
Congo Military Plane Crash : ਸ਼ਨੀਵਾਰ ਸਵੇਰੇ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਵਿੱਚ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਫੌਜ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਕਾਂਗੋ ਦੀ ਫੌਜ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ ਫੌਜੀ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ ਮੁਤੋਂਬੋ ਕਾਤਾਲਾਈ ਤਿਏਂਦੇ ਅਤੇ ਹਥਿਆਰਬੰਦ ਬਲਾਂ ਦੇ ਆਡੀਟਰ ਜਨਰਲ ਲੈਫਟੀਨੈਂਟ ਜਨਰਲ ਬਾਕੁਮੀ ਲਿਕੁਲੀਆ ਸ਼ਾਮਲ ਹਨ। ਹਾਦਸੇ ਵਿੱਚ ਵਫ਼ਦ ਦੇ ਹੋਰ ਮੈਂਬਰ ਅਤੇ ਜਹਾਜ਼ ਦੇ ਅਮਲੇ (ਕੈਬਿਨ ਕਰੂ) ਦੇ ਮੈਂਬਰ ਵੀ ਮਾਰੇ ਗਏ।
#BREAKING: 🇨🇩 Small military plane crashes near Kenge killing 13 including top army officers
— Twilight (@TwilightDewy) September 25, 2026
All on board perish in the fire#DRCongo #PlaneCrash #BreakingNews pic.twitter.com/omff7kxmkU
ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ
ਕਾਂਗੋ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਏਫੋਮੀ ਏਕੇਂਗੇ ਨੇ ਦੱਸਿਆ ਕਿ ਜਹਾਜ਼ ਦੱਖਣ-ਪੱਛਮੀ ਕਾਂਗੋ ਦੇ ਸ਼ਹਿਰ ਕਿਕਵਿਟ ਤੋਂ ਰਾਜਧਾਨੀ ਕਿਨਸ਼ਾਸਾ ਵਾਪਸ ਆ ਰਿਹਾ ਸੀ ਜਦੋਂ ਇਸ ਵਿੱਚ ਤਕਨੀਕੀ ਖਰਾਬੀ ਆ ਗਈ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਸਮੱਸਿਆ ਤੋਂ ਬਾਅਦ ਜਹਾਜ਼ ਕੇਂਗੇ (Kenge) ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ।
OVER DOZEN DEAD after PLANE CRASH in DR CONGO
— RT (@RT_com) September 25, 2026
AMONG 14 KILLED: Head of military court, and auditor general of armed forces
FIERY WRECKAGE and DEBRIS strewn ACROSS CRASH SITE pic.twitter.com/Hw36wJhoG0
ਕਾਂਗੋ ਦੀ ਫੌਜ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਅਤੇ ਹਾਲਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਤਕਨੀਕੀ ਖਰਾਬੀ ਕਿਸ ਕਾਰਨ ਆਈ। ਕਾਂਗੋ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੋਰਡ ਚੇਅਰਮੈਨ ਟ੍ਰਾਈਫੋਨ ਕਿਨ-ਕੀ ਮੁਲੁੰਬਾ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
