skip to content

Last Updated: November 25, 2026

Dainik Savera Times Logo

ਸਾਬਕਾ DGP ਲਈ ਵਧੀਆਂ ਮੁਸ਼ਕਲਾਂ: ਫਾਰਮ ਹਾਊਸ ਵਿਵਾਦ ਵਿੱਚ ਇੱਕ ਹੋਰ FIR ਦਰਜ

19 October 2025 ਅੱਪਡੇਟ ਕੀਤਾ ਗਿਆ

ਸਾਬਕਾ DGP ਲਈ ਵਧੀਆਂ ਮੁਸ਼ਕਲਾਂ: ਫਾਰਮ ਹਾਊਸ ਵਿਵਾਦ ਵਿੱਚ ਇੱਕ ਹੋਰ FIR ਦਰਜ

PUNJAB DESK : ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ‘ਤੇ ਗੰਭੀਰ ਦੋਸ਼ ਪਹਿਲਾ ਹੀ ਲੱਗੇ ਹੋਏ ਹਨ। ਜੋ ਸਿਰਫ਼ ਭ੍ਰਿਸ਼ਟਾਚਾਰ ਨਾਲ ਸਬੰਧਤ ਹਨ, ਪ੍ਰੰਤੂ ਹੁਣ ਲੁਧਿਆਣਾ ਵਿੱਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਦੋਰਾਨ CBI ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਲੁਧਿਆਣਾ ਨੇੜੇ ਸਥਿਤ ਫਾਰਮ ਹਾਊਸ ਵਿਰਾਸਤ ਲੋਕੇਸ਼ਨ ਮਹਿਲ ਫਾਰਮ ਵਿਖੇ ਰੇਂਡ ਕੀਤੀ ਤਾਂ ਸ਼ਰਾਬ ਮਿਲੀ । ਇਸਦੇ ਨਾਲ ਗੈਰ-ਕਾਨੂੰਨੀ ਕਬਜ਼ੇ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਵੀ ਸਬੰਧਤ ਹਨ। ਸਾਬਕਾ ਡੀਆਈਜੀ ਦੀਆਂ ਮੁਸ਼ਕਿਲਾ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਸਗੋਂ ਵੱਧਦੀਆਂ ਜਾ ਰਹੀਆਂ ਹਨ। ਪ੍ਰੰਤੂ ਹੁਣ ਫਾਰਮ ਹਾਊਸ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਆਕਾਸ਼ ਬੱਟਾ ਤੋਂ ਕਥਿਤ ਤੌਰ ‘ਤੇ ₹8 ਲੱਖ ਦੀ ਰਿਸ਼ਵਤ ਮੰਗਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ, ਪੰਜਾਬ ਸਰਕਾਰ ਨੇ ਉਸਨੂੰ ਮੁਅੱਤਲ ਕਰ ਦਿੱਤਾ। ਦੇਰ ਰਾਤ ਸੀਬੀਆਈ ਨੇ ਲੁਧਿਆਣਾ ਦੇ ਨੇੜੇ ਬੌਂਦਲੀ ਪਿੰਡ ਵਿੱਚ ਸਥਿਤ ਉਸਦੇ ਫਾਰਮ ਹਾਊਸ, “ਹੈਰੀਟੇਜ ਲੋਕੇਸ਼ਨ ਮਹਿਲ ਫਾਰਮ” ‘ਤੇ ਛਾਪਾ ਮਾਰਿਆ। ਲਗਭਗ ₹2.89 ਲੱਖ ਦੀਆਂ 108 ਸ਼ਰਾਬ ਦੀਆਂ ਬੋਤਲਾਂ ਗੈਰ-ਕਾਨੂੰਨੀ ਤੌਰ ‘ਤੇ ਸਟੋਰ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 17 ਜ਼ਿੰਦਾ ਕਾਰਤੂਸ ਗੈਰ-ਕਾਨੂੰਨੀ ਤੌਰ ‘ਤੇ ਸਟੋਰ ਕੀਤੇ ਗਏ ਸਨ। ਫਾਰਮ ਹਾਊਸ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਵੀ ਕੀਤੀ ਜਾ ਰਹੀ ਸੀ। ਵਿਆਹ ਤੋਂ ਪਹਿਲਾਂ ਦੀਆਂ ਸ਼ੂਟਿੰਗਾਂ, ਗੀਤਾਂ ਦੀ ਰਿਕਾਰਡਿੰਗ ਅਤੇ ਵਿਆਹ ਸਮਾਗਮਾਂ ਲਈ।

ਲਾਲੂ ਪਰਿਵਾਰ ਭ੍ਰਿਸ਼ਟਾਚਾਰ ਦਾ ਚਿਹਰਾ: ਅਨੁਰਾਗ ਠਾਕੁਰ ਦਾ ਤੀਖਾ ਹਮਲਾ

ਕਾਨੂੰਨੀ ਧਾਰਾਵਾਂ ਅਤੇ ਐਫਆਈਆਰ:

ਸਮਰਾਲਾ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੀ ਗਈ ਐਫਆਈਆਰ:

ਆਬਕਾਰੀ ਐਕਟ ਦੀਆਂ ਧਾਰਾਵਾਂ 61, 1, ਅਤੇ 14 (ਨਜਾਇਜ਼ ਸ਼ਰਾਬ ਰੱਖਣ ‘ਤੇ ਲਾਗੂ)।

ਅਸਲਾ ਐਕਟ ਦੀਆਂ ਧਾਰਾਵਾਂ ਵੀ ਜਲਦੀ ਹੀ ਜੋੜੀਆਂ ਜਾ ਸਕਦੀਆਂ ਹਨ (ਕਾਰਤੂਸਾਂ ਦੀ ਬਰਾਮਦਗੀ ਦੇ ਕਾਰਨ)।

ਭਵਿੱਖ ਵਿੱਚ ਸੰਭਾਵੀ ਕਾਰਵਾਈ:

ਜੇ ਅਸਲਾ ਐਕਟ ਦੀਆਂ ਧਾਰਾਵਾਂ ਜੋੜੀਆਂ ਜਾਂਦੀਆਂ ਹਨ, ਤਾਂ ਮਾਮਲਾ ਹੋਰ ਗੰਭੀਰ ਹੋ ਜਾਵੇਗਾ। ਰਿਸ਼ਵਤਖੋਰੀ, ਨਾਜਾਇਜ਼ ਸ਼ਰਾਬ ਅਤੇ ਗੈਰ-ਕਾਨੂੰਨੀ ਹਥਿਆਰ – ਇਹ ਸਾਰੇ ਦੋਸ਼ ਭੁੱਲਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਜਾਂ ਸਖ਼ਤ ਸਜ਼ਾ ਦਾ ਕਾਰਨ ਬਣ ਸਕਦੇ ਹਨ।

VD : DIG ਭੁੱਲਰ ਮਾਮਲੇ ‘ਚ ਵੱਡਾ ਖ਼ੁਲਾਸਾ! ਦੇਖੋ ਕਿਵੇਂ ਪੈਂਦੀ ਸੀ ਪੈਸੇ ਦੇ ਲੈਣ ਦੇਣ ਦੀ ਕਾਰਵਾਈ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.