
ਚੰਡੀਗੜ੍ਹ : ਪੰਜਾਬ ‘ਚ ਤਾਪਮਾਨ ‘ਚ ਲਗਾਤਾਰ ਗਿਰਾਵਟ ਜਾਰੀ ਹੈ, ਜਿਸ ਨਾਲ ਸੂਬੇ ‘ਚ ਠੰਢ ਵਧ ਗਈ ਹੈ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ 0.2 ਡਿਗਰੀ ਦੀ ਹੋਰ ਗਿਰਾਵਟ ਹੋਈ, ਜੋ ਆਮ ਨਾਲੋਂ 1.7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਫਰੀਦਕੋਟ 8 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਢਾ ਸਥਾਨ ਦਰਜ ਕੀਤਾ ਗਿਆ, ਜੋ ਹਿਮਾਚਲ ਦੇ ਪਹਾੜੀ ਖੇਤਰਾਂ ਜਿਵੇਂ ਸ਼ਿਮਲਾ ਤੇ ਧਰਮਸ਼ਾਲਾ ਦੇ ਬਰਾਬਰ ਹੈ।
3 ਰਾਜਾਂ ‘ਚ ਮੀਂਹ ਦੀ ਚਿਤਾਵਨੀ, ਪਹਾੜਾਂ ‘ਚ ਬਰਫ਼ਬਾਰੀ ਨਾਲ ਘਟੇਗਾ ਪਾਰਾ
ਅਗਲੇ 2 ਹਫ਼ਤੇ ਮੌਸਮ ‘Dry’, ਠੰਢ ਵਧੇਗੀ
ਮੌਸਮ ਵਿਗਿਆਨ ਕੇਂਦਰ ਅਨੁਸਾਰ, ਅਗਲੇ ਦੋ ਹਫ਼ਤਿਆਂ ਤੱਕ ਪੰਜਾਬ ‘ਚ ਮੌਸਮ ਖੁਸ਼ਕ ਅਤੇ ਅਸਮਾਨ ਸਾਫ਼ ਰਹਿਣ ਦੀ ਉਮੀਦ ਹੈ। ਇਸ ਹਫ਼ਤੇ (13 ਨਵੰਬਰ ਤੱਕ) ਤਾਪਮਾਨ ‘ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਪਠਾਨਕੋਟ (Pathankot), ਗੁਰਦਾਸਪੁਰ (Gurdaspur) ਅਤੇ ਅੰਮ੍ਰਿਤਸਰ (Amritsar) ਜ਼ਿਲ੍ਹਿਆਂ ‘ਚ ਘੱਟੋ-ਘੱਟ ਤਾਪਮਾਨ 6°C ਤੋਂ 8°C ਤਕ ਪਹੁੰਚ ਸਕਦਾ ਹੈ।
ਸਿਰਫ਼ 1 ਮਿੰਟ ‘ਚ ਉੱਜੜਿਆ 90% ਸ਼ਹਿਰ ! ‘Tornado’ ਨੇ ਮਚਾਈ ਭਾਰੀ ਤਬਾਹੀ
ਪ੍ਰਦੂਸ਼ਣ ਤੋਂ ‘ਅਸਥਾਈ’ ਰਾਹਤ
ਇਸ ਦੌਰਾਨ, ਪਿਛਲੇ 24 ਘੰਟਿਆਂ ‘ਚ ਹਵਾ ਦੀ ਦਿਸ਼ਾ ‘ਚ ਬਦਲਾਅ ਕਾਰਨ ਪ੍ਰਦੂਸ਼ਣ ਦੇ ਪੱਧਰ ‘ਚ ਥੋੜ੍ਹੀ ਕਮੀ ਆਈ ਹੈ, ਜਿਸ ਨਾਲ ਲੋਕਾਂ ਨੂੰ ਅਸਥਾਈ ਰਾਹਤ ਮਿਲੀ ਹੈ। ਹਾਲਾਂਕਿ, ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਨਾ ਪੈਣ ਦੀ ਸੂਰਤ ‘ਚ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਰਾਹਤ ਮਿਲਣਾ ਸੰਭਵ ਨਹੀਂ ਹੈ।
ਪ੍ਰਮੁੱਖ ਸ਼ਹਿਰਾਂ ‘ਚ ਅੱਜ (10 ਨਵੰਬਰ) ਦਾ ਮੌਸਮ