Site icon Dainik Savera Punjab

ਗੁਰਦਾਸਪੁਰ ‘ਚ 31 ਜਨਵਰੀ ਤੱਕ ਪੂਰਨ ਪਾਬੰਦੀ, ਜਾਣੋ ਕਾਰਨ

Drone flying banned in Gurdaspur for Republic Day celebrations till January 31

Drone flying banned in Gurdaspur for Republic Day celebrations till January 31

ਗੁਰਦਾਸਪੁਰ ਨਿਊਜ਼ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ, ਗੁਰਸਿਮਰਨ ਸਿੰਘ ਢਿੱਲੋਂ ਨੇ ਜ਼ਿਲ੍ਹਾ ਅੰਦਰ ਡਰੋਨ ਕੈਮਰਿਆਂ ਦੇ ਸੰਚਾਲਨ ਅਤੇ ਉਡਾਣ ‘ਤੇ 31 ਜਨਵਰੀ, 2026 ਤੱਕ ਅਸਥਾਈ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਦੇ ਅਨੁਸਾਰ, 26 ਜਨਵਰੀ, 2026 ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਗਣਤੰਤਰ ਦਿਵਸ ਸਮਾਰੋਹ ਮਨਾਇਆ ਜਾਵੇਗਾ। ਇਸ ਮੌਕੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਹ ਪਾਬੰਦੀ ਲਾਜ਼ਮੀ ਸਮਝੀ ਗਈ ਹੈ।

READ ALSO : ਚੋਰਾਂ ਨੇ DC ਦਫ਼ਤਰ ਸਾਹਮਣੇ ਚਾੜਿਆ ਚੰਨ ,ਪੁਲਿਸ ਅਧਿਕਾਰੀ ਦੀ ਕਾਰ ਤੋਂ ਚੋਰੀ ਕਰ ਹੋਏ ਫ਼ਰਾਰ

ਹੁਕਮਾਂ ਵਿੱਚ ਦਰਸਾਇਆ ਗਿਆ ਹੈ ਕਿ ਕੁਝ ਸ਼ਰਾਰਤੀ ਤੱਤ ਡਰੋਨ ਕੈਮਰਿਆਂ ਦੀ ਦੁਰਵਰਤੋਂ ਕਰਕੇ ਕਿਸੇ ਅਣਚਾਹੀ ਘਟਨਾ ਨੂੰ ਜਨਮ ਦੇ ਸਕਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਡਰੋਨ ਉਡਾਣ ‘ਤੇ ਰੋਕ ਲਗਾਈ ਹੈ।

ਤਿਰੰਗਾ ਕਿਉਂ “ਲਹਿਰਾਇਆ” ਨਹੀਂ ਜਾਂਦਾ, ਸਗੋਂ “ਖੋਲਿਆ” ਜਾਂਦਾ ਹੈ? ਜਾਣੋ ਗਣਤੰਤਰ ਦਿਵਸ ਦੀ ਪੂਰੀ ਪਰੰਪਰਾ ਅਤੇ ਕਾਰਨ

Exit mobile version