skip to content

Last Updated: November 25, 2026

Dainik Savera Times Logo

ਬੰਗਲਾਦੇਸ਼, ਆਵਾਮੀ ਲੀਗ ਦਫ਼ਤਰਾਂ ’ਤੇ ਹਮਲਾ: ਕਈ ਸ਼ਹਿਰਾਂ ਵਿੱਚ ਹਿੰਸਾ, ਤਾਜ਼ਾ ਅਪਡੇਟ ਇੱਥੇ ਵੇਖੋ

19 December 2025 ਅੱਪਡੇਟ ਕੀਤਾ ਗਿਆ

ਬੰਗਲਾਦੇਸ਼, ਆਵਾਮੀ ਲੀਗ ਦਫ਼ਤਰਾਂ ’ਤੇ ਹਮਲਾ: ਕਈ ਸ਼ਹਿਰਾਂ ਵਿੱਚ ਹਿੰਸਾ, ਤਾਜ਼ਾ ਅਪਡੇਟ ਇੱਥੇ ਵੇਖੋ

ਅੰਤਰਰਾਸ਼ਟਰੀ ਡੈਸਕ: ਬੰਗਲਾਦੇਸ਼ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਕਿਉਂਕਿ ਸ਼ਰੀਫ਼ ਉਸਮਾਨ ਹਾਦੀ ’ਤੇ ਹੋਏ ਹਮਲੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਵਧ ਗਿਆ ਹੈ। ਹਾਦੀ ਜੋ ਕਿ 2024 ਦੇ ਵਿਦਿਆਰਥੀ ਅੰਦੋਲਨ ਦਾ ਪ੍ਰਮੁੱਖ ਚਿਹਰਾ ਰਹਿ ਚੁੱਕਾ ਹੈ ਉਸ ’ਤੇ ਢਾਕਾ ਵਿੱਚ ਆਉਣ ਵਾਲੀਆਂ ਰਾਸ਼ਟਰੀ ਚੋਣਾਂ ਲਈ ਚੱਲ ਰਹੇ ਪ੍ਰਚਾਰ ਦੌਰਾਨ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਉਸਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਬੰਗਲਾਦੇਸ਼ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਹਨ ਅਤੇ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਨਾਗਰਿਕਾਂ ਦਾ ਕਹਿਣਾ ਹੈ ਕਿ ਇਹ ਹਮਲਾ ਲੋਕਤੰਤਰ ’ਤੇ ਸਿੱਧਾ ਹਮਲਾ ਹੈ ਅਤੇ ਸਰਕਾਰ ਨੂੰ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ। ਵਿਦਿਆਰਥੀ ਸੰਘਠਨਾਂ ਨੇ ਵੀ ਹਾਦੀ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਚੋਣਾਂ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।

Breaking: ਪੰਜਾਬ ਦੇ ਤੇਰਾਂ ਥਾਵਾਂ ’ਤੇ ਛਾਪੇ, ਪੰਜ ਕਰੋੜ ਤੋਂ ਵੱਧ ਰਕਮ ਜ਼ਬਤ!

ਹਾਦੀ ਦੀ ਹੱਤਿਆ ਤੋਂ ਬਾਅਦ ਬੰਗਲਾਦੇਸ਼ ਵਿੱਚ ਹਾਲਾਤ ਹੋਰ ਗੰਭੀਰ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਢਾਕਾ ਦੀਆਂ ਦੋ ਵੱਡੀਆਂ ਅਖਬਾਰੀ ਸੰਸਥਾਵਾਂ ਡੇਲੀ ਪ੍ਰੋਥਮ ਆਲੋ ਅਤੇ ਡੇਲੀ ਸਟਾਰ ਦੇ ਦਫ਼ਤਰਾਂ ਵਿੱਚ ਤੋੜਫੋੜ ਕੀਤੀ ਅਤੇ ਅੱਗ ਵੀ ਲਗਾ ਦਿੱਤੀ। ਇਸ ਦੌਰਾਨ ਇਮਾਰਤਾਂ ਦੇ ਅੰਦਰ ਮੌਜੂਦ ਪੱਤਰਕਾਰਾਂ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਲੋਕਾਂ ਨੂੰ ਹਿੰਸਾ ਰੋਕਣ ਲਈ ਅਪੀਲ ਕੀਤੀ।

ਇਹ ਘਟਨਾ ਨਾ ਸਿਰਫ਼ ਮੀਡੀਆ ਸੰਸਥਾਵਾਂ ਲਈ ਖ਼ਤਰਾ ਬਣੀ ਹੈ ਸਗੋਂ ਬੰਗਲਾਦੇਸ਼ ਵਿੱਚ ਲੋਕਤੰਤਰ ਅਤੇ ਅਭਿਵੈਕਤੀ ਦੀ ਆਜ਼ਾਦੀ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪੱਤਰਕਾਰਾਂ ਨੇ ਕਿਹਾ ਹੈ ਕਿ ਹਿੰਸਾ ਨਾਲ ਸੱਚਾਈ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ।

ਪੰਜਾਬ ਵਿੱਚ G RAM G ਬਿੱਲ ਦੇ ਲਾਭ: ਕੌਣ ਲੈ ਕੇ ਆਵੇਗਾ ਅਗੇ?

ਬੰਗਲਾਦੇਸ਼ ਵਿੱਚ ਹਿੰਸਾ ਦੇ ਤਾਜ਼ਾ ਹਾਲਾਤਾਂ ਵਿੱਚ ਢਾਕਾ ਦੇ ਕਾਵਰਾਨ ਬਾਜ਼ਾਰ ਇਲਾਕੇ ਵਿੱਚ ਡੇਲੀ ਸਟਾਰ ਦੇ ਦਫ਼ਤਰ ’ਤੇ ਭੀੜ ਨੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਲਗਭਗ ਪੱਚੀ ਪੱਤਰਕਾਰਾਂ ਨੂੰ ਚਾਰ ਘੰਟਿਆਂ ਤੋਂ ਵੱਧ ਸਮੇਂ ਬਾਅਦ ਬਚਾਇਆ ਗਿਆ। ਇਹ ਜਾਣਕਾਰੀ ਬੀ ਡੀ ਨਿਊਜ਼ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ।


ਰਿਪੋਰਟ ਅਨੁਸਾਰ ਅੰਗਰੇਜ਼ੀ ਭਾਸ਼ਾ ਦੇ ਇਸ ਅਖ਼ਬਾਰ ਨੂੰ ਸ਼ੁੱਕਰਵਾਰ ਅੱਧੀ ਰਾਤ ਦੇ ਕਰੀਬ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਬੰਗਾਲੀ ਭਾਸ਼ਾ ਦੇ ਪ੍ਰਮੁੱਖ ਅਖ਼ਬਾਰ ਪ੍ਰੋਥਮ ਆਲੋ ਦੇ ਦਫ਼ਤਰ ’ਤੇ ਹਮਲਾ ਕਰਕੇ ਇਮਾਰਤ ਵਿੱਚ ਤੋੜਫੋੜ ਕੀਤੀ ਅਤੇ ਅੱਗ ਲਗਾ ਦਿੱਤੀ। ਹਮਲੇ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ ਜਿਸ ਨਾਲ ਹਾਲਾਤ ਹੋਰ ਤਣਾਅਪੂਰਨ ਬਣ ਗਏ

ਢਾਕਾ ਵਿੱਚ ਸ਼ੁੱਕਰਵਾਰ ਸਵੇਰੇ ਹਿੰਸਾ ਫੈਲ ਗਈ ਜਦੋਂ ਸ਼ਰੀਫ਼ ਉਸਮਾਨ ਹਾਦੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਹਾਦੀ ਜੋ ਕਿ 2024 ਦੇ ਲੋਕਤੰਤਰ ਪੱਖੀ ਵਿਦਿਆਰਥੀ ਅੰਦੋਲਨ ਦਾ ਪ੍ਰਮੁੱਖ ਯੁਵਾ ਨੇਤਾ ਸੀ ਉਸ ਦੀ ਸਿੰਗਾਪੁਰ ਵਿੱਚ ਉਸ ਹਮਲੇ ਦੇ ਜ਼ਖ਼ਮਾਂ ਕਾਰਨ ਮੌਤ ਹੋ ਗਈ ਜੋ ਉਸ ’ਤੇ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਹਾਦੀ ਦੀ ਉਮਰ ਬੱਤੀ ਸਾਲ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਹਜ਼ਾਰਾਂ ਲੋਕ ਸੜਕਾਂ ’ਤੇ ਨਿਆਂ ਦੀ ਮੰਗ ਕਰਦੇ ਹੋਏ ਉਤਰ ਆਏ ਅਤੇ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਰਾਜ ਸਭਾ ਨੇ ਪਾਸ ਕੀਤਾ G RAM G ਬਿੱਲ 2025 ਪਿੰਡਾਂ ਨੂੰ ਮਿਲੇਗੀ 125 ਦਿਨਾਂ ਦੀ ਰੋਜ਼ਗਾਰ ਗਾਰੰਟੀ

ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਯੂਨੁਸ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੰਗਲਾਦੇਸ਼ ਵਿੱਚ ਭਾਰਤੀ ਰਾਜਨਾਇਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਏ।

ਓਸਮਾਨ ਹਾਦੀ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਰਾਤ ਚਿਟਗਾਂਗ ਵਿੱਚ ਅਸਿਸਟੈਂਟ ਹਾਈ ਕਮਿਸ਼ਨ ’ਤੇ ਹਮਲਾ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਹਮਲੇ ਨੂੰ ਨਾਕਾਮ ਬਣਾ ਦਿੱਤਾ।

ਪ੍ਰਸ਼ਾਸਨ ਨੇ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਉਹ ਇਮਾਰਤਾਂ ਵੀ ਸ਼ਾਮਲ ਹਨ ਜਿੱਥੇ ਦੇਸ਼ ਦੇ ਦੋ ਸਭ ਤੋਂ ਵੱਡੇ ਅਖ਼ਬਾਰ ਡੇਲੀ ਸਟਾਰ ਅਤੇ ਪ੍ਰੋਥਮ ਆਲੋ ਦੇ ਦਫ਼ਤਰ ਸਥਿਤ ਹਨ। ਇਨ੍ਹਾਂ ਇਮਾਰਤਾਂ ਵਿੱਚ ਮੌਜੂਦ ਕਰਮਚਾਰੀ ਕੁਝ ਸਮੇਂ ਲਈ ਅੰਦਰ ਫਸੇ ਰਹੇ। ਫਾਇਰ ਬ੍ਰਿਗੇਡ ਅਤੇ ਸਿਵਲ ਡਿਫੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਘੱਟੋ ਘੱਟ ਤਿੰਨ ਅੱਗਜ਼ਨੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

16 ਦਸੰਬਰ ਨੂੰ ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਵੀਜ਼ਾ ਅਰਜ਼ੀ ਕੇਂਦਰ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ।

bangladesh-awami-league-offices-attack

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.