skip to content

Last Updated: October 11, 2026

Dainik Savera Times Logo

Rana Balachauria Murder ਮਾਮਲੇ ‘ਚ ਦੋ ਸ਼ੂਟਰਾਂ ਦੀ ਹੋਈ ਪਛਾਣ, ਤਸਵੀਰਾਂ ਆਈਆਂ ਸਾਹਮਣੇ

10 months ਪਹਿਲਾ

Rana Balachauria Murder ਮਾਮਲੇ ‘ਚ ਦੋ ਸ਼ੂਟਰਾਂ ਦੀ ਹੋਈ ਪਛਾਣ, ਤਸਵੀਰਾਂ ਆਈਆਂ ਸਾਹਮਣੇ

Punjab News : ਦੋਵੇਂ ਸ਼ੂਟਰਾਂ ਦੀਆਂ ਫੋਟੋਆਂ ਸਾਹਮਣੇ ਆਈਆਂ। ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਕਾਤਲਾਂ ‘ਚੋਂ ਇੱਕ ਦਾ ਨਾਮ ਕਰਨ ਪਾਠਕ ਅਤੇ ਦੂਸਰੇ ਦਾ ਨਾਮ ਅਦਿਤਿਆ ਕਪੂਰ ਸ਼ਾਮਿਲ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਤਸਵੀਰ ਵਿੱਚ ਦਿਖ ਰਹੇ ਇਹ ਹਮਲਾਵਰ ‘ਫੈਨ’ ਬਣ ਕੇ ਰਾਣਾ ਦੇ ਕੋਲ ਪਹੁੰਚੇ ਸਨ। ਉਨ੍ਹਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਰੋਕਿਆ ਅਤੇ ਮੌਕਾ ਮਿਲਦੇ ਹੀ ਸਿਰ ਵਿੱਚ ਪਿੱਛਿਓਂ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਦਿੱਤੀ। ਪੁਲਿਸ ਨੇ ਇਹ ਵੀ ਸਾਫ ਕੀਤਾ ਹੈ ਕਿ ਇਸ ਕਤਲ ਦਾ ਕਾਰਨ ਰਾਣਾ ਦਾ ਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਨਾ ਸੀ।

GRAP 4 : ਦਿੱਲੀ ‘ਚ ਸਰਕਾਰੀ ਤੇ ਪ੍ਰਾਈਵੇਟ ਮੁਲਾਜ਼ਮਾਂ ਲਈ 50% WFH ਕੀਤਾ ਲਾਜ਼ਮੀ

ਦੱਸ ਦੇਈਏ ਕਿ 15 ਦਸੰਬਰ ਦੀ ਸ਼ਾਮ ਸੋਹਾਣਾ ਦੇ ਸੈਕਟਰ 82 ਦੇ ਮੈਦਾਨ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਮੈਚ ਕੁਮੈਂਟੇਟਰ ਸੇਵਕ ਸ਼ੇਰਗੜ੍ਹ ਨੇ ਕਿਹਾ ਕਿ ਰਾਣਾ ਬਲਾਚੌਰੀਆ ਜਲੰਧਰ ਤੋਂ ਸ਼ਕਰਪੁਰ ਟੀਮ ਦਾ ਮੈਨੇਜਰ ਸੀ। ਉਹ ਟੂਰਨਾਮੈਂਟ ਵਿੱਚ ਦੋ ਟੀਮਾਂ ਲੈ ਕੇ ਆਇਆ ਸੀ। ਸੈਮੀਫਾਈਨਲ ਮੈਚ ਬਰਾਬਰ ਹੋਣ ਤੋਂ ਬਾਅਦ ਉਹ ਮੈਦਾਨ ਛੱਡ ਰਿਹਾ ਸੀ। ਹਮਲਾਵਰ ਸੈਲਫੀ ਲੈਣ ਦੇ ਬਹਾਨੇ ਉਸ ਕੋਲ ਗਿਆ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।

ਗਮਗੀਨ ਮਾਹੌਲ ਵਿੱਚ ਹੋਇਆ ਅੰਤਿਮ ਸੰਸਕਾਰ

ਉੱਧਰ ਮੰਗਲਵਾਰ ਨੂੰ ਰਾਣਾ ਬਲਾਚੌਰੀਆ ਦਾ ਉਨ੍ਹਾਂ ਦੇ ਜੱਦੀ ਪਿੰਡ ਚਨਕੋਆ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਮਸ਼ਾਨਘਾਟ ਵਿੱਚ ਬੇਹੱਦ ਗਮਗੀਨ ਮਾਹੌਲ ਵਿਚਾਲੇ ਉਨ੍ਹਾਂ ਦੇ ਛੋਟੇ ਭਰਾ ਰਣਵਿਜੇ ਨੇ ਉਨ੍ਹਾਂ ਨੂੰ ਮੁਖਾਗਨੀ ਦਿੱਤੀ। ਇਹ ਪਲ ਪਰਿਵਾਰ ਲਈ ਬਹੁਤ ਭਾਰੀ ਸੀ ਕਿਉਂਕਿ ਰਾਣਾ ਦੀ ਮਹਿਜ਼ 10 ਦਿਨ ਪਹਿਲਾਂ, 6 ਦਸੰਬਰ ਨੂੰ ਹੀ ਲਵ ਮੈਰਿਜ ਹੋਈ ਸੀ। ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਸਥਾਨਕ ਲੋਕ ਸ਼ਾਮਲ ਹੋਏ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.