Last Updated: November 7, 2026

Dainik Savera Times Logo

ਪੰਜਾਬ ਪੁਲਸ ਦੇ 15 ਅਧਿਕਾਰੀ ਬਣੇ SP, ਸਰਕਾਰ ਨੇ ਜਾਰੀ ਕੀਤੇ ਤਰੱਕੀ ਦੇ ਹੁਕਮ

18 July 2026 ਅੱਪਡੇਟ ਕੀਤਾ ਗਿਆ

ਪੰਜਾਬ ਪੁਲਸ ਦੇ 15 ਅਧਿਕਾਰੀ ਬਣੇ SP, ਸਰਕਾਰ ਨੇ ਜਾਰੀ ਕੀਤੇ ਤਰੱਕੀ ਦੇ ਹੁਕਮ

ਚੰਡੀਗੜ੍ਹ ਨਿਊਜ਼ : ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਪੰਜਾਬ ਪੁਲਸ ਸੇਵਾ (ਪੀ.ਪੀ.ਐੱਸ.) ਦੇ 15 ਅਧਿਕਾਰੀਆਂ ਨੂੰ ਸੁਪਰਡੈਂਟ ਆਫ਼ ਪੁਲਸ (ਐੱਸ.ਪੀ.) ਦੇ ਅਹੁਦੇ ’ਤੇ ਆਫਿਸ਼ੀਏਟਿੰਗ ਆਧਾਰ ’ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ 9 ਜੂਨ 2026 ਨੂੰ ਹੋਈ ਵਿਭਾਗੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਲਿਆ ਗਿਆ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਸੁਖਾਮ੍ਰਿਤ ਸਿੰਘ ਰੰਧਾਵਾ, ਹਰਸਿਮਰਤ ਸਿੰਘ, ਦਲਜੀਤ ਸਿੰਘ, ਸਤਿੰਦਰ ਕੁਮਾਰ, ਤੇਜਿੰਦਰਪਾਲ ਸਿੰਘ, ਸੰਜੀਵ ਗੋਇਲ, ਕੁਲਦੀਪ ਸਿੰਘ, ਰਾਕੇਸ਼ ਕੁਮਾਰ, ਕਰਮਵੀਰ ਸਿੰਘ, ਦਲਬੀਰ ਸਿੰਘ, ਨਿਰਵੈਰ ਸਿੰਘ, ਗਗਨਦੀਪ ਸਿੰਘ, ਸੰਜੀਵ ਕੁਮਾਰ, ਮੁਨੀਸ਼ ਕੁਮਾਰ ਅਤੇ ਮਹੇਸ਼ ਕੁਮਾਰ ਸ਼ਾਮਲ ਹਨ।

“ਕਸ਼ਮੀਰ ਮਾਮਲੇ ‘ਤੇ ਫਿਰ ਚਰਚਾ: PoK ‘ਚ ਅਸ਼ਾਂਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ”

ਖਾਲੀ ਅਹੁਦਿਆਂ ਅਨੁਸਾਰ ਹੋਵੇਗੀ ਤਾਇਨਾਤੀ

ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਤਰੱਕੀ ਪ੍ਰਾਪਤ ਅਧਿਕਾਰੀਆਂ ਦੀ ਤਾਇਨਾਤੀ ਉਪਲਬੱਧ ਖਾਲੀ ਅਹੁਦਿਆਂ ਦੇ ਅਨੁਸਾਰ ਕੀਤੀ ਜਾਵੇਗੀ। ਇਹ ਨਿਯੁਕਤੀਆਂ ਪ੍ਰਸ਼ਾਸਨਿਕ ਲੋੜਾਂ ਅਤੇ ਵਿਭਾਗੀ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾਣਗੀਆਂ।

ਹੁਕਮਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਸੀਨੀਅਰ ਅਧਿਕਾਰੀ ਦੀ ਤਰੱਕੀ ਨੂੰ ਬਾਅਦ ਵਿੱਚ ਮਨਜ਼ੂਰੀ ਮਿਲਦੀ ਹੈ ਤਾਂ ਉਸ ਨੂੰ ਸੀਨੀਆਰਤਾ ਦੇ ਆਧਾਰ ’ਤੇ ਐਡਜਸਟ ਕੀਤਾ ਜਾਵੇਗਾ। ਇਸ ਸਥਿਤੀ ਵਿੱਚ ਲੋੜ ਪੈਣ ’ਤੇ ਜੂਨੀਅਰ ਅਧਿਕਾਰੀਆਂ ਦੀਆਂ ਤਾਇਨਾਤੀਆਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ।

ਤੁਰੰਤ ਪ੍ਰਭਾਵ ਨਾਲ ਲਾਗੂ ਹੋਏ ਹੁਕਮ

ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪੁਲਸ ਵਿਭਾਗ ਵਿੱਚ ਇਨ੍ਹਾਂ ਤਰੱਕੀਆਂ ਨੂੰ ਪ੍ਰਸ਼ਾਸਨਿਕ ਮਜ਼ਬੂਤੀ ਅਤੇ ਕੰਮਕਾਜ ਵਿੱਚ ਹੋਰ ਸੁਧਾਰ ਵੱਲ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

RBI ਦੇ ਨਾਮ ’ਤੇ ਫਰਜ਼ੀ ਪੱਤਰ ਵਾਇਰਲ, PIB ਨੇ ਦਿੱਤੀ ਧੋਖਾਧੜੀ ਤੋਂ ਬਚਣ ਦੀ ਚੇਤਾਵਨੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.