ਅੰਤਰਰਾਸ਼ਟਰੀ ਡੈਸਕ: ਡੈਨਮਾਰਕ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਪਹਿਲਾਂ ਤੋਂ ਲਾਗੂ ਪੂਰੇ ਚਿਹਰੇ ਨੂੰ ਢੱਕਣ ਵਾਲੇ ਪਰਦੇ ਦੇ ਬੈਨ ਨੂੰ ਹੁਣ ਸਕੂਲਾਂ ਅਤੇ ਯੂਨੀਵਰਸਿਟੀਆਂ ਤੱਕ ਵਧਾਇਆ ਜਾਵੇਗਾ। ਇਹ ਫੈਸਲਾ 2018 ਵਿੱਚ ਲਾਗੂ ਕੀਤੇ ਗਏ ਉਸ ਕਾਨੂੰਨ ਤੋਂ ਬਾਅਦ ਆ ਰਿਹਾ ਹੈ ਜਿਸ ਵਿੱਚ ਜਨਤਕ ਥਾਵਾਂ ‘ਤੇ ਬੁਰਕਾ ਅਤੇ ਨਕਾਬ ਵਰਗੇ ਪੂਰੇ ਚਿਹਰੇ ਦੇ ਪਰਦੇ ਪਹਿਨਣ ‘ਤੇ ਪਾਬੰਦੀ ਲਗਾਈ ਗਈ ਸੀ। ਉਸ ਸਮੇਂ ਨਿਯਮ ਦੀ ਉਲੰਘਣਾ ਕਰਨ ਵਾਲਿਆਂ ‘ਤੇ ਜੁਰਮਾਨਾ ਲਗਾਇਆ ਜਾਂਦਾ ਸੀ।
ਦਿੱਲੀ ਵਿੱਚ 2026 ਤੋਂ ਸ਼ੁਰੂ ਹੋਵੇਗਾ ਸਰਕਾਰੀ “ਭਾਰਤ ਟੈਕਸੀ” ਐਪ
ਡੈਨਮਾਰਕ ਦੇ ਇਮੀਗ੍ਰੇਸ਼ਨ ਅਤੇ ਇੰਟੀਗ੍ਰੇਸ਼ਨ ਮੰਤਰੀ ਰਾਸਮੁਸ ਸਟੋਕਲੁੰਡ ਨੇ ਕਿਹਾ ਕਿ ਬੁਰਕਾ ਨਕਾਬ ਜਾਂ ਹੋਰ ਕੋਈ ਵੀ ਐਸੀ ਪਹਿਰਾਵਾ ਜੋ ਚਿਹਰਾ ਢੱਕਦਾ ਹੈ ਡੈਨਮਾਰਕ ਦੇ ਕਲਾਸਰੂਮ ਵਿੱਚ ਕਬੂਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਹ ਵੀ ਜੋੜਿਆ ਕਿ ਜਨਤਕ ਥਾਵਾਂ ‘ਤੇ ਪਹਿਲਾਂ ਹੀ ਪਾਬੰਦੀ ਹੈ ਅਤੇ ਇਹ ਸਿੱਖਿਆ ਸੰਸਥਾਵਾਂ ਵਿੱਚ ਵੀ ਲਾਗੂ ਹੋਣੀ ਚਾਹੀਦੀ ਹੈ।
ਇਸ ਬੈਨ ਨੂੰ ਵਧਾਉਣ ਲਈ ਬਿੱਲ ਫਰਵਰੀ 2026 ਵਿੱਚ ਡੈਨਮਾਰਕ ਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਯੂਰਪ ਦੇ ਇੱਕ ਹੋਰ ਦੇਸ਼ ਆਸਟ੍ਰੀਆ ਨੇ ਵੀ ਹਾਲ ਹੀ ਵਿੱਚ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ 14 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਸਕੂਲਾਂ ਵਿੱਚ ਸਿਰ ‘ਤੇ ਰੁਮਾਲ ਬੰਨ੍ਹਣ ‘ਤੇ ਪਾਬੰਦੀ ਲਗਾਈ ਗਈ ਹੈ।
WATCH VIDEO: MP Malvinder Kang ਨੇ ਚਮਕੌਰ ਸਾਹਿਬ ਦੇ ਵਿਦਿਆਰਥੀਆਂ ਨੂੰ ਖੁਦ ਕਰਵਾਇਆ ਪਾਰਲੀਮੈਂਟ ਦੌਰਾ
ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੇਡਰਿਕਸਨ ਨੇ ਜੂਨ ਵਿੱਚ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਪੂਰੇ ਚਿਹਰੇ ਦੇ ਪਰਦੇ ‘ਤੇ ਪਾਬੰਦੀ ਸਿੱਖਿਆ ਸੰਸਥਾਵਾਂ ਵਿੱਚ ਵੀ ਲਾਗੂ ਹੋਵੇ ਅਤੇ ਪ੍ਰਾਰਥਨਾ ਕਮਰੇ ਵੀ ਹਟਾਏ ਜਾਣ। ਉਨ੍ਹਾਂ ਨੇ ਇਸਨੂੰ ਸਮਾਜਿਕ ਨਿਯੰਤਰਣ ਅਤੇ ਔਰਤਾਂ ਦੇ ਦਬਾਅ ਨਾਲ ਜੋੜਿਆ।
ਫ੍ਰੇਡਰਿਕਸਨ ਜੋ ਸੋਸ਼ਲ ਡੈਮੋਕ੍ਰੈਟਸ ਪਾਰਟੀ ਦੀ ਨੇਤਾ ਵੀ ਹਨ ਨੇ ਇਹ ਮੰਨਿਆ ਕਿ ਸੀਮਿਤ ਬੈਨ ਲਗਾਉਣਾ ਉਨ੍ਹਾਂ ਦੀ ਸਰਕਾਰ ਦੀ ਗਲਤੀ ਸੀ ਕਿਉਂਕਿ ਕਾਨੂੰਨ ਵਿੱਚ ਖਾਮੀਆਂ ਰਹਿ ਗਈਆਂ ਜਿਸ ਨਾਲ ਕੁਝ ਸਿੱਖਿਆ ਸੰਸਥਾਵਾਂ ਵਿੱਚ ਔਰਤਾਂ ‘ਤੇ ਸਮਾਜਿਕ ਦਬਾਅ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਦੀ ਆਜ਼ਾਦੀ ਹੈ ਪਰ ਲੋਕਤੰਤਰ ਸਭ ਤੋਂ ਉੱਪਰ ਹੈ।
ਇਸ ਬੈਨ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਇਸ ਨਾਲ ਪਰਵਾਸੀ ਪਿਛੋਕੜ ਵਾਲੇ ਮੁਸਲਮਾਨਾਂ ਨੂੰ ਡੈਨਮਾਰਕ ਦੇ ਸਮਾਜ ਵਿੱਚ ਵਧੀਆ ਢੰਗ ਨਾਲ ਰਲਣ ਮਿਲਣ ਵਿੱਚ ਮਦਦ ਮਿਲੇਗੀ।
