skip to content

Last Updated: November 7, 2026

Dainik Savera Times Logo

ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਦਾ MMS ਵੀਡੀਓ ਵਾਇਰਲ, ਇੰਟਰਨੈੱਟ ‘ਤੇ ਸਨਸਨੀ

17 December 2025 ਅੱਪਡੇਟ ਕੀਤਾ ਗਿਆ

ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਦਾ MMS ਵੀਡੀਓ ਵਾਇਰਲ, ਇੰਟਰਨੈੱਟ ‘ਤੇ ਸਨਸਨੀ

ਭਾਰਤ ਦੀ ਪ੍ਰਸਿੱਧ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਗੇਮਰ ਪਾਇਲ ਗੇਮਿੰਗ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਇੰਟਰਨੈੱਟ ’ਤੇ ਇੱਕ ਨਿੱਜੀ ਵੀਡੀਓ ਵਾਇਰਲ ਹੋਣ ਦਾ ਦਾਅਵਾ ਕੀਤਾ ਗਿਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੜਕੰਪ ਮਚ ਗਿਆ। ਹਾਲਾਂਕਿ, ਕਈ ਰਿਪੋਰਟਾਂ ਅਤੇ ਆਨਲਾਈਨ ਚਰਚਾ ਮੁਤਾਬਕ ਇਸ ਵੀਡੀਓ ਨੂੰ ਡੀਪਫੇਕ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਅਸਲ ਹੋਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਕੌਣ ਹੈ ਪਾਇਲ ਗੇਮਿੰਗ?

ਪਾਇਲ ਗੇਮਿੰਗ, ਜਿਸ ਦਾ ਅਸਲੀ ਨਾਮ ਪਾਇਲ ਧਾਰੇ ਹੈ, ਭਾਰਤ ਦੀਆਂ ਪਹਿਲੀਆਂ ਅਤੇ ਸਭ ਤੋਂ ਲੋਕਪ੍ਰਿਯ ਮਹਿਲਾ ਗੇਮਰਾਂ ਵਿੱਚੋਂ ਇੱਕ ਹੈ। ਉਸਨੇ ਸਾਲ 2019 ਵਿੱਚ ਯੂਟਿਊਬ ’ਤੇ ਆਪਣਾ ਗੇਮਿੰਗ ਸਫ਼ਰ ਸ਼ੁਰੂ ਕੀਤਾ ਸੀ। PUBG, BGMI, GTA V ਵਰਗੀਆਂ ਪ੍ਰਸਿੱਧ ਗੇਮਾਂ ਦੇ ਗੇਮਪਲੇ ਅਤੇ ਲਾਈਵ ਸਟ੍ਰੀਮਾਂ ਨਾਲ ਉਸਨੇ ਛੋਟੇ ਸਮੇਂ ਵਿੱਚ ਵੱਡੀ ਪਛਾਣ ਬਣਾਈ।

ਪਾਇਲ ਨੇ ਯੂਟਿਊਬ ’ਤੇ 3 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਾਸਲ ਕਰਕੇ ਪਹਿਲੀ ਭਾਰਤੀ ਮਹਿਲਾ ਗੇਮਰ ਹੋਣ ਦਾ ਰਿਕਾਰਡ ਵੀ ਬਣਾਇਆ। ਉਹ ਦੇਸ਼ ਦੀ ਪ੍ਰਸਿੱਧ ਗੇਮਿੰਗ ਸੰਸਥਾ S8UL Esports ਨਾਲ ਵੀ ਜੁੜੀ ਰਹੀ ਹੈ ਅਤੇ ਕਈ ਵੱਡੇ ਗੇਮਿੰਗ ਇਵੈਂਟਾਂ ਵਿੱਚ ਹਿੱਸਾ ਲੈ ਚੁੱਕੀ ਹੈ।

READ ALSO : ਚਾਂਦੀ ਦੀਆਂ ਕੀਮਤਾਂ’ ਹਵਾ ਨਾਲ ਗੱਲਾਂ ਕਰ ਰਹੀਆਂ ਹਨ, ਕੀਮਤਾਂ 2.06 ਲੱਖ ਰੁਪਏ ਤੋਂ ਪਾਰ ਹੋ ਗਈਆਂ

ਡੀਪਫੇਕ ’ਤੇ ਵਧਦੀ ਚਿੰਤਾ

ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਟੈਕਨਾਲੋਜੀ ਮਾਹਿਰਾਂ ਅਤੇ ਯੂਜ਼ਰਾਂ ਵੱਲੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ AI ਨਾਲ ਬਣਾਇਆ ਗਿਆ ਡੀਪਫੇਕ ਹੋ ਸਕਦਾ ਹੈ। ਅੱਜਕੱਲ੍ਹ ਡੀਪਫੇਕ ਤਕਨਾਲੋਜੀ ਦੀ ਗਲਤ ਵਰਤੋਂ ਨਾਲ ਕਈ ਸੈਲੀਬ੍ਰਿਟੀ ਅਤੇ ਇੰਨਫਲੂਇੰਸਰ ਇਸ ਤਰ੍ਹਾਂ ਦੇ ਮਾਮਲਿਆਂ ਦਾ ਸ਼ਿਕਾਰ ਹੋ ਰਹੇ ਹਨ।

ਸੋਸ਼ਲ ਮੀਡੀਆ ’ਤੇ ਚਰਚਾ

ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਦੋ ਰਾਹਾਂ ਦੀ ਚਰਚਾ ਚੱਲ ਰਹੀ ਹੈ। ਇੱਕ ਪਾਸੇ ਲੋਕ ਡੀਪਫੇਕ ਤਕਨਾਲੋਜੀ ’ਤੇ ਸਵਾਲ ਉਠਾ ਰਹੇ ਹਨ, ਦੂਜੇ ਪਾਸੇ ਕਈ ਫੈਨ ਪਾਇਲ ਦੇ ਸਮਰਥਨ ਵਿੱਚ ਸਾਹਮਣੇ ਆ ਕੇ ਉਸ ਦੀ ਨਿੱਜਤਾ ਦੀ ਰੱਖਿਆ ਦੀ ਮੰਗ ਕਰ ਰਹੇ ਹਨ।

ਫਿਲਹਾਲ, ਵਾਇਰਲ ਵੀਡੀਓ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਇਸਨੂੰ ਡੀਪਫੇਕ ਦੱਸਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਮੱਗਰੀ ਨੂੰ ਬਿਨਾਂ ਤਸਦੀਕ ਦੇ ਫੈਲਾਉਣਾ ਗਲਤ ਹੈ ਅਤੇ ਇਹ ਕਿਸੇ ਦੀ ਇੱਜ਼ਤ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Counting Centre’s ‘ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ SSP Amneet Kondal

Famous social media influencer MMS video viral

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.