skip to content

Last Updated: November 7, 2026

Dainik Savera Times Logo

ਖ਼ੁਦ ਨੂੰ ਗੈਂਗਸਟਰ ਦੱਸ ਕੇ ਦਿੱਤੀ ਧਮਕੀ, ਮੰਗੀ 25 ਲੱਖ ਦੀ ਫਿਰੌਤੀ, ਆਇਆ ਪੁਲਿਸ ਅੜਿੱਕੇ

20 December 2025 ਅੱਪਡੇਟ ਕੀਤਾ ਗਿਆ

ਖ਼ੁਦ ਨੂੰ ਗੈਂਗਸਟਰ ਦੱਸ ਕੇ ਦਿੱਤੀ ਧਮਕੀ, ਮੰਗੀ 25 ਲੱਖ ਦੀ ਫਿਰੌਤੀ, ਆਇਆ ਪੁਲਿਸ ਅੜਿੱਕੇ

Mansa News : ਪੰਜਾਬ ਵਿੱਚ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਮੰਗਣ ਅਤੇ ਖ਼ੁਦ ਨੂੰ ਗੈਂਗਸਟਰ ਦੱਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੈਂਕ ਮੈਨੇਜਰ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸਰਦੂਲਗੜ੍ਹ ਪੁਲਿਸ ਨੇ ਬੈਂਕ ਮੈਨੇਜਰ ਨੂੰ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਕੁਵੈਤ ‘ਚ ਵਾਪਰੇ ਸੜਕ ਹਾਦਸੇ ‘ਚ 3 ਪੰਜਾਬੀਆਂ ਸਮੇਤ 7 ਨੌਜਵਾਨਾਂ ਦੀ ਮੌਤ

ਜਾਣਕਾਰੀ ਅਨੁਸਾਰ ਇੱਕ ਬੈਂਕ ਮੈਨੇਜਰ ਨੂੰ ਧਮਕੀ ਦਿੱਤੀ ਗਈ ਅਤੇ ਹਥਿਆਰ ਖਰੀਦਣ ਲਈ 25 ਲੱਖ ਰੁਪਏ ਮੰਗੇ ਗਏ। ਸਰਦੂਲਗੜ੍ਹ ਪੁਲਿਸ ਸਟੇਸ਼ਨ ਦੇ ਮੁੱਖ ਅਫਸਰ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਸਥਾਨਕ ਬੈਂਕ ਮੈਨੇਜਰ ਨੂੰ ਫ਼ੋਨ ਕੀਤਾ ਅਤੇ ਹਥਿਆਰ ਖਰੀਦਣ ਲਈ 25 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਮੈਨੇਜਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਤੁਰੰਤ ਪਿੰਡ ਸਾਧੂ ਵਾਲਾ ਦੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.