skip to content

Last Updated: November 25, 2026

Dainik Savera Times Logo

ਮਨਪ੍ਰੀਤ ਸਿੰਘ ਇਆਲੀ ਨੂੰ ਝਟਕਾ ਜਗਦੀਸ਼ ਗੋਰਸਿਆ ਅਕਾਲੀ ਦਲ ਵਿੱਚ ਸ਼ਾਮਲ

11 December 2025 ਅੱਪਡੇਟ ਕੀਤਾ ਗਿਆ

ਮਨਪ੍ਰੀਤ ਸਿੰਘ ਇਆਲੀ ਨੂੰ ਝਟਕਾ ਜਗਦੀਸ਼ ਗੋਰਸਿਆ ਅਕਾਲੀ ਦਲ ਵਿੱਚ ਸ਼ਾਮਲ

ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਬਾਗੀ ਧੜੇ ਨਾਲ ਜੁੜੇ ਮਨਪ੍ਰੀਤ ਸਿੰਘ ਇਆਲੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦੇ ਸਭ ਤੋਂ ਨੇੜਲੇ ਸਾਥੀ ਅਤੇ ਖਾਸ ਵਫ਼ਾਦਾਰ ਜਗਦੀਸ਼ ਗੋਰਸਿਆ ਨੇ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਫੜ ਲਿਆ। ਜਗਦੀਸ਼ ਗੋਰਸਿਆ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੀ ਰਸਮੀ ਘੋਸ਼ਣਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ।

ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਜਗਦੀਸ਼ ਗੋਰਸਿਆ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪਾਰਟੀ ਦੇ ਲੋਕ ਹਿਤਾਂ ਲਈ ਕੀਤੇ ਕੰਮਾਂ ਨਾਲ ਪ੍ਰਭਾਵਿਤ ਹਨ। ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ’ਤੇ ਬਾਗੀ ਆਗੂ ਮਨਪ੍ਰੀਤ ਸਿੰਘ ਇਆਲੀ ਨੂੰ ਤਿੱਖੇ ਸ਼ਬਦਾਂ ਵਿੱਚ ਘੇਰਿਆ।

READ ALSO : ਜਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ: ਅਕਾਲੀ ਦਲ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਸਰਕਾਰ ਦੌਰਾਨ ਮਨਪ੍ਰੀਤ ਸਿੰਘ ਇਆਲੀ ਨੂੰ ਪੂਰਾ ਮਾਣ, ਸਨਮਾਨ ਅਤੇ ਸਹਿਯੋਗ ਦਿੱਤਾ ਗਿਆ, ਪਰ ਇਆਲੀ ਨੇ ਪਾਰਟੀ ਨਾਲ ਦਗ਼ਾ ਕਰਕੇ ਆਪਣੇ ਆਪ ਨੂੰ ਸਭ ਤੋਂ ਵੱਡਾ ਗੱਦਾਰ ਸਾਬਤ ਕੀਤਾ ਹੈ।

ਇਸ ਦੇ ਨਾਲ ਹੀ, ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਵਾਲੇ ਬਿਆਨ ਦੀ ਚਰਚਾ ਕਰਦੇ ਹੋਏ, ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ “ਪੰਜਾਬ ਦੀ ਸਭ ਤੋਂ ਵੱਡੀ ਠੱਗ ਪਾਰਟੀ” ਕਹਿ ਕੇ ਨਿਸ਼ਾਨੇ ’ਤੇ ਲਿਆ।

ਤਨਖਾਹੀਆ ਕਰਾਰ ਹੋਣ ‘ਤੇ ਤੀਸਰੇ ਦਿਨ ਵੀ Virsa Singh Valtoha ਨੇ ਸ੍ਰੀ ਹਰਮੰਦਰ ਸਾਹਿਬ ‘ਚ ਜੋੜੇ ਸਾਫ ਕਰਨ ਦੀ ਕੀਤੀ ਸੇਵਾ

Jagdish Gorsia joins Akali Dal

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.