ਨਵੀਂ ਦਿਲੀ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ ਦਿਲ ਦਹਿਲਾ ਦੇਣ ਵਾਲੇ ਡਬਲ ਮਰਡਰ ਮਾਮਲੇ ਨੇ ਖ਼ਬਰਾਂ ਵਿੱਚ ਹਲਚਲ ਮਚਾ ਦਿੱਤੀ ਹੈ। ਮਾਂ ਪਿਤਾ ਦੀ ਹੱਤਿਆ ਕਰਨ ਵਾਲੇ ਪੁੱਤਰ ਨੇ ਪੁਲਿਸ ਅੱਗੇ ਜੋ ਕਹਾਣੀ ਬਿਆਨ ਕੀਤੀ ਉਸਨੂੰ ਸੁਣ ਕੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੁੱਤਰ ਨੇ ਦੱਸਿਆ ਕਿ ਕੋਲਕਾਤਾ ਵਿੱਚ ਰਹਿੰਦੇ ਸਮੇਂ ਉਸਦੀ ਇੱਕ ਮੁਸਲਿਮ ਲੜਕੀ ਨਾਲ ਮੁਹੱਬਤ ਹੋਈ ਅਤੇ ਦੋਵੇਂ ਨੇ ਵਿਆਹ ਕਰ ਲਿਆ। ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਮਾਂ ਨਾਲ ਇਸ ਗੱਲ ‘ਤੇ ਅਕਸਰ ਤਕਰਾਰ ਹੁੰਦੀ ਰਹੀ। ਮਾਂ ਪਿਤਾ ਨੇ ਆਪਣੇ ਪੁੱਤਰ ਨੂੰ ਬੀਟੈਕ ਦੀ ਪੜਾਈ ਕਰਵਾਈ ਸੀ ਅਤੇ ਉਹ ਆਪਣੀ ਪਸੰਦ ਅਨੁਸਾਰ ਉਸਦੀ ਸ਼ਾਦੀ ਕਰਨਾ ਚਾਹੁੰਦੇ ਸਨ। ਇਸ ਕਾਰਨ ਘਰ ਵਿੱਚ ਲਗਾਤਾਰ ਤਣਾਅ ਬਣਿਆ ਰਹਿੰਦਾ ਸੀ।
ALSO READ: ਸੰਘਣੀ ਧੁੰਦ ਨੇ ਬਣਾਇਆ ਖ਼ਤਰਾ ਜਲੰਧਰ ਜੰਮੂ ਹਾਈਵੇਅ ‘ਤੇ ਵੱਡਾ ਹਾਦਸਾ
ਆਰੋਪੀ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਵਾਲੇ ਦਿਨ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਅਤੇ ਗੱਲ ਉਸਦੀ ਮੁਸਲਿਮ ਪਤਨੀ ਤੱਕ ਪਹੁੰਚ ਗਈ। ਗੁੱਸੇ ਵਿੱਚ ਉਸਨੇ ਪਹਿਲਾਂ ਮਾਂ ਦੇ ਸਿਰ ‘ਤੇ ਲੋਹੇ ਦਾ ਵੱਡਾ ਹਥਿਆਰ ਮਾਰਿਆ ਅਤੇ ਫਿਰ ਪਿਤਾ ਨੂੰ ਵੀ ਮਾਰ ਦਿੱਤਾ। ਦੋਵੇਂ ਦੀ ਮੌਤ ਤੋਂ ਬਾਅਦ ਉਹ ਘਬਰਾ ਗਿਆ। ਉਸਨੇ ਸੋਚਿਆ ਕਿ ਲਾਸ਼ਾਂ ਨੂੰ ਨਦੀ ਵਿੱਚ ਸੁੱਟ ਦਿੱਤਾ ਜਾਵੇ ਪਰ ਗੱਡੀ ਤੱਕ ਲਿਜਾਣ ਵਿੱਚ ਫੜੇ ਜਾਣ ਦਾ ਡਰ ਸੀ। ਇਸ ਲਈ ਉਸਨੇ ਦੋਵੇਂ ਲਾਸ਼ਾਂ ਦੇ ਟੁਕੜੇ ਕਰਕੇ ਬੋਰੀਆਂ ਵਿੱਚ ਭਰ ਕੇ ਗੋਮਤੀ ਨਦੀ ਵਿੱਚ ਸੁੱਟ ਦਿੱਤਾ।
ਆਰੋਪੀ ਨੇ ਇਹ ਵੀ ਕਿਹਾ ਕਿ ਹੱਤਿਆ ਤੋਂ ਬਾਅਦ ਉਸਨੂੰ ਪਛਤਾਵਾ ਹੋਇਆ ਅਤੇ ਉਹ ਸਿੱਧਾ ਬਨਾਰਸ ਗਿਆ ਜਿੱਥੇ ਗੰਗਾ ਵਿੱਚ ਨ੍ਹਾ ਕੇ ਆਪਣੇ ਪਾਪ ਧੋਣ ਦੀ ਕੋਸ਼ਿਸ਼ ਕੀਤੀ।
ALSO READ: ਮੇਜਰ ਮੋਹਿਤ ਸ਼ਰਮਾ ਦੇ ਪਰਿਵਾਰ ਨੇ ਫ਼ਿਲਮ ਧੁਰੰਧਰ ਰਿਲੀਜ਼ ‘ਤੇ ਕਿਉਂ ਲਗਾਈ ਅਰਜ਼ੀ ਜਾਣ ਲਵੋਂ!
ਇਹ ਮਾਮਲਾ ਜਫ਼ਰਾਬਾਦ ਥਾਣਾ ਖੇਤਰ ਦੇ ਅਹਿਮਦਪੁਰ ਪਿੰਡ ਦਾ ਹੈ। ਚਾਲੀ ਸਾਲ ਪਹਿਲਾਂ ਖੜਗਸੇਨਪੁਰ ਦੇ ਸ਼ਿਆਮ ਬਹਾਦੁਰ ਦੀ ਸ਼ਾਦੀ ਅਹਿਮਦਪੁਰ ਦੀ ਬਬੀਤਾ ਦੇਵੀ ਨਾਲ ਹੋਈ ਸੀ। ਵਿਆਹ ਤੋਂ ਬਾਅਦ ਇਹ ਜੋੜਾ ਅਹਿਮਦਪੁਰ ਵਿੱਚ ਹੀ ਰਹਿਣ ਲੱਗਾ। ਉਨ੍ਹਾਂ ਦਾ ਇਕਲੌਤਾ ਪੁੱਤਰ ਅੰਬੇਸ਼ ਬੀਟੈਕ ਕਰਕੇ ਕੋਲਕਾਤਾ ਦੀ ਇੱਕ ਕੰਪਨੀ ਵਿੱਚ ਕੁਆਲਿਟੀ ਇੰਜੀਨੀਅਰ ਬਣ ਗਿਆ। ਉੱਥੇ ਉਸਦੀ ਮੁਲਾਕਾਤ ਇੱਕ ਬਿਊਟੀ ਪਾਰਲਰ ਚਲਾਉਣ ਵਾਲੀ ਮੁਸਲਿਮ ਲੜਕੀ ਨਾਲ ਹੋਈ ਅਤੇ ਦੋਵੇਂ ਨੇ ਵਿਆਹ ਕਰ ਲਿਆ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।
ਪਰਿਵਾਰ ਨੂੰ ਜਦੋਂ ਇਸ ਰਿਸ਼ਤੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਵਿਰੋਧ ਕੀਤਾ। ਪਰਿਵਾਰਕ ਦਬਾਅ ਵਿੱਚ ਆਰੋਪੀ ਨੇ ਤਲਾਕ ਦੇਣ ਲਈ ਮਨਜ਼ੂਰੀ ਤਾਂ ਦਿੱਤੀ ਪਰ ਪਤਨੀ ਵੱਲੋਂ ਮੰਗੀ ਗਈ ਐਲਿਮੋਨੀ ਦੀ ਰਕਮ ਦੇਣ ਲਈ ਮਾਂ ਪਿਤਾ ਤਿਆਰ ਨਹੀਂ ਸਨ। ਇਸ ਤੋਂ ਇਲਾਵਾ ਜਾਇਦਾਦ ਨੂੰ ਲੈ ਕੇ ਵੀ ਅਕਸਰ ਝਗੜੇ ਹੁੰਦੇ ਰਹੇ। ਹਾਦਸੇ ਵਾਲੇ ਦਿਨ ਵੀ ਇਹੀ ਵਿਵਾਦ ਹੋਇਆ ਜਿਸ ਤੋਂ ਬਾਅਦ ਪੁੱਤਰ ਨੇ ਮਾਂ ਪਿਤਾ ਦੀ ਹੱਤਿਆ ਕਰ ਦਿੱਤੀ। ਪੁਲਿਸ ਨੂੰ ਉਸਨੇ ਇਹ ਵੀ ਦੱਸਿਆ ਕਿ ਹੱਤਿਆ ਤੋਂ ਬਾਅਦ ਉਹ ਕੋਲਕਾਤਾ ਭੱਜਣ ਦੀ ਤਿਆਰੀ ਕਰ ਰਿਹਾ ਸੀ।

मेष: दिन शुभ रहेगा...