skip to content

Last Updated: November 25, 2026

Dainik Savera Times Logo

America ‘ਚ ਵੱਡਾ ਜਹਾਜ਼ ਹਾਦਸਾ, ਉਡਾਣ ਭਰਨ ਦੌਰਾਨ ਹੀ Crash ; ਦੇਖੋ Video

5 November 2025 ਅੱਪਡੇਟ ਕੀਤਾ ਗਿਆ

America ‘ਚ ਵੱਡਾ ਜਹਾਜ਼ ਹਾਦਸਾ, ਉਡਾਣ ਭਰਨ ਦੌਰਾਨ ਹੀ Crash ; ਦੇਖੋ Video

ਵਾਸ਼ਿੰਗਟਨ/ਲੁਈਸਵਿਲੇ : ਅਮਰੀਕਾ ਦੇ ਕੈਂਟਕੀ ਰਾਜ ‘ਚ ਮੰਗਲਵਾਰ ਸ਼ਾਮ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਸ ਹਾਦਸੇ ‘ਚ ਪਾਰਸਲ ਡਿਲੀਵਰੀ ਕੰਪਨੀ UPS ਦਾ ਇੱਕ ਵਿਸ਼ਾਲ ਮਾਲਵਾਹਕ ਜਹਾਜ਼ (Cargo Plane) ਲੁਈਸਵਿਲੇ ਏਅਰਪੋਰਟ (Louisville Airport) ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਕਰੈਸ਼ (crash) ਹੋ ਗਿਆ। ਕ੍ਰੈਸ਼ ਹੋਣ ਤੋਂ ਤੁਰੰਤ ਬਾਅਦ ਜਹਾਜ਼ ਜ਼ਮੀਨ ‘ਤੇ ਡਿੱਗ ਗਿਆ ਤੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਏਅਰਪੋਰਟ ਨੇੜੇ ਅਸਮਾਨ ‘ਚ ਕਾਲੇ ਧੂੰਏਂ ਦਾ ਵੱਡਾ ਗੁਬਾਰ ਛਾ ਗਿਆ। ਫਿਲਹਾਲ ਇਸ ਹਾਦਸੇ ‘ਚ ਕਿੰਨੇ ਲੋਕਾਂ ਦੀ ਜਾਨ ਗਈ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Takeoff ਤੋਂ ਤੁਰੰਤ ਬਾਅਦ ਹੋਇਆ Crash

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਇਹ UPS ਫਲਾਈਟ 2976 ਸੀ, ਜੋ ਲੁਈਸਵਿਲੇ (Louisville) ਤੋਂ ਹੋਨੋਲੂਲੂ (Hawaii) ਜਾ ਰਹੀ ਸੀ। ਇਸ ਦੌਰਾਨ ਜਦੋਂ ਜਹਾਜ਼ ਨੇ ਟੇਕਆਫ (takeoff) ਕੀਤਾ ਇਹ ਤੁਰੰਤ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ MD-11F ਮਾਡਲ ਦਾ ਸੀ, ਜਿਸਨੂੰ 1991 ਵਿੱਚ ਬਣਾਇਆ ਗਿਆ ਸੀ। ਇਹ ਜਹਾਜ਼ ਖਾਸ ਤੌਰ ‘ਤੇ ਕਾਰਗੋ (cargo) ਲਈ ਵਰਤਿਆ ਜਾਂਦਾ ਹੈ। FAA ਨੇ ਦੱਸਿਆ ਹੈ ਕਿ ਹਾਦਸੇ ਦੀ ਜਾਂਚ ਦੀ ਅਗਵਾਈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਕਰੇਗਾ।

ਪਰਾਲੀ ਸਾੜਨ ਕਾਰਨ ਜ਼ਹਿਰੀਲੀ ਹੋਈ ਲੁਧਿਆਣਾ ਦੀ ਹਵਾ ਨੂੰ ਮੀਂਹ ਨੇ ਦਿੱਤੀ ਰਾਹਤ

    8Km ਦੇ ਦਾਇਰੇ ‘ਚ ‘Shelter-in-Place’ ਅਲਰਟ

    ਹਾਦਸੇ ਤੋਂ ਬਾਅਦ ਲੁਈਸਵਿਲੇ ਮੈਟਰੋ ਪੁਲਿਸ (Louisville Metro Police) ਅਤੇ ਕਈ ਹੋਰ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਏਅਰਪੋਰਟ (Airport) ਤੋਂ 8 ਕਿਲੋਮੀਟਰ ਦੇ ਦਾਇਰੇ ‘ਚ ਸਾਰੇ ਇਲਾਕਿਆਂ ਲਈ ‘Shelter-in-Place’ ਦਾ ਅਲਰਟ (alert) ਜਾਰੀ ਕੀਤਾ ਹੈ, ਯਾਨੀ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ‘Fern Valley’ ਅਤੇ ‘Grade Lane’ ਵਿਚਲਾ ਰਸਤਾ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਰਾਹਤ ਅਤੇ ਜਾਂਚ ਕਾਰਜ ‘ਚ ਵਿਘਨ ਨਾ ਪਵੇ।

    ਇਹ ਹਾਦਸਾ UPS ਕੰਪਨੀ ਲਈ ਇੱਕ ਬਹੁਤ ਵੱਡਾ ਝਟਕਾ ਹੈ, ਕਿਉਂਕਿ ਲੁਈਸਵਿਲੇ ਮੁਹੰਮਦ ਅਲੀ ਇੰਟਰਨੈਸ਼ਨਲ ਏਅਰਪੋਰਟ ਹੀ UPS ਦਾ ‘Worldport’ ਯਾਨੀ ਦੁਨੀਆ ਦਾ ਸਭ ਤੋਂ ਵੱਡਾ ਗਲੋਬਲ ਹੱਬ ਹੈ। ਇਹ 50 ਲੱਖ ਵਰਗ ਫੁੱਟ ਵਿੱਚ ਫੈਲੀ ਸਭ ਤੋਂ ਵੱਡੀ ਪੈਕੇਜ ਹੈਂਡਲਿੰਗ ਸਹੂਲਤ ਹੈ। ਇੱਥੇ 12,000 ਤੋਂ ਵੱਧ ਕਰਮਚਾਰੀ ਰੋਜ਼ਾਨਾ 20 ਲੱਖ (2 million) ਪਾਰਸਲ ਪ੍ਰੋਸੈਸ ਕਰਦੇ ਹਨ।

    ਗਵਰਨਰ ਨੇ ਕੀਤੀ ਪ੍ਰਾਰਥਨਾ ਦੀ ਅਪੀਲ

    ਕੈਂਟਕੀ (Kentucky) ਦੇ ਗਵਰਨਰ ਐਂਡੀ ਬੇਸ਼ੀਅਰ (Andy Beshear) ਨੇ ‘X’ (ਪਹਿਲਾਂ ਟਵਿੱਟਰ) ‘ਤੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ, “ਮੁੱਢਲੀਆਂ ਬਚਾਅ ਟੀਮਾਂ ਮੌਕੇ ‘ਤੇ ਮੌਜੂਦ ਹਨ… ਕਿਰਪਾ ਕਰਕੇ ਪਾਇਲਟਾਂ, ਚਾਲਕ ਦਲ (crew) ਅਤੇ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰੋ।”

    ਹੋਰ ਖ਼ਬਰਾਂ ਹਨ।...

    Copyright © 2026 Dainik Savera Times. All rights reserved.