Site icon Dainik Savera Punjab

ਗੁਰੂ ਨਗਰੀ ਚ ਵੱਡਾ ਹਾਦਸਾ ,ਰਿਹਾਇਸ਼ੀ ਇਲਾਕੇ ਚ 4 ਮੰਜ਼ਿਲਾ ਇਮਾਰਤ ਢਹਿ-ਢੇਰੀ, ਇਲਾਕੇ ਵਿੱਚ ਹਾਹਾਕਾਰ

Major accident in Guru Nagar, 4-storey building collapses in residential area, residents in mourning

Major accident in Guru Nagar, 4-storey building collapses in residential area, residents in mourning

Amritsar News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਹਾਲਗੇਟ ਇਲਾਕੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ, ਜਿਸ ਨਾਲ ਇਲਾਕੇ ਵਿੱਚ ਧੂੜ ਦਾ ਬੱਦਲ ਫੈਲ ਗਿਆ ਅਤੇ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ
ਚਸ਼ਮਦੀਦਾਂ ਦੇ ਅਨੁਸਾਰ, ਇਮਾਰਤ ਬਹੁਤ ਪੁਰਾਣੀ ਅਤੇ ਖਸਤਾ ਹਾਲਤ ਵਿੱਚ ਸੀ, ਪਰ ਕਿਸੇ ਨੇ ਵੀ ਇਸ ਦੇ ਅਚਾਨਕ ਢਹਿ ਜਾਣ ਦਾ ਅੰਦਾਜ਼ਾ ਨਹੀਂ ਲਾਇਆ ਸੀ। ਗਲੀ ਵਿੱਚ ਖੜ੍ਹੀਆਂ ਦੋ ਮੋਟਰਸਾਈਕਲਾਂ ਮਲਬੇ ਹੇਠਾਂ ਦੱਬ ਗਈਆਂ। ਨੇੜਲੇ ਮੰਦਰ ਦੀ ਬਾਲਕੋਨੀ ਨੂੰ ਵੀ ਨੁਕਸਾਨ ਪਹੁੰਚਿਆ। ਮੁੱਖ ਸੜਕ ਬੰਦ ਹੋ ਗਈ, ਜਿਸ ਕਾਰਨ ਵਾਹਨ ਆਵਾਜਾਈ ਰੁਕ ਗਈ ਅਤੇ ਲੋਕਾਂ ਨੂੰ ਦੂਜੀਆਂ ਗਲੀਆਂ ਰਾਹੀਂ ਜਾਣਾ ਪਿਆ।

READ ALSO : ਗੁਰਦਾਸਪੁਰ ‘ਚ 31 ਜਨਵਰੀ ਤੱਕ ਪੂਰਨ ਪਾਬੰਦੀ, ਜਾਣੋ ਕਾਰਨ

ਇਲਾਕੇ ਦੇ ਵਸਨੀਕ ਅਨਿਲ ਨੇ ਦੱਸਿਆ ਕਿ ਇਹ ਇਮਾਰਤ ਦਹਾਕਿਆਂ ਪੁਰਾਣੀ ਸੀ ਅਤੇ ਹਾਲਤ ਵਿਗੜਦੀ ਜਾ ਰਹੀ ਸੀ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

ਕਿਸੇ ਦੀ ਜਾਨ ਨਹੀਂ ਗਈ
ਗਣੀਮਤ ਇਹ ਰਹੀ ਕਿ ਹਾਦਸੇ ਸਮੇਂ ਇਮਾਰਤ ਦੇ ਅੰਦਰ ਕੋਈ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਇਆ। ਹਾਲਾਂਕਿ, ਮਲਬਾ ਗਲੀ ਵਿੱਚ ਖਿੱਲਰ ਗਿਆ, ਜਿਸ ਨਾਲ ਦੇਰ ਰਾਤ ਤੱਕ ਸਮੱਸਿਆਵਾਂ ਪੈਦਾ ਰਹੀਆਂ। ਪ੍ਰਸ਼ਾਸਨ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ।

ਭਵਿੱਖ ਲਈ ਸੁਰੱਖਿਆ ਪ੍ਰਬੰਧ
ਇਲਾਕੇ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ, ਅਤੇ ਪ੍ਰਸ਼ਾਸਨ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਨੇੜਲੇ ਪੁਰਾਣੀਆਂ ਇਮਾਰਤਾਂ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਹੈ।

ਚੋਰਾਂ ਨੇ DC ਦਫ਼ਤਰ ਸਾਹਮਣੇ ਚਾੜਿਆ ਚੰਨ ,ਪੁਲਿਸ ਅਧਿਕਾਰੀ ਦੀ ਕਾਰ ਤੋਂ ਚੋਰੀ ਕਰ ਹੋਏ ਫ਼ਰਾਰ

Exit mobile version