Last Updated: October 7, 2026

Dainik Savera Times Logo

HIMACHAL : ਸ਼ਿਮਲਾ ‘ਚ ਦਰਦਨਾਕ ਹਾਦਸਾ, 500 ਮੀਟਰ ਡੂੰਘੀ ਖੱਡ ‘ਚ ਡਿੱਗੀ ਪਿਕਅਪ ਗੱਡੀ, ਛੇ ਲੋਕਾਂ ਦੀ ਮੌਕੇ ‘ਤੇ ਮੌਤ

3 months ਪਹਿਲਾ

HIMACHAL : ਸ਼ਿਮਲਾ ‘ਚ ਦਰਦਨਾਕ ਹਾਦਸਾ, 500 ਮੀਟਰ ਡੂੰਘੀ ਖੱਡ ‘ਚ ਡਿੱਗੀ ਪਿਕਅਪ ਗੱਡੀ, ਛੇ ਲੋਕਾਂ ਦੀ ਮੌਕੇ ‘ਤੇ ਮੌਤ

Himachal Accident : ਸ਼ਿਮਲਾ ‘ਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਪਿਕਅੱਪ ਗੱਡੀ (HP06B-2420) ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਰਮਨ ਨਾਮਕ ਸਥਾਨ ‘ਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਖ਼ਬਰ ਮਿਲਦੇ ਹੀ, ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ। ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਮਰਨ ਵਾਲਿਆਂ ‘ਚ ਸ਼ਿਮਲਾ ਤੇ ਕੁੱਲੂ ਦੇ ਵਸਨੀਕ

ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਅਭਿਸ਼ੇਕ ਸਾਨੀ (23), ਪੁੱਤਰ ਨਰਸਿੰਘ ਸਾਨੀ; ਪਿੰਡ ਸ਼ਰਨਲ, ਸ਼ਿਮਲਾ, ਲਾਇਕ ਰਾਮ (56), ਪੁੱਤਰ ਮਾਗੂ ਰਾਮ; ਪਿੰਡ ਪਥ, ਜ਼ਿਲ੍ਹਾ ਸ਼ਿਮਲਾ, ਅਸ਼ੋਕ ਜੈਨ (32), ਪੁੱਤਰ ਧਿਆਨ ਜੈਨ; ਪਿੰਡ ਛਲਤਾ, ਜ਼ਿਲ੍ਹਾ ਸ਼ਿਮਲਾ (ਡਰਾਈਵਰ), ਨਿਤਿਨ (23), ਪੁੱਤਰ ਮੇਨ ਸਿੰਘ ਜੈਨ; ਪਿੰਡ ਛਲਤਾ, ਜ਼ਿਲ੍ਹਾ ਸ਼ਿਮਲਾ, ਆਸ਼ਾ ਕੁਮਾਰੀ, ਪਤਨੀ ਸਤਿਆ ਪ੍ਰਕਾਸ਼; ਪਿੰਡ ਕੁਵਾਨੂ, ਜ਼ਿਲ੍ਹਾ ਕੁੱਲੂ, ਅਤੇ ਯੁਗਲ, ਪੁੱਤਰ ਸਤਿਆ ਪ੍ਰਕਾਸ਼; ਪਿੰਡ ਕੁਵਾਨੂ, ਜ਼ਿਲ੍ਹਾ ਕੁੱਲੂ ਵੱਜੋਂ ਹੋਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.