2009 ਵਿੱਚ ਰਾਖੀ ਸਾਵੰਤ ਦਾ ਸਵਯੰਵਰ ਉਸ ਸਮੇਂ ਦਾ ਇੱਕ ਬੇਹੱਦ ਚਰਚਿਤ ਟੀਵੀ ਰਿਐਲਿਟੀ ਸ਼ੋਅ ਬਣ ਗਿਆ ਸੀ। ਸ਼ੋਅ ਵਿੱਚ ਰਾਖੀ ਨੇ 16 ਪ੍ਰਤੀਯੋਗੀਆਂ ਨਾਲ ਮੁਲਾਕਾਤਾਂ ਅਤੇ ਡੇਟਿੰਗ ਰਾਹੀਂ ਆਪਣੇ ਲਈ ਜੀਵਨ ਸਾਥੀ ਚੁਣਨ ਦੀ ਕੋਸ਼ਿਸ਼ ਕੀਤੀ। ਰਾਮ ਕਪੂਰ ਵੱਲੋਂ ਹੋਸਟ ਕੀਤੇ ਇਸ ਸ਼ੋਅ ਵਿੱਚ ਬਿਜ਼ਨਸਮੈਨ, ਅਦਾਕਾਰ, ਮਾਡਲ, ਪੁਲਿਸ ਅਧਿਕਾਰੀ, ਕੋਰੀਓਗ੍ਰਾਫਰ, ਫਿਟਨੈਸ ਟ੍ਰੇਨਰ ਅਤੇ ਜੋਤਸ਼ੀ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ। ਹਾਲਾਂਕਿ ਹੁਣ ਰਾਖੀ ਸਾਵੰਤ ਨੇ ਆਪਣੇ ਸਵਯੰਵਰ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਰਾਖੀ ਮੁਤਾਬਕ, ਉਸ ਸਮੇਂ ਉਨ੍ਹਾਂ ਦਾ ਅਸਲ ਮਕਸਦ ਵਿਆਹ ਕਰਨਾ ਨਹੀਂ ਸੀ।
ਰਾਖੀ ਨੇ ਸਵਯੰਵਰ ਦੀ ਅਸਲ ਵਜ੍ਹਾ ਦੱਸੀ
ਡਾਂਸ ਅਤੇ ਰੋਮਾਂਟਿਕ ਮੁਲਾਕਾਤਾਂ ਤੋਂ ਬਾਅਦ ਰਾਖੀ ਸਾਵੰਤ ਨੇ ਕੈਨੇਡਾ ਦੇ ਬਿਜ਼ਨਸਮੈਨ ਇਲੇਸ਼ ਪਰੂਜਨਵਾਲਾ ਨੂੰ ਆਪਣਾ ਜੀਵਨ ਸਾਥੀ ਚੁਣਿਆ ਸੀ। ਦੋਵਾਂ ਨੇ ਵਿਆਹ ਦੀ ਥਾਂ ਸਿਰਫ਼ ਸਗਾਈ ਕੀਤੀ, ਪਰ ਕੁਝ ਸਮੇਂ ਬਾਅਦ ਇਹ ਰਿਸ਼ਤਾ ਟੁੱਟ ਗਿਆ। ਇਸ ਤੋਂ ਬਾਅਦ ਰਾਖੀ ਨੇ ਦੂਜਾ ਸਵਯੰਵਰ ਕਰਨ ਦਾ ਐਲਾਨ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਵਾਰ ਉਹ ਆਪਣੇ ਪਰਿਵਾਰ ਦੀ ਸਲਾਹ ਨਾਲ ਫੈਸਲਾ ਲਵੇਗੀ। ਹਾਲਾਂਕਿ ਇਹ ਸ਼ੋਅ ਕਦੇ ਆਨ-ਏਅਰ ਨਹੀਂ ਹੋ ਸਕਿਆ। 2010 ਵਿੱਚ ਇਸੇ ਫ੍ਰੈਂਚਾਈਜ਼ੀ ਨਾਲ ‘ਰਾਹੁਲ ਦੁਲਹਨੀਆ ਲੇ ਜਾਏਗਾ’ ਸ਼ੁਰੂ ਹੋਇਆ, ਜਿਸ ਵਿੱਚ ਰਾਹੁਲ ਮਹਾਜਨ ਲਈ 16 ਮਹਿਲਾਵਾਂ ਨੇ ਹਿੱਸਾ ਲਿਆ।
![]()
ਰਾਖੀ ਸਾਵੰਤ ਦੀ ਲਵ – ਲਾਈਫ ਨੂੰ ਲੈ ਕੇ ਵੱਡਾ ਬਿਆਨ
ਰਾਖੀ ਸਾਵੰਤ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਖੀ ਦਾ ਕਹਿਣਾ ਹੈ ਕਿ ਕਈ ਮਰਦਾਂ ਤੋਂ ਧੋਖਾ ਮਿਲਣ ਤੋਂ ਬਾਅਦ ਹੁਣ ਉਸਦਾ ਪਿਆਰ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਅਤੇ ਉਹ ਖੁਦ ਨੂੰ ਕੁਆਰੀ ਦੱਸਦੀ ਹੈ। ਬਿੱਗ ਬੌਸ ਵਿੱਚ ਐਂਟਰੀ ਲਈ ਉਸਨੇ ਰਿਤੇਸ਼ ਸਿੰਘ ਨੂੰ ਆਪਣਾ ਨਕਲੀ ਪਤੀ ਬਣਾਇਆ ਸੀ। ਇਸ ਤੋਂ ਪਹਿਲਾਂ ਰਾਖੀ ਨੇ ਆਦਿਲ ਖਾਨ ਦੁਰਾਨੀ ਨਾਲ ਵਿਆਹ ਕੀਤਾ ਸੀ, ਪਰ 2023 ਵਿੱਚ ਦੋਵੇਂ ਵੱਖ ਹੋ ਗਏ।