Last Updated: October 10, 2026

Dainik Savera Times Logo

ਸਿੱਕਿਮ ਵਿੱਚ ਰਾਤ ਦੇ ਸਨਾਟੇ ‘ਚ ਧਰਤੀ ਕੰਬੀ: ਕਈ ਇਲਾਕਿਆਂ 4.5 ਦੀ ਤੀਬਰਤਾ ਦੇ ਝਟਕੇ ਦਰਜ

8 months ਪਹਿਲਾ

ਸਿੱਕਿਮ ਵਿੱਚ ਰਾਤ ਦੇ ਸਨਾਟੇ ‘ਚ ਧਰਤੀ ਕੰਬੀ: ਕਈ ਇਲਾਕਿਆਂ 4.5 ਦੀ ਤੀਬਰਤਾ ਦੇ ਝਟਕੇ ਦਰਜ

ਨੈਸ਼ਨਲ ਡੈਸਕ: ਉੱਤਰੀ ਪੂਰਬੀ ਭਾਰਤ ਵਿੱਚ ਅੱਜ ਤੜਕੇ ਭੂਚਾਲ ਦੇ ਤੀਬਰ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨੇਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਸਿੱਕਿਮ ਵਿੱਚ ਰਾਤ ਇੱਕ ਵਜੇ ਦੇ ਕਰੀਬ ਭੂਚਾਲ ਆਇਆ ਜਿਸ ਦੀ ਤਾਕਤ ਰਿਕਟਰ ਪੈਮਾਨੇ ‘ਤੇ 4.5 ਦਰਜ ਕੀਤੀ ਗਈ। ਇਹ ਝਟਕੇ ਰਾਤ ਇੱਕ ਬਜ ਕੇ ਨੌਂ ਮਿੰਟ ‘ਤੇ ਮਹਿਸੂਸ ਹੋਏ ਅਤੇ ਭੂਚਾਲ ਦਾ ਕੇਂਦਰ ਗਿਆਲਸ਼ਿੰਗ ਖੇਤਰ ਵਿੱਚ ਦਸ ਕਿਲੋਮੀਟਰ ਦੀ ਗਹਿਰਾਈ ‘ਤੇ ਸਥਿਤ ਸੀ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।

ਨਾਸਾ ਤੇ ਇਸਰੋ ਦੀ ਚੇਤਾਵਨੀ: ਸੂਰਜ ਵਿੱਚ ਭਿਆਨਕ ਉਥਲ ਪੁਥਲ ਦੇਖਣ ਨੂੰ ਮਿਲੀ ਕੀ ਇਹ ਭਾਰਤ ਲਈ ਵੱਡਾ ਖਤਰਾ ਜਾ ਨਹੀਂ ਜਾਣੋਂ ਪੂਰਾ ਵੇਰਵਾ!

ਸਿੱਕਿਮ ਦੇ ਹੋਰ ਕਈ ਇਲਾਕਿਆਂ ਵਿੱਚ ਵੀ ਅੱਧੀ ਰਾਤ ਨੂੰ ਭੂਚਾਲ ਦੇ ਲਗਾਤਾਰ ਝਟਕੇ ਦਰਜ ਕੀਤੇ ਗਏ ਹਨ। ਰਾਜਧਾਨੀ ਗੈਂਗਟੋਕ ਮੰਗਨ ਅਤੇ ਨਾਮਚੀ ਵਿੱਚ ਦੋ ਤੋਂ ਚਾਰ ਤਾਕਤ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਰਾਤ ਭਰ ਚਿੰਤਾ ਦਾ ਮਾਹੌਲ ਬਣਿਆ ਰਿਹਾ। ਵਿਗਿਆਨੀਆਂ ਨੇ ਦੱਸਿਆ ਕਿ ਇਹ ਲੜੀਵਾਰ ਭੂਚਾਲ ਟੈਕਟੋਨਿਕ ਪਲੇਟਾਂ ਦੀ ਹਿਲਚਲ ਕਾਰਨ ਹੋ ਰਹੇ ਹਨ ਅਤੇ ਅਜੇ ਕੁਝ ਸਮੇਂ ਤੱਕ ਹਲਕੇ ਝਟਕੇ ਆਉਣ ਦੀ ਸੰਭਾਵਨਾ ਰਹੇਗੀ।

ਮੁੰਬਈ ਸ਼ਰਮਸਾਰ: ਮਾਨਸਿਕ ਅਸਮਰਥ ਕੁੜੀ ਨਾਲ ਬਲਾਤਕਾਰ, ਪਿਤਾ ਨਿਕਲਿਆ ਦੋਸ਼ੀ

ਅੱਜ ਸਵੇਰੇ 6 ਵਜੇ ਵੀ ਇੱਕ ਹੋਰ ਆਫਟਰ ਸ਼ਾਕ ਮਹਿਸੂਸ ਕੀਤਾ ਗਿਆ ਜਿਸ ਦੀ ਤਾਕਤ ਰਿਕਟਰ ਪੈਮਾਨੇ ‘ਤੇ 3.9 ਦਰਜ ਕੀਤੀ ਗਈ। ਇਸ ਵਾਰ ਭੂਚਾਲ ਦਾ ਕੇਂਦਰ ਸੋਰੈਂਗ ਖੇਤਰ ਵਿੱਚ ਸੀ। ਜੋ  ਸਿੱਕਿਮ ਦੇ ਰਾਜਾਂ ਚ ਪੈਂਦਾ ਹੈ,  ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਰਾਹਤ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

45-magnitude-night-tremors

45-magnitude-night-tremors

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.