾ ਰਹਿਣ ਵਾਲਾ ਸੀ ਪਰ ਬਾਅਦ ਵਿੱਚ ਮੁਖਤਾਰ ਅੰਸਾਰੀ ਗੈਂਗ ਨਾਲ ਜੁੜ ਗਿਆ ਅਤੇ ਮੁੰਨਾ ਬਜਰੰਗੀ ਦੇ ਨਾਲ ਕੰਮ ਕਰਨ ਲੱਗਾ।

ਐਨਕਾਊਂਟਰ ਤੋਂ ਬਾਅਦ ਵਕੀਲ ਆਜ਼ਾਦ ਅਹਿਮਦ ਦੇ ਪਰਿਵਾਰ ਨੇ ਖੁਸ਼ੀ ਜਤਾਈ ਅਤੇ ਕਿਹਾ ਕਿ ਢਾਈ ਸਾਲ ਦੀ ਦੇਰੀ ਨਾਲ ਹੀ ਸਹੀ ਪਰ ਹੁਣ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਪਰਿਵਾਰ ਨੇ ਸੀਐਮ ਯੋਗੀ ਅਤੇ ਯੂਪੀ ਐਸਟੀਐਫ ਦਾ ਧੰਨਵਾਦ ਕੀਤਾ। ਪੁਲਿਸ ਦੇ ਮੁਤਾਬਕ ਸਿਰਾਜ ਦੇ ਖ਼ਿਲਾਫ਼ 30 ਤੋਂ ਵੱਧ ਨਾਮਜ਼ਦ ਕੇਸ ਦਰਜ ਸਨ ਅਤੇ ਕਈ ਹੋਰ ਮਾਮਲਿਆਂ ਵਿੱਚ ਇਹ ਸ਼ੱਕੀ ਸੀ।

mukhtar-gangster-munna-bajrangi-associate-siraj-killed

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.