Last Updated: November 25, 2026

Dainik Savera Times Logo

176 ਕਰੋੜ ਦਾ ਬੈਗ: ਖਾਦ ਦੀ ਰਿਕਾਰਡ ਉਪਲਬਧਤਾ ਨਾਲ ਕਿਸਾਨਾਂ ਲਈ ਵਧੀ ਉਮੀਦ

17 January 2026 ਅੱਪਡੇਟ ਕੀਤਾ ਗਿਆ

176 ਕਰੋੜ ਦਾ ਬੈਗ: ਖਾਦ ਦੀ ਰਿਕਾਰਡ ਉਪਲਬਧਤਾ ਨਾਲ ਕਿਸਾਨਾਂ ਲਈ ਵਧੀ ਉਮੀਦ

ਨੈਸ਼ਨਲ ਡੈਸਕ: ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਦੇ ਮੌਸਮ 2024-25 ਦੌਰਾਨ ਕਿਸਾਨਾਂ ਲਈ ਖਾਦਾਂ ਦੀ ਰਿਕਾਰਡ ਉਪਲਬਧਤਾ ਯਕੀਨੀ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਦੀਆਂ ਖੇਤੀ ਸੰਬੰਧੀ ਲੋੜਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਲਗਭਗ 152.50 ਕਰੋੜ ਬੈਗ ਖਾਦ ਦੀ ਲੋੜ ਅੰਦਾਜ਼ੀ ਲਾਈ ਗਈ ਸੀ ਪਰ ਸਰਕਾਰ ਨੇ ਇਸ ਦੇ ਮੁਕਾਬਲੇ ਲਗਭਗ 176.79 ਕਰੋੜ ਬੈਗ ਖਾਦ ਉਪਲਬਧ ਕਰਵਾਈ ਜੋ ਕਿ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।

Ai ਦੀ ਆੜ ‘ਚ ਠੇਕੇਦਾਰਾਂ ਨੇ ਲੁਕਾਈ ਲਾਪਰਵਾਹੀ ਸਫਾਈ ਦੀ ਝੂਠੀ ਤਸਵੀਰ ਬਣੀ ਮੁਸੀਬਤ

ਮੰਤਰਾਲੇ ਨੇ ਕਿਹਾ ਕਿ ਇਹ ਵਾਧੂ ਉਪਲਬਧਤਾ ਸਰਕਾਰ ਦੀ ਕਿਸਾਨਾਂ ਪ੍ਰਤੀ ਵਚਨਬੱਧਤਾ ਅਤੇ ਦੇਸ਼ ਵਿੱਚ ਖੇਤੀਬਾੜੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਨੂੰ ਦਰਸਾਉਂਦੀ ਹੈ। ਇਹ ਸਫਲਤਾ ਰੇਲਵੇ ਪ੍ਰਸ਼ਾਸਨ ਬੰਦਰਗਾਹ ਪ੍ਰਸ਼ਾਸਨ ਰਾਜ ਸਰਕਾਰਾਂ ਅਤੇ ਖਾਦ ਕੰਪਨੀਆਂ ਦੇ ਵਿਚਕਾਰ ਹੋਈ ਨਜ਼ਦੀਕੀ ਸਹਿਯੋਗ ਅਤੇ ਯੋਜਨਾਬੱਧ ਕੰਮ ਦਾ ਨਤੀਜਾ ਹੈ।

ਭਗਵਾਨ ਹਨੁਮਾਨ ਜੀ ਦੀ ਪਰਿਕ੍ਰਮਾ ਕਰਦੇ ਹੋਏ ਲੋਕਾਂ ਨੇ ਕੁਤੇ ਨੂੰ ਮਥਾਂ ਟੇਕਿਆਂ…

ਮੰਤਰਾਲੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਖਾਦ ਕੰਪਨੀਆਂ ਨਾਲ ਨਿਯਮਤ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ ਮੰਗ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਅਤੇ ਸਪਲਾਈ ਨਾਲ ਸੰਬੰਧਤ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਗਿਆ। ਇਨ੍ਹਾਂ ਤਤਪਰ ਕਦਮਾਂ ਕਾਰਨ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਗਈ।

176-crore-fertilizer-record-availability-farmers-hope

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.