skip to content

Last Updated: November 23, 2026

Dainik Savera Times Logo

CM Mann ਨੇ ਪੰਜਾਬ ਦੀਆਂ ਚੈਂਪੀਅਨ ਧੀਆਂ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ

4 November 2025 ਅੱਪਡੇਟ ਕੀਤਾ ਗਿਆ

CM Mann ਨੇ ਪੰਜਾਬ ਦੀਆਂ ਚੈਂਪੀਅਨ ਧੀਆਂ ਨੂੰ ਵੀਡੀਓ ਕਾਲ ਕਰਕੇ ਦਿੱਤੀ ਵਧਾਈ

Punjab News : ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਭਾਰਤੀ ਧੀਆਂ ਨੇ ਇਕ ਇਤਿਹਾਸ ਰਚ ਦਿੱਤਾ, ਜਿਸ ਦਾ ਪੂਰੇ ਦੇਸ਼ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। 52 ਸਾਲਾਂ ਦਾ ਲੰਬਾ ਇੰਤਜ਼ਾਰ ਆਖਰਕਾਰ ਖ਼ਤਮ ਹੋ ਗਿਆ! ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ICC ਵਨਡੇ ਵਿਸ਼ਵ ਕੱਪ (ODI World Cup) ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਵੀ ਆਪਣੀਆਂ “ਪੰਜਾਬ ਦੀਆਂ ਸ਼ੇਰਨੀਆਂ” ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ।

CM ਮਾਨ ਨੇ ‘ਪੰਜਾਬ ਦੀਆਂ 3 ਧੀਆਂ’ ਨੂੰ ਕੀਤੀ Video Call

ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਦੀ ਜਿੱਤ ਤੋਂ ਤੁਰੰਤ ਬਾਅਦ, ਪੰਜਾਬ ਦੀਆਂ ਚੈਂਪੀਅਨ ਧੀਆਂ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨੂੰ ਵੀਡੀਓ ਕਾਲ (Video Call) ਕੀਤੀ। CM ਨੇ ਤਿੰਨਾਂ ਖਿਡਾਰਨਾਂ ਨਾਲ ਗੱਲਬਾਤ ਕੀਤੀ ਅਤੇ ਪੂਰੀ ਟੀਮ ਦੀ ਜੰਮ ਕੇ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਪੰਜਾਬ ਦੀਆਂ ਧੀਆਂ ਦੀ ਤਾਰੀਫ਼ ਕਰਦਿਆਂ ਕਿਹਾ: “ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਹੋ। ਤੁਸੀਂ ਪੰਜਾਬ ਵਾਪਸ ਆਓ, ਤੁਹਾਡਾ ਅੱਖਾਂ ‘ਤੇ ਬਿਠਾ ਕੇ ਸਵਾਗਤ ਕੀਤਾ ਜਾਵੇਗਾ। ਤੁਸੀਂ ਪੂਰੀ ਦੁਨੀਆ ਲਈ ਪ੍ਰੇਰਣਾ ਸਰੋਤ (inspiration) ਬਣ ਗਈਆਂ ਹੋ।”

ਅਮਰੀਕਾ ‘ਚ 7,000 ਟਰੱਕ ਡਰਾਈਵਰ ਅੰਗਰੇਜ਼ੀ ਟੈਸਟ ‘ਚ ਫੇਲ੍ਹ, ਲੱਖਾਂ ਭਾਰਤੀ ਦੁਖੀ

CM ਮਾਨ ਨੇ ਖੁਦ ਨੂੰ ‘ਕ੍ਰਿਕਟ ਪ੍ਰੇਮੀ’ (cricket lover) ਦੱਸਦਿਆਂ ਮੈਚ ਦੇ ਅਹਿਮ ਪਲਾਂ ਦਾ ਵੀ ਜ਼ਿਕਰ ਕੀਤਾ –

ਪੈਟਰੋਲ-ਡੀਜ਼ਲ ਦੇ ਘਟੇ ਰੇਟ, ਕਈ ਸ਼ਹਿਰਾਂ ‘ਚ ਹੋਏ ਸਸਤੇ, ਜਾਣੋ ਕੀ ਹੈ ਤਾਜ਼ਾ ਦਰਾਂ

  1. ਉਨ੍ਹਾਂ ਨੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਕਿਹਾ, “ਮੈਚ ਵਿੱਚ ਤੁਸੀਂ (ਹਰਮਨ) ਸਹੀ ਸਮੇਂ ‘ਤੇ ਜੋ ਕੈਚ (catch) ਫੜਿਆ ਹੈ, ਉਸ ਕੈਚ ਨੇ ਇਤਿਹਾਸ ਰਚ ਦਿੱਤਾ।” (ਉਨ੍ਹਾਂ ਕਿਹਾ ਕਿ ਪਹਿਲਾਂ ਟੀਮ ਸੈਮੀਫਾਈਨਲ-ਫਾਈਨਲ ਤੱਕ ਪਹੁੰਚਦੀ ਸੀ, ਪਰ ਇਸ ਵਾਰ ਕਮਾਲ ਕਰ ਦਿੱਤਾ)।
  2. CM ਨੇ ਅਮਨਜੋਤ ਕੌਰ ਦੀ ਫੀਲਡਿੰਗ ਦੀ ਤਾਰੀਫ਼ ਕਰਦਿਆਂ ਕਿਹਾ, “ਜੋ ਸਾਊਥ ਅਫਰੀਕਾ ਟੀਮ ਦੀ ਕਪਤਾਨ ਦਾ ਕੈਚ ਤੁਸੀਂ ਫੜਿਆ ਸੀ, ਉਹ ਅਸਲ ਵਿੱਚ ਕੈਚ ਨਹੀਂ ਸੀ, ਉਹ ਟਰਾਫੀ (Trophy) ਸੀ!”

ਉਨ੍ਹਾਂ ਕਿਹਾ ਕਿ ਇਨ੍ਹਾਂ ਧੀਆਂ ਨੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਂ ਦੁਨੀਆ ਵਿੱਚ ਰੌਸ਼ਨ ਕੀਤਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.