ਪੰਜਾਬ ਡੈਕਸ: ਅਮਰੀਕਾ ਵਿੱਚ ਪੰਜਾਬੀ ਮੂਲ ਦੀ 60 ਸਾਲਾ ਮਹਿਲਾ ਨੂੰ ਗ੍ਰੀਨ ਕਾਰਡ ਇੰਟਰਵਿਊ ਦੇ ਆਖ਼ਰੀ ਪੜਾਅ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਮਹਿਲਾ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਬਬਲਜੀਤ ਕੌਰ ਜਿਸਨੂੰ ਬਬਲੀ ਵੀ ਕਿਹਾ ਜਾਂਦਾ ਹੈ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਉਸਦੇ ਲੰਬੇ ਸਮੇਂ ਤੋਂ ਲਟਕਦੇ ਗ੍ਰੀਨ ਕਾਰਡ ਅਰਜ਼ੀ ਲਈ ਬਾਇਓਮੈਟਰਿਕ ਸਕੈਨ ਅਪਾਇੰਟਮੈਂਟ ਦੌਰਾਨ ਫੈਡਰਲ ਏਜੰਟਾਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਨਾਲ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਨਾਰਾਜ਼ਗੀ ਪੈਦਾ ਹੋਈ ਹੈ।
ALSO READ: ਰੇਲਵੇ ਦਾ ਵੱਡਾ ਫ਼ੈਸਲਾ ਹੁਣ ਬਿਨਾਂ ਬੁਕਿੰਗ ਟਿਕਟ ਦੀ ਕਾਗਜ਼ੀ ਕਾਪੀ ਲਾਜ਼ਮੀ
ਬਬਲੀ ਦੀ ਧੀ ਜੋਤੀ ਨੇ ਦੱਸਿਆ ਕਿ ਇੱਕ ਦਸੰਬਰ ਨੂੰ ਉਸਦੀ ਮਾਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਦਫ਼ਤਰ ਦੇ ਫਰੰਟ ਡੈਸਕ ‘ਤੇ ਮੌਜੂਦ ਸੀ। ਇਸ ਦੌਰਾਨ ਕਈ ਫੈਡਰਲ ਏਜੰਟ ਉੱਥੇ ਪਹੁੰਚੇ ਅਤੇ ਉਸਨੂੰ ਇੱਕ ਕਮਰੇ ਵਿੱਚ ਬੁਲਾਇਆ ਗਿਆ ਜਿੱਥੇ ਉਸਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਕਈ ਘੰਟਿਆਂ ਤੱਕ ਪਰਿਵਾਰ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਬਬਲੀ ਨੂੰ ਕਿੱਥੇ ਲਿਜਾਇਆ ਗਿਆ ਹੈ। ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਰਾਤੋ ਰਾਤ ਐਡੇਲਾਂਟੋ ਟ੍ਰਾਂਸਫਰ ਕਰ ਦਿੱਤਾ ਗਿਆ ਜੋ ਪਹਿਲਾਂ ਇੱਕ ਫੈਡਰਲ ਜੇਲ੍ਹ ਸੀ ਅਤੇ ਹੁਣ ਇਸਨੂੰ ਡਿਟੈਂਸ਼ਨ ਸੈਂਟਰ ਵਜੋਂ ਵਰਤਿਆ ਜਾ ਰਿਹਾ ਹੈ। ਇਸ ਵੇਲੇ ਬਬਲਜੀਤ ਕੌਰ ਉੱਥੇ ਹੀ ਹਿਰਾਸਤ ਵਿੱਚ ਹੈ।
ALSO READ: ਲੁਧਿਆਣਾ ਵਿੱਚ ਉਜ਼ਬੇਕ ਮਹਿਲਾ ‘ਤੇ ਹਮਲਾ ਡਰਾਈਵ ਤੋਂ ਇਨਕਾਰ ਕਰਨ ‘ਤੇ ਗੋਲੀਬਾਰੀ
ਬਬਲੀ ਦਾ ਪਰਿਵਾਰ ਅਮਰੀਕਾ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਲਗੂਨਾ ਬੀਚ ਦੇ ਨੇੜੇ ਰਹਿੰਦਾ ਸੀ। ਬਾਅਦ ਵਿੱਚ ਕੰਮ ਦੇ ਸਬੰਧ ਵਿੱਚ ਉਹ ਲਾਂਗ ਬੀਚ ਦੇ ਬੈਲਮੋਂਟ ਸ਼ੋਰ ਇਲਾਕੇ ਵਿੱਚ ਰਹਿਣ ਲੱਗੇ। ਇਸ ਪਰਿਵਾਰ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ 34 ਸਾਲਾ ਧੀ ਜੋਤੀ ਨੂੰ ਕਾਨੂੰਨੀ ਦਰਜਾ ਮਿਲਿਆ ਹੋਇਆ ਹੈ ਜਦਕਿ ਵੱਡਾ ਪੁੱਤਰ ਅਤੇ ਧੀ ਦੋਵੇਂ ਅਮਰੀਕੀ ਨਾਗਰਿਕ ਹਨ। ਪਿਛਲੇ ਵੀਹ ਸਾਲ ਤੋਂ ਵੱਧ ਸਮੇਂ ਤੋਂ ਬਬਲੀ ਆਪਣੇ ਪਤੀ ਨਾਲ ਮਿਲ ਕੇ ਬੈਲਮੋਂਟ ਸ਼ੋਰ ਦੀ ਸੈਕੰਡ ਸਟ੍ਰੀਟ ‘ਤੇ “ਨਟਰਾਜ ਕਿਊਜ਼ੀਨ ਆਫ ਇੰਡੀਆ ਐਂਡ ਨੇਪਾਲ” ਨਾਮਕ ਰੈਸਟੋਰੈਂਟ ਚਲਾ ਰਹੀ ਹੈ।

मेष: दिन शुभ रहेगा...