Site icon Dainik Savera Punjab

Zomato ਦੇ co-founder ਦਾ ਨਵਾਂ ਗੈਜਟ ਧਮਾਕਾ! ਮੱਥੇ ‘ਤੇ ਲੱਗਣ ਵਾਲੀ ਡਿਵਾਈਸ ਦੀ ਕੀਮਤ 1 ਲੱਖ ਦੇ ਕਰੀਬ, ਜਾਣੋ ਕੀ ਹੈ ਖਾਸੀਅਤ

Zomato co-founder's new gadget blast! The device that is worn on the forehead costs around 1 lakh, know what's special

Zomato ਦੇ ਸਹਿ-ਸੰਸਥਾਪਕ ਦੀਪਿੰਦਰ ਗੋਇਲ ਦਾ ਨਵਾਂ ਪਹਿਨਣਯੋਗ ਡਿਵਾਈਸ Temple ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੋਡਕਾਸਟ ਦੌਰਾਨ ਇਸ ਡਿਵਾਈਸ ਦੀ ਝਲਕ ਦਿਖਾਉਣ ਤੋਂ ਬਾਅਦ ਲੋਕ ਇਸ ਦੀਆਂ ਖਾਸੀਅਤਾਂ ਅਤੇ ਲਾਂਚ ਨੂੰ ਲੈ ਕੇ ਉਤਸੁਕ ਹਨ।

ਦੀਪਿੰਦਰ ਗੋਇਲ ਮੁਤਾਬਕ Temple ਇੱਕ ਅਜਿਹਾ ਸਮਾਰਟ ਡਿਵਾਈਸ ਹੈ, ਜੋ ਸਰੀਰ ਦੀ ਮੈਟਾਬੋਲਿਕ ਸਥਿਤੀ ਨੂੰ ਰੀਅਲ ਟਾਈਮ ਵਿੱਚ ਮਾਪਣ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਡਿਵਾਈਸ ਹਰ ਕਿਸੇ ਲਈ ਨਹੀਂ, ਸਗੋਂ ਖਾਸ ਤੌਰ ‘ਤੇ ਐਥਲੀਟਾਂ ਅਤੇ ਫਿਟਨੈੱਸ ‘ਤੇ ਧਿਆਨ ਦੇਣ ਵਾਲੇ ਲੋਕਾਂ ਲਈ ਬਣਾਇਆ ਜਾ ਰਿਹਾ ਹੈ।

PRTC ਦੀਆਂ ਬੱਸਾਂ ਦੇ ਪਹੀਏ ਰੁਕਣਗੇ? ਯੂਨੀਅਨ ਦੇ ਐਲਾਨ ਨਾਲ ਯਾਤਰੀ ਚਿੰਤਾ ‘ਚ

ਰਿਪੋਰਟਾਂ ਮੁਤਾਬਕ Temple ਡਿਵਾਈਸ ਨੂੰ ਅਗਲੇ 6 ਤੋਂ 12 ਮਹੀਨਿਆਂ ਦੇ ਅੰਦਰ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਸੰਭਾਵਿਤ ਕੀਮਤ ਕਰੀਬ 1 ਲੱਖ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਕੰਪਨੀ ਵੱਲੋਂ ਕੀਮਤ ਅਤੇ ਲਾਂਚ ਦੀ ਅਧਿਕਾਰਕ ਜਾਣਕਾਰੀ ਅਜੇ ਸਪੱਸ਼ਟ ਨਹੀਂ ਕੀਤੀ ਗਈ ਹੈ।

ਇਹ ਡਿਵਾਈਸ ਪਹਿਲੀ ਵਾਰ ਦੀਪਿੰਦਰ ਗੋਇਲ ਦੇ ਮੱਥੇ ਦੇ ਕੋਲ ਪਹਿਨਿਆ ਹੋਇਆ ਨਜ਼ਰ ਆਇਆ ਸੀ। ਇਹ ਇੱਕ ਛੋਟੀ ਚਿੱਪ ਵਰਗਾ ਦਿਖਾਈ ਦਿੰਦਾ ਹੈ, ਜਿਸ ਨੂੰ ਕੰਨ ਦੇ ਉੱਪਰਲੇ ਹਿੱਸੇ ਅਤੇ ਮੱਥੇ ਦੇ ਪਾਸੇ ਲਗਾਇਆ ਜਾਂਦਾ ਹੈ। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਵੀ ਇਸ ਡਿਵਾਈਸ ਨਾਲ ਦੇਖਿਆ ਗਿਆ ਹੈ।

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਧਿਆਨ ਦੇਣ! 23 ਜੁਲਾਈ ਤੱਕ ਬੰਦ ਰਹੇਗੀ ਰੋਪਵੇਅ ਸੇਵਾ

Exit mobile version