Last Updated: November 27, 2026

Dainik Savera Times Logo

Punjab ਦੇ 2.14 ਕਰੋੜ ਵੋਟਰਾਂ ਲਈ ‘ਵਿਸ਼ੇਸ਼ ਰਿਵੀਜ਼ਨ’ ਦੀ ਤਿਆਰੀ

28 February 2026 ਅੱਪਡੇਟ ਕੀਤਾ ਗਿਆ

Punjab ਦੇ 2.14 ਕਰੋੜ ਵੋਟਰਾਂ ਲਈ ‘ਵਿਸ਼ੇਸ਼ ਰਿਵੀਜ਼ਨ’ ਦੀ ਤਿਆਰੀ

ਪੰਜਾਬ ਵਿੱਚ 2.14 ਕਰੋੜ ਵੋਟਰਾਂ ਦੀਆਂ ਵੋਟਰ ਲਿਸਟਾਂ ਦੀ ‘ਵਿਸ਼ੇਸ਼ ਰਿਵੀਜ਼ਨ’ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ, ਬਿਹਾਰ ਅਤੇ ਆਸਾਮ ਸਮੇਤ ਕਈ ਰਾਜਾਂ ਵਿੱਚ ‘ਸਪੈਸ਼ਲ ਇੰਟੈਨਸਿਵ ਰਿਵੀਜ਼ਨ’ (ਐਸਆਈਆਰ) ਪ੍ਰਕਿਰਿਆ ਨੂੰ ਲੈ ਕੇ ਉਠੇ ਵਿਵਾਦ ਅਤੇ ਮਾਮਲਿਆਂ ਦੇ ਮੱਦੇਨਜ਼ਰ Election Commission of India ਨੇ 19 ਫਰਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਸਮੇਤ ਕਈ ਰਾਜਾਂ ਦੇ ਚੋਣ ਅਧਿਕਾਰੀਆਂ ਨੂੰ ਚਿੱਠੀ ਜਾਰੀ ਕਰਕੇ ਤਿਆਰੀਆਂ ਤੇਜ਼ ਕਰਨ ਲਈ ਕਿਹਾ ਹੈ।

ਜ਼ਿਲ੍ਹਾ ਤੋਂ ਪਿੰਡ ਪੱਧਰ ਤੱਕ ਹੋਵੇਗੀ ਸੁਧਾਈ

ਪੰਜਾਬ ਦੀ ਨਵੀਂ ਮੁੱਖ ਚੋਣ ਅਧਿਕਾਰੀ Anandita Mitra ਨੇ ਦੱਸਿਆ ਕਿ ਵੋਟਰ ਲਿਸਟਾਂ ਦੀ ਜ਼ਿਲ੍ਹਾ, ਤਹਿਸੀਲ, ਬਲਾਕ ਅਤੇ ਪਿੰਡ ਪੱਧਰ ’ਤੇ ਘਰ-ਘਰ ਜਾ ਕੇ ਬਾਰੀਕੀ ਨਾਲ ਜਾਂਚ ਅਤੇ ਸੁਧਾਈ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਬੂਥ ਪੱਧਰ ਅਧਿਕਾਰੀਆਂ ਨੂੰ ਖਾਸ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ ਤਾਂ ਜੋ ਕੋਈ ਯੋਗ ਨਾਗਰਿਕ ਵੋਟਰ ਬਣਨ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਅਯੋਗ ਵਿਅਕਤੀ ਦੀ ਵੋਟ ਨਾ ਬਣੇ।

READ ALSO : Holi ‘ਤੇ ਸਖ਼ਤੀ: ਬਿਨ੍ਹਾਂ ਹੈਲਮੇਟ-ਸੀਟਬੈਲਟ ਵਾਹਨ ਚਲਾਉਣ ‘ਤੇ ਰੋਕ, CM ਦੇ ਕੜੇ ਹੁਕਮ

ਉਨ੍ਹਾਂ ਦੱਸਿਆ ਕਿ ਹਾਲਾਂਕਿ ਕੇਂਦਰੀ ਚੋਣ ਕਮਿਸ਼ਨ ਵਲੋਂ ਅਜੇ ਨਿਯਤ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ, ਪਰ ਰਾਜ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ। ਡਿਵੀਜ਼ਨ ਪੱਧਰ ’ਤੇ ਬੈਠਕਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਵੇਗਾ।

ਪ੍ਰਵਾਸੀ ਤੇ ਪਰਵਾਸੀ ਮਜ਼ਦੂਰਾਂ ’ਤੇ ਵੀ ਧਿਆਨ

ਪੰਜਾਬ ਵਿੱਚ ਕਈ ਸਾਲਾਂ ਤੋਂ ਕਣਕ ਅਤੇ ਝੋਨੇ ਦੀ ਕਟਾਈ ਮੌਕੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੇ ਆਉਣ-ਜਾਣ ਅਤੇ ਵੋਟਰ ਸੂਚੀਆਂ ਵਿੱਚ ਉਨ੍ਹਾਂ ਦੇ ਨਾਮ ਦਰਜ ਹੋਣ ਸਬੰਧੀ ਸਵਾਲ ਉਠਦੇ ਰਹੇ ਹਨ। ਇਸ ਸੰਦਰਭ ਵਿੱਚ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਰਿਵੀਜ਼ਨ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਿਰਫ ਯੋਗ ਭਾਰਤੀ ਨਾਗਰਿਕਾਂ ਦੇ ਨਾਮ ਹੀ ਸੂਚੀ ਵਿੱਚ ਸ਼ਾਮਲ ਰਹਿਣ।

ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਦੀਆਂ ਪੁਰਾਣੀਆਂ ਵੋਟਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਅਣਚਾਹੀਆਂ ਐਂਟਰੀਆਂ ਨੂੰ ਹਟਾਇਆ ਜਾ ਸਕੇ।

ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਚੋਣ ਪ੍ਰਣਾਲੀ ਦੀ ਮਾਨਤਾ

International Institute for Democracy and Electoral Assistance (ਆਈ.ਆਈ.ਡੀ.ਈ.ਏ.), ਜੋ 1995 ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਚੋਣ ਪ੍ਰਕਿਰਿਆ ਮਜ਼ਬੂਤ ਕਰਨ ਲਈ ਬਣਾਈ ਗਈ ਸੀ, ਵਿੱਚ ਭਾਰਤ ਇਸ ਸਾਲ 2026 ਦੌਰਾਨ ਚੇਅਰਮੈਨ ਦੀ ਭੂਮਿਕਾ ਨਿਭਾ ਰਿਹਾ ਹੈ। ਅਨੰਦਿਤਾ ਮਿੱਤਰਾ ਇਸ ਸੰਸਥਾ ਦੀ ਕਾਨਫ਼ਰੰਸ ਵਿੱਚ ਹਾਜ਼ਰੀ ਭਰਨ ਲਈ ਦੱਖਣੀ ਅਫ਼ਰੀਕਾ ਦੇ ਪ੍ਰੀਟੋਰੀਆ ਗਈ ਸਨ।

ਉਨ੍ਹਾਂ ਕਿਹਾ ਕਿ 99 ਕਰੋੜ ਤੋਂ ਵੱਧ ਵੋਟਰਾਂ ਅਤੇ 10 ਲੱਖ ਤੋਂ ਜ਼ਿਆਦਾ ਪੋਲਿੰਗ ਬੂਥਾਂ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰਿਕ ਪ੍ਰਣਾਲੀ ਵਜੋਂ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕਾਫ਼ੀ ਮਾਨਤਾ ਮਿਲ ਰਹੀ ਹੈ। ਯੂਰਪ ਸਮੇਤ ਕਈ ਦੇਸ਼ ਭਾਰਤੀ ਚੋਣ ਕਮਿਸ਼ਨ ਦੀ ਪ੍ਰਕਿਰਿਆ ਵਿੱਚ ਦਿਲਚਸਪੀ ਵਿਖਾ ਰਹੇ ਹਨ।

Israel-United States ਵੱਲੋਂ ਈਰਾਨੀ ਟਿਕਾਣਿਆਂ ‘ਤੇ ਹਮਲੇ, India ਨੇ ਜਾਰੀ ਕੀਤੀ ਸਲਾਹ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.