skip to content

Last Updated: October 10, 2026

Dainik Savera Times Logo

ਗੁਰੂ ਕਾ ਬਾਗ ਮੋਰਚਾ 1922: ਅੰਗਰੇਜ਼ੀ ਰਾਜ ਵਿਰੁੱਧ ਸਿੱਖਾਂ ਦੀ ਅਡੋਲ ਲੜਾਈ

11 months ਪਹਿਲਾ

ਗੁਰੂ ਕਾ ਬਾਗ ਮੋਰਚਾ 1922: ਅੰਗਰੇਜ਼ੀ ਰਾਜ ਵਿਰੁੱਧ ਸਿੱਖਾਂ ਦੀ ਅਡੋਲ ਲੜਾਈ

ਚੰਡੀਗੜ੍ਹ: ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੁੱਕੇਵਾਲੀ ਵਿਚ ਸਥਿਤ ਗੁਰੂ ਕਾ ਬਾਗ ਸਥਾਨ ਸਿੱਖ ਇਤਿਹਾਸ ਵਿਚ ਮਹੱਤਵਪੂਰਨ ਥਾਂ ਰੱਖਦਾ ਹੈ। 1664 ਈਸਵੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮਸਤੂ ਅਤੇ ਭਾਈ ਲਾਲ ਚੰਦ ਦੇ ਘਰ ਵਿਖੇ ਠਹਿਰ ਕੇ 9 ਮਹੀਨੇ, 9 ਦਿਨ ਅਤੇ 9 ਘੜੀਆਂ ਤਪ ਕੀਤਾ। ਗੁਰੂ ਜੀ ਨੇ ਇਸ ਅਸਥਾਨ ਨੂੰ ਗੁਰੂ ਕਾ ਬਾਗ ਨਾਮ ਦਿੱਤਾ ਅਤੇ ਸੰਗਤ ਨੂੰ ਇੱਥੇ ਬਾਗ ਲਗਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਵਰ ਦਿੱਤਾ ਕਿ ਜੋ ਗੁਰੂ ਕਾ ਬਾਗ ਆਖੇਗਾ ਉਸ ਨੂੰ ਦੂਣੇ ਭਾਗ ਮਿਲਣਗੇ। ਅੱਜ ਵੀ ਸੰਗਤਾਂ ਇੱਥੇ ਪੁੱਤਰ ਦੀ ਦਾਤ ਲਈ ਫਲਦਾਰ ਬੂਟੇ ਲਗਾਉਂਦੀਆਂ ਹਨ। ਇਸ ਅਸਥਾਨ ਨਾਲ 1585 ਈਸਵੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਤਰਾ ਵੀ ਜੁੜੀ ਹੋਈ ਹੈ ਜਦੋਂ ਰਾਜਾ ਹਰੀ ਸੈਨ ਹਿਮਾਚਲ ਪ੍ਰਦੇਸ਼ ਤੋਂ ਗੁਰੂ ਸਾਹਿਬ ਦੇ ਦਰਸ਼ਨ ਲਈ ਆਇਆ। ਗੁਰੂ ਜੀ ਨੇ ਉਸ ਨੂੰ ‘ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ’ ਸ਼ਬਦ ਸੁਣਾਇਆ ਅਤੇ ਸੁਪਨੇ ਵਿਚ 40 ਸਾਲ ਦਾ ਸਮਾਂ ਵਿਖਾ ਕੇ ਉਸ ਨੂੰ ਜਨਮ ਮਰਨ ਤੋਂ ਮੁਕਤ ਕੀਤਾ।

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਪਾਕਿਸਤਾਨ ਯਾਤਰਾ: ਕਰਤਾਰਪੁਰ ਲਾਂਘੇ ਦੀ ਮੁੜ ਖੋਲ੍ਹਣ ਦੀ ਅਪੀਲ!

ਇਸੇ ਗੁਰੂ ਕਾ ਬਾਗ ਸਥਾਨ ਨਾਲ 1922 ਵਿਚ ਅੰਗਰੇਜ਼ੀ ਰਾਜ ਵਿਰੁੱਧ ਹੋਏ ਸੰਘਰਸ਼ ਦਾ ਇਤਿਹਾਸ ਵੀ ਜੁੜਿਆ ਹੈ। 8 ਅਗਸਤ 1922 ਨੂੰ ਗੁਰਦੁਆਰਾ ਗੁਰੂ ਕਾ ਬਾਗ ਦੇ ਲੰਗਰ ਲਈ ਲੱਕੜ ਚੁੱਕਣ ਵਾਲੇ ਪੰਜ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਮਹੰਤ ਸੁੰਦਰ ਦਾਸ ਅਤੇ ਅੰਗਰੇਜ਼ ਸਰਕਾਰ ਵਿਰੁੱਧ 22 ਅਗਸਤ 1922 ਨੂੰ ਮੋਰਚਾ ਸ਼ੁਰੂ ਕੀਤਾ ਗਿਆ ਜੋ 17 ਨਵੰਬਰ 1922 ਤੱਕ ਸ਼ਾਂਤਮਈ ਤਰੀਕੇ ਨਾਲ ਚੱਲਿਆ। ਪੰਜ ਸਿੰਘਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰ ਰੋਜ਼ ਗੁਰਦੁਆਰਾ ਮੰਜੀ ਸਾਹਿਬ ਤੋਂ ਪੰਜ ਸਿੰਘਾਂ ਦਾ ਜੱਥਾ ਲੱਕੜ ਲੈਣ ਲਈ ਭੇਜਿਆ ਜਾਂਦਾ ਸੀ ਜਿਸ ਨੂੰ ਅੰਗਰੇਜ਼ ਸਰਕਾਰ ਵੱਲੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ। ਇਹ ਸਿੰਘ ਤਸੀਹੇ ਸਹਿੰਦੇ ਰਹੇ ਪਰ ਅਡੋਲ ਰਹੇ। ਜੱਥਿਆਂ ਦੀ ਗਿਣਤੀ ਵਧਦੀ ਗਈ ਜਿਸ ਕਾਰਨ ਅੰਗਰੇਜ਼ ਸਰਕਾਰ ਹੱਕੀ ਬੱਕੀ ਰਹਿ ਗਈ।


ਅੱਜ ਦਾ ਹੁਕਮਨਾਮਾ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (10-11-2025)

ਇਹ ਇਤਿਹਾਸਕ ਅਸਥਾਨ ਸਿੱਖ ਧਰਮ ਦੀ ਆਤਮਕਤਾ ਅਤੇ ਸੰਘਰਸ਼ ਦੀ ਨਿਸ਼ਾਨੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.