skip to content

Last Updated: November 7, 2026

Dainik Savera Times Logo

Breaking : ਹਿੰਦੂ ਸ਼ਰਧਾਲੂਆਂ ਨੂੰ Pakistan ਜਾਣ ਦੀ ਨਹੀਂ ਮਿਲੀ Entry, ਕਿਹਾ “ਤੁਸੀਂ ਆਪਣੇ ਮੰਦਿਰਾਂ ‘ਚ ਜਾਓ”

5 November 2025 ਅੱਪਡੇਟ ਕੀਤਾ ਗਿਆ

Breaking : ਹਿੰਦੂ ਸ਼ਰਧਾਲੂਆਂ ਨੂੰ Pakistan ਜਾਣ ਦੀ ਨਹੀਂ ਮਿਲੀ Entry, ਕਿਹਾ “ਤੁਸੀਂ ਆਪਣੇ ਮੰਦਿਰਾਂ ‘ਚ ਜਾਓ”

ਪੰਜਾਬ ਡੈਸਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣ ਲਈ ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਏ ਕੁਝ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਬੇਇਜ਼ਤ ਕਰਦੇ ਹੋਏ ਵਾਪਸ ਭੇਜ ਦਿੱਤਾ ਗਿਆ ਹੈ।

ਦਿੱਲੀ, ਲਖਨਊ ਅਤੇ ਨਵਾਂ ਸ਼ਹਿਰ ਤੋਂ ਗਏ ਇਹ ਹਿੰਦੂ ਪਰਿਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਵੀਜ਼ਾ ਲਗਵਾ ਕੇ ਸਿੱਖ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਏ ਸਨ। ਪਰ ਵਾਹਗਾ ਸਰਹੱਦ ਤੇ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨਾਲ ਤੋਹੀਨਭਰੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਸਿਰਫ਼ ਇਸ ਕਾਰਨ ਵਾਪਸ ਮੋੜ ਦਿੱਤਾ ਕਿ ਉਹ ਹਿੰਦੂ ਹਨ।

ਹਿੰਦੂ ਸ਼ਰਧਾਲੂ ਸ੍ਰੀ ਗੰਗਾ ਰਾਮ ਅਤੇ ਸ੍ਰੀ ਅਮਰ ਚੰਦ ਨੇ ਅਟਾਰੀ ਬਾਰਡਰ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਹਿੰਦੂ ਹੋ, ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕੀ ਕਰਨ ਆਏ ਹੋ? ਆਪਣੇ ਮੰਦਰਾਂ ਵਿੱਚ ਜਾਓ।”

READ ALSO : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ FIR ਦਰਜ

ਉਹਨਾਂ ਕਿਹਾ ਕਿ ਇਹ ਸ਼ਬਦ ਸੁਣ ਕੇ ਉਹਨਾਂ ਦੇ ਮਨ ਨੂੰ ਗਹਿਰਾ ਝਟਕਾ ਲੱਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖ ਧਰਮ ਹੀ ਨਹੀਂ, ਸਗੋਂ ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਵੱਲੋਂ ਵੀ ਉੱਚੀ ਸ਼ਰਧਾ ਨਾਲ ਮੰਨੇ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਮਨਾਉਣ ਦੀ ਇੱਛਾ ਨਾਲ ਗਏ ਸਨ।

https://www.youtube.com/watch?v=5eZh4oY7ldg

ਸ੍ਰੀ ਗੰਗਾ ਰਾਮ ਅਤੇ ਸ੍ਰੀ ਅਮਰ ਚੰਦ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਾਂ ਦੇ 14 ਮੈਂਬਰ, ਜੋ ਸਾਰੇ ਭਾਰਤੀ ਨਾਗਰਿਕ ਹਨ, ਨੂੰ ਰੋਂਦੇ ਹੋਏ ਵਾਪਸ ਭਾਰਤ ਆਉਣਾ ਪਿਆ। ਉਹਨਾਂ ਕਿਹਾ ਕਿ ਉਹਨਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ, ਪਰ ਵੰਡ ਤੋਂ ਬਾਅਦ ਉਹ ਭਾਰਤ ਆ ਕੇ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਵਿੱਚ ਵਸ ਗਏ ਸਨ।

ਉਹਨਾਂ ਦਾ ਕਹਿਣਾ ਸੀ ਕਿ ਉਹ ਸਾਲਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਚੱਲ ਰਹੇ ਹਨ ਅਤੇ ਉਹਨਾਂ ਦੀ ਇਹ ਇੱਛਾ ਸੀ ਕਿ ਜੀਵਨ ਵਿੱਚ ਇਕ ਵਾਰ ਗੁਰੂ ਦੇ ਜਨਮ ਅਸਥਾਨ ਤੇ ਨਮਸਕਾਰ ਕਰਨ ਜਾ ਸਕਣ। ਪਰ ਪਾਕਿਸਤਾਨੀ ਅਧਿਕਾਰੀਆਂ ਦੇ ਵਿਵਹਾਰ ਨੇ ਉਹਨਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਸ ਘਟਨਾ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਪਾਕਿਸਤਾਨ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਨੂੰ ਰਾਜਨੀਤਿਕ ਪੱਧਰ ‘ਤੇ ਉਠਾਇਆ ਜਾਵੇ।

VD : सिविल अस्पताल में भ्रूण मिलने से फैली सनसनी, पुलिस जांच में जुटी

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.