LIVE UPDATES
17 ਦਸੰਬਰ ਨੂੰ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ
04:20 PM, Dec 14 2025
ਬੂਥ ਕੈਪਚਰਿੰਗ ਤੋਂ ਬਾਅਦ ਲੱਗਿਆ ਬਬਾਣੀਆਂ ਪਿੰਡ ਧਰਨਾ
ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਬਬਾਣੀਆ ਦੇ ਵਿੱਚ ਬੂਥ ਕੈਪਚਰਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਸੱਤਾਧਿਰ ਪਾਰਟੀ ਦੇ ਵਿਧਾਇਕ ਦੇ ਭਰਾ ਸਨੀ ਢਿੱਲੋ ’ਤੇ ਬੂਥ ਕੈਪਚਰਿੰਗ ’ਤੇ ਇਲਜ਼ਾਮ ਲੱਗੇ ਸਨ।
ਇਸ ਤੋਂ ਬਾਅਦ ਵਿਧਾਇਕ ਡਿੰਪੀ ਢਿੱਲੋਂ ਦੇ ਭਰਾ ਸਨੀ ਢਿੱਲੋ ਦਾ ਬਿਆਨ ਵੀ ਸਾਹਮਣੇ ਆਇਆ। ਜਿਸ ਵਿੱਚ ਵਿਧਾਇਕ ਡਿੰਪੀ ਢਿੱਲੋ ਦੇ ਭਰਾ ਸਨ ਢਿੱਲੋ ਦੇ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਲੇਕਿਨ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਟੇਟ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤੇ ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਾਰਵਾਈ ਦੀ ਮੰਗ ਕੀਤੀ ਸੀ। ਸਵੇਰ ਤੋਂ ਹੀ ਪਿੰਡ ਬਾਬਣੀਆਂ ਦੇ ਵਿੱਚ ਬੂਥ ਕੈਪਚਰਿੰਗ ਤੋਂ ਬਾਅਦ ਪੋਲਿੰਗ ਦਾ ਕੰਮ ਕੁਝ ਸਮੇਂ ਬਾਅਦ ਚਾਲੂ ਕਰ ਦਿੱਤਾ ਗਿਆ ਸੀ ਪਰ ਅਕਾਲੀ ਅਤੇ ਕਾਂਗਰਸੀ ਵਰਕਰਾਂ ਨੇ ਪਿੰਡ ਬਾਣੀਆਂ ਦੇ ਪੋਲਿੰਗ ਬੂਥ ਦੇ ਬਾਹਰ ਧਰਨਾ ਲਗਾ ਦਿੱਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਅੱਧਾ ਘੰਟਾ ਸੱਤਾਧਾਰੀ ਪਾਰਟੀ ਦੇ ਵਰਕਰ ਅੰਦਰ ਬੂਥ ਤੇ ਕਬਜ਼ਾ ਕਰਕੇ ਵੋਟਾਂ ਪਾਉਂਦੇ ਰਹੇ ਉਹਨਾਂ ਮੰਗ ਕੀਤੀ ਕਿ ਪਿੰਡ ਬਬਾਣੀਆਂ ਦੇ ਵਿੱਚ ਚੋਣ ਕੈਂਸਲ ਕਰਕੇ ਦੁਬਾਰਾ ਤੋਂ ਵੋਟਾਂ ਪੈਣੀਆਂ ਚਾਹੀਦੀਆਂ ਹਨ ਇੱਕ ਵਾਰ ਫਿਰ ਤੋਂ ਪਿੰਡ ਬਾਣੀਆਂ ਵਿੱਚ ਪ੍ਰੋਗਰਾਮ ਦਾ ਕੰਮ ਰੋਕ ਦਿੱਤਾ ਗਿਆ।
03:35 PM, Dec 14 2025
ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟ ਫੀਸਦ
1 ਅੰਮ੍ਰਿਤਸਰ 24
2 ਬਰਨਾਲਾ 28.8
3 ਬਠਿੰਡਾ 33.85
4 ਫਿਰੋਜ਼ਪੁਰ 37.6
5 ਫਰੀਦਕੋਟ 34.48
6 ਫਾਜ਼ਿਲਕਾ 35.5
7 ਫਤਿਹਗੜ੍ਹ ਸਾਹਿਬ 38
8 ਗੁਰਦਾਸਪੁਰ 32.8
9 ਹੁਸ਼ਿਆਰਪੁਰ 29.78
10 ਜਲੰਧਰ 29.2
11 ਕਪੂਰਥਲਾ 30.1
12 ਲੁਧਿਆਣਾ 29.8
13 ਮੋਗਾ 0
14 ਮਾਨਸਾ 36
15 ਮਲੇਰਕੋਟਲਾ 34.46
16 ਮੁਕਤਸਰ 35.35
17 ਪਟਿਆਲਾ 31.3
18 ਪਠਾਨਕੋਟ 38.51
19 ਰੂਪਨਗਰ 36.04
20 ਐਸ ਬੀ ਐਸ ਨਗਰ 31
21 ਐਸ.ਏ.ਐਸ. ਨਗਰ 38.5
22 ਸੰਗਰੂਰ 32.35
23 ਤਰਨ ਤਾਰਨ 27.5
ਔਸਤ 30.21%
03:32 PM, Dec 14 2025
ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਬਲਾਕ ਦੇ ਇੱਕ ਬੂਥ ‘ਤੇ ਵੋਟਿੰਗ ਰੱਦ
ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਬਲਾਕ ਦੇ ਇੱਕ ਬੂਥ ‘ਤੇ ਵੋਟਿੰਗ ਰੱਦ ਕਰ ਦਿੱਤੀ ਗਈ। ਬਲਾਕ ਦੇ ਰਾਏਸਰ ਪਟਿਆਲਾ ਪਿੰਡ ਵਿੱਚ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਅਣਹੋਂਦ ਕਾਰਨ ਵਿਵਾਦ ਸ਼ੁਰੂ ਹੋ ਗਿਆ। ਬਲਾਕ ਕਮੇਟੀ ਦੇ ਇਸ ਜ਼ੋਨ ਦੇ ਬੂਥ ਨੰਬਰ 20 ‘ਤੇ ਬੈਲਟ ਪੇਪਰ ‘ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਅਣਹੋਂਦ ਕਾਰਨ ਹੰਗਾਮਾ ਹੋ ਗਿਆ। ਅਕਾਲੀ ਦਲ ਨੇ ਇਸ ਬੂਥ ‘ਤੇ ਪੋਸਟਲ ਬੈਲਟ ਪੇਪਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਅਣਹੋਂਦ ਦਾ ਵਿਰੋਧ ਕੀਤਾ ਅਤੇ ਚੋਣ ਪ੍ਰਕਿਰਿਆ ‘ਤੇ ਸਵਾਲ ਉਠਾਏ।
ਐਸਡੀਐਮ ਮਹਿਲ ਕਲਾਂ ਬੇਅੰਤ ਸਿੰਘ, ਡੀਐਸਪੀ ਜਸਪਾਲ ਸਿੰਘ, ਏਡੀਸੀ ਜਨਰਲ ਅਮਿਤ ਬੰਬੀ ਅਤੇ ਚੋਣ ਆਬਜ਼ਰਵਰ ਬਲਦੀਪ ਕੌਰ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ, ਐਸਡੀਐਮ ਨੇ ਇਸ ਬੂਥ ‘ਤੇ ਵੋਟਿੰਗ ਰੱਦ ਕਰਨ ਦੀ ਸਿਫਾਰਸ਼ ਕੀਤੀ ਐਸਡੀਐਮ ਨੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ।ਉੱਥੋਂ ਦੇ ਅਕਾਲੀ ਆਗੂਆਂ ਨੇ ਚੋਣ ਰੱਦ ਕਰਨ ਦੀ ਬਜਾਏ ਚੋਣ ਕਰਵਾਉਣ ਦੀ ਮੰਗ ਕੀਤੀ, ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
03:23 PM, Dec 14 2025
ਪੰਜਾਬ ’ਚ 26 % ਪੋਲਿੰਗ 2 ਵਜੇ ਤੱਕ ਹੋਈ
02:58 PM, Dec 14 2025
ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ 2 ਵਜੇ ਤੱਕ ਵੋਟਿੰਗ ਫੀਸਦ 36% ਹੈ।
ਬੁਢਲਾਡਾ – 36.95%
ਝੁਨੀਰ- 36.85 %
ਮਾਨਸਾ – 35.15%
ਸਰਦੂਲਗੜ੍ਹ – 34.41 %
02:52 PM, Dec 14 2025
ਬਠਿੰਡਾ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੁਕੰਮਲ ਤੌਰ ਦੇ ਉੱਤੇ ਬਾਈਕਾਟ
ਦੇਸ਼ ਆਜ਼ਾਦ ਹੋਇਆਂ ਨੂੰ ਅੱਜ 78 ਸਾਲ ਬੀਤ ਚੁੱਕੇ ਨੇ ਪਰ ਕਈ ਇਲਾਕੇ ਅਜੇ ਵੀ ਸੜਕਾਂ ਨਾਲੀਆਂ ਗਲੀਆਂ ਲਾਈਟਾਂ ਤੋਂ ਵਾਂਝੇ ਨੇ ਇਸ ਨੂੰ ਲੈ ਕੇ ਬਠਿੰਡਾ ਜਿਲ੍ਹੇ ਦੇ ਪਿੰਡ ਨਈਆ ਵਾਲਾ ਦੇ ਵਿੱਚ ਬਣੀ ਇੱਕ ਚਿੜੀਆ ਬਸਤੀ ਦੇ ਵਸਨੀਕਾਂ ਦੇ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੁਕੰਮਲ ਤੌਰ ਦੇ ਉੱਤੇ ਬਾਈਕਾਟ ਕੀਤਾ ਗਿਆ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਚਿੜੀਆ ਬਸਤੀ ਦੇ ਲੋਕਾਂ ਦੇ ਵੱਲੋਂ ਕੀਤੇ ਗਏ ਬਾਈਕਾਟ ਦੇ ਦੌਰਾਨ ਆਪਣਾ ਰੋਸ ਜਾਹਰ ਕੀਤਾ ਗਿਆ ਦੌਰਾਨ ਸਹਿਮਤੀ ਬਣਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਪਹੁੰਚਿਆ।
ਫਿਲਹਾਲ ਬਸਤੀ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਨਾਲ ਕੋਈ ਸਹਿਮਤੀ ਤਾਂ ਨਹੀਂ ਬਣੀ ਹੈ ਪਰ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਉਹਨਾਂ ਦੇ ਬਸਤੀ ਦਾ ਵਿਕਾਸ ਕਾਰਜ ਸ਼ੁਰੂ ਹੋ ਜਾਵੇਗਾ।
ਪਰ ਪਿੰਡ ਦੀ ਬਸਤੀ ਵਾਰਡ ਨੰਬਰ ਇੱਕ ਦੇ ਵਿੱਚ ਰਹਿਣ ਵਾਲੇ ਲੋਕ ਗੰਦੇ ਪਾਣੀ ਦੇ ਨਿਕਾਸ ਤੇ ਲਈ ਅੱਜ ਵੀ ਤਰਸ ਰਹੇ ਨੇ ਜਿਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਇਹਨਾਂ ਚੋਣਾਂ ਦੇ ਬਾਈਕਾਟ ਕਰਨ ਦੇ ਲਈ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਸੋਹ ਖਾਧੀ ਹੈ ਉਹ ਕਿਸੇ ਵੀ ਕੀਮਤ ਤੇ ਵੋਟ ਨਹੀਂ ਪਾਉਣਗੇ
ਇਸ ਮੌਕੇ ਤੇ ਪਹੁੰਚੇ ਡੀਐਸਪੀ ਪ੍ਰਿਤਪਾਲ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਪਿੰਡ ਦੀ ਬਸਤੀ ਦੇ ਲੋਕਾਂ ਦਾ ਰੋਸ ਹੈ ਕਿ ਉਹਨਾਂ ਦੀਆਂ ਸੜਕਾਂ ਨਾਲੀਆਂ ਗਲੀਆਂ ਨਹੀਂ ਬਣੀਆਂ ਹਨ ਇਸ ਕਰਕੇ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।
ਇੱਕ ਜੁੱਟ ਹੋਏ ਪਿੰਡ ਦੀ ਬਸਤੀ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਬਸਤੀ ਦੇ 200 ਦੇ ਕਰੀਬ ਕਾਰ ਹਨ ਅਤੇ 600 ਤੋਂ ਵੱਧ ਵੋਟਰ ਹਨ, ਉਨ੍ਹਾਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਗਿਆ ਹੈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀ ਬਸਤੀ ਦਾ ਫਿਰ ਵੀ ਵਿਕਾਸ ਨਹੀਂ ਹੋਇਆ ਤਾਂ ਆਗਾਮੀ ਚੋਣਾਂ ਦਾ ਵੀ ਬਾਈਕਾਟ ਕਰਨਗੇ।
02:40 PM, Dec 14 2025
ਸੰਗਰੂਰ ’ਚ ਮੁੱਖ ਮੰਤਰੀ ਮਾਨ ਨੇ ਕੀਤਾ ਵੋਟ
ਸੀਐੱਮ ਮਾਨ ਨੇ ਪਿੰਡ ਮੰਗਵਾਲ ’ਚ ਪਤਨੀ ਸਮੇਤ ਕੀਤੀ ਵੋਟਿੰਗ
02:13 PM, Dec 14 2025
ਹਲਕਾ ਸੰਗਰੂਰ ਦੇ ਪਿੰਡ ਭਿੰਡਰਾਂ ਵਿਖੇ ਵੋਟਾਂ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹੋਈ ਧੱਕਾ ਮੁੱਕੀ
ਭਿੰਡਰਾਂ ਪਿੰਡ ਦੇ ਵਿੱਚ ਉਸ ਸਮੇਂ ਮਾਹੌਲ ਤਨਾਪੂਰਨ ਹੋ ਗਿਆ ਜਦੋਂ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲਗਾਏ ਕਿ ਧੱਕੇ ਦੇ ਨਾਲ ਵੋਟਾਂ ਪਵਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਮਾਹੌਲ ਤਨਾ ਪੂਰਨ ਹੋ ਗਿਆ।
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੱਜ (14 ਦਸੰਬਰ) ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਹੈ। ਇਹ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਸੂਬੇ ਭਰ ਵਿੱਚ ਵੋਟਿੰਗ ਦੌਰਾਨ ਕਈ ਥਾਵਾਂ ‘ਤੇ ਹਿੰਸਕ ਝੜਪਾਂ, ਮਤਦਾਨ ਮੁਅੱਤਲ ਅਤੇ ਦੁਖਦਾਈ ਘਟਨਾਵਾਂ ਦੇ ਅਪਡੇਟਸ ਸਾਹਮਣੇ ਆਏ ਹਨ।
ਦੁਪਹਿਰ 12 ਵਜੇ ਤੱਕ ਸੂਬੇ ਭਰ ਵਿੱਚ 19.1% ਮਤਦਾਨ ਦਰਜ ਕੀਤਾ ਗਿਆ ਹੈ। ਕੁੱਲ 23 ਜ਼ਿਲ੍ਹਿਆਂ ਵਿੱਚ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ 2,838 ਬਲਾਕ ਸਮੰਤੀ ਸੀਟਾਂ ਲਈ 9,775 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
ਮੁੱਖ ਘਟਨਾਵਾਂ ਅਤੇ ਅਪਡੇਟਸ
- ਝੜਪਾਂ ਅਤੇ ਤਣਾਅ : ਫਿਰੋਜ਼ਪੁਰ ਅਤੇ ਬਰਨਾਲਾ
ਫਿਰੋਜ਼ਪੁਰ ਵਿੱਚ ਝੜਪ : ਫਿਰੋਜ਼ਪੁਰ ਦੇ ਪਿੰਡ ਬੇਟੂ ਕਦੀਮ ਵਿੱਚ ਦੋ ਗੁੱਟਾਂ ਵਿਚਕਾਰ ਜ਼ਬਰਦਸਤ ਝਗੜਾ ਹੋਇਆ, ਜਿਸ ਦੌਰਾਨ ਇੱਟਾਂ ਅਤੇ ਪੱਥਰ ਸੁੱਟੇ ਗਏ। ਪੋਲਿੰਗ ਕੇਂਦਰ ‘ਤੇ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ‘ਤੇ ਪੁਲਿਸ ਤਾਇਨਾਤ ਹੈ।
ਬਰਨਾਲਾ ਵਿੱਚ ਵੋਟਿੰਗ ਮੁਅੱਤਲ : ਬਰਨਾਲਾ ਦੇ ਮਹਿਲ ਕਲਾਂ ਇਲਾਕੇ ਦੇ ਪਿੰਡ ਰਾਏਸਰ ਵਿੱਚ, ਅਕਾਲੀ ਦਲ ਦੇ ਆਗੂ ਬਚਿੱਤਰ ਸਿੰਘ ਨੇ ਬੈਲਟ ਪੇਪਰਾਂ ‘ਤੇ ਪਾਰਟੀ ਦੇ ਚੋਣ ਨਿਸ਼ਾਨ ਦੀ ਗੈਰ-ਮੌਜੂਦਗੀ ਦਾ ਮੁੱਦਾ ਉਠਾਇਆ। ਹੰਗਾਮੇ ਤੋਂ ਬਾਅਦ, ਵੋਟਿੰਗ ਨੂੰ ਤਿੰਨ ਘੰਟਿਆਂ ਲਈ, ਦੁਪਹਿਰ 1:30 ਵਜੇ ਤਕ ਮੁਅੱਤਲ ਕਰ ਦਿੱਤਾ ਗਿਆ। ਐਸ.ਡੀ.ਐਮ. ਅਤੇ ਡੀ.ਐਸ.ਪੀ. ਮੌਕੇ ‘ਤੇ ਪਹੁੰਚੇ।
01:04 PM, Dec 14 2025
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਈ ਵੋਟ
ਪਿੰਡ ਬਾਦਲ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕੀਤਾ ਮਤਦਾਨ
ਲੋਕਾਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ
12:54 PM, Dec 14 2025
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ
ਪੂਰੇ ਪੰਜਾਬ ’ਚ 12 ਵਜੇ ਤੱਕ 19.1% ਮਤਦਾਨ
ਗੁਰਦਾਸਪੁਰ ’ਚ 12 ਵਜੇ ਤੱਕ 22% ਵੋਟਿੰਗ
ਫਰੀਦਕੋਟ ’ਚ 12 ਤੱਕ 22.70% ਵੋਟਿੰਗ
ਸ੍ਰੀ ਫਤਹਿਗੜ੍ਹ ਸਾਹਿਬ ’ਚ 12 ਵਜੇ ਤੱਕ 20% ਪੋਲਿੰਗ
ਐਸਬੀਐਸ ’ਚ 12 ਵਜੇ ਤੱਕ 17.90 % ਵੋਟਿੰਗ
12:46 PM, Dec 14 2025
ਮੋਗਾ ਤੋਂ ਸਾਹਮਣੇ ਆਈ ਮੰਦਭਾਗੀ ਖ਼ਬਰ
ਚੋਣ ਡਿਊਟੀ ’ਤੇ ਜਾ ਰਹੇ ਪਤੀ-ਪਤਨੀ ਦੀ ਹੋਈ ਮੌਤ
ਕਾਰ ਸੂਏ ’ਚ ਡਿੱਗਣ ਕਾਰਨ ਵਾਪਰਿਆ ਹਾਦਸਾ
12:40 PM, Dec 14 2025
ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ, ਨਾਅਰੇਬਾਜ਼ੀ
ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੇ ਪਿੰਡ ਰਾਏਸਰ, ਪਟਿਆਲਾ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵਿਵਾਦ ਪੈਦਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ‘ਤੇ ਧੱਕੇਸ਼ਾਹੀ ਅਤੇ ਧਾਂਦਲੀ ਦਾ ਦੋਸ਼ ਲਗਾਇਆ ਹੈ। ਇਸ ਬਲਾਕ ਕਮੇਟੀ ਜ਼ੋਨ ਦੇ ਬੂਥ ਨੰਬਰ 20 ‘ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਬੈਲਟ ਪੇਪਰ ‘ਤੇ ਨਾ ਦਿਖਾਏ ਜਾਣ ਕਾਰਨ ਹੰਗਾਮਾ ਹੋਇਆ।
ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ਨੇ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਜ਼ਬਰਦਸਤੀ ਕੀਤੀ ਹੈ। ਇਸੇ ਕਰਕੇ ਅਕਾਲੀ ਦਲ ਨੂੰ ਵੋਟਾਂ ਪ੍ਰਾਪਤ ਕਰਨ ਤੋਂ ਰੋਕਣ ਲਈ ਪੋਸਟਲ ਬੈਲਟ ਪੇਪਰ ਤੋਂ ਅਕਾਲੀ ਦਲ ਨੂੰ ਹਟਾ ਦਿੱਤਾ ਗਿਆ ਹੈ।
ਮਾਮਲਾ ਵਧਣ ਤੋਂ ਬਾਅਦ, ਮਹਿਲ ਕਲਾਂ ਦੇ ਐਸਡੀਐਮ ਬੇਅੰਤ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਇਸ ਸਮੇਂ ਅਕਾਲੀ ਦਲ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।
12:33 PM, Dec 14 2025
ਕੁਝ ਸਮੇਂ ’ਚ ਸੰਗਰੂਰ ਪਹੁੰਚ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ
12:19 PM, Dec 14 2025
ਲੁਧਿਆਣਾ ਵਿਖੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਿਤੀ ਦੀਆਂ ਚੋਣਾਂ ਨੂੰ ਲੈ ਅਕਾਲੀ ਦਲ ਨੇ ਚੁੱਕੇ ਸਰਕਾਰ ਤੇ ਸਵਾਲ।
11:55 AM, Dec 14 2025
ਰਾਜਪੁਰਾ ਦੇ ਪਿੰਡ ਸ਼ਾਮ ਨੂੰ ਕੈਂਪ ਬਲਾਕ ਸੰਮਤੀ ਦੇ ਉਮੀਦਵਾਰ ਦੇ ਸੱਤਾਧਾਰੀ ਪਾਰਟੀ ਨੇ ਚੁੱਕੀਆਂ ਵੋਟਰ ਲਿਸਟਾਂ
ਰਾਜਪੁਰਾ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਸੰਨੀ ਜੋ ਸ਼ਾਮ ਤੋਂ ਕੈਂਪ ਤੋਂ ਖੜੇ ਹਨ ਅਤੇ ਸੱਤਾਧਾਰੀ ਪਾਰਟੀ ਦੇ ਕੁਝ ਲੋਕ ਉਹਨਾਂ ਦੇ ਵੋਟਰ ਲਿਸਟਾਂ ਚੁੱਕ ਕੇ ਲੈ ਗਏ ਹਨ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਕੁਝ ਬੰਦੇ ਸਾਡੀਆਂ ਵੋਟਰ ਲਿਸਟਾਂ ਚੁੱਕ ਕੇ ਲੈ ਗਏ ਹਨ। ਉਨ੍ਹਾਂ ਨੀਨਾ ਮਿੱਤਲ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਹੈ। ਇਸ ਮੌਕੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਦ ਵੀ ਪਹੁੰਚ ਗਏ ਅਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦਾ ਗੱਲ ਆਖੀ ਹੈ।
11:46 AM, Dec 14 2025
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੱਕ 6.71 ਫੀਸਦ ਵੋਟਿੰਗ
11:42 AM, Dec 14 2025
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 10 ਵਜੇ ਤੱਕ ਦੀ ਪੋਲ ਫੀਸਦ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੋਗਾ- 7.04 ਫੀਸਦੀ
ਪੰਚਾਇਤ ਸੰਮਤੀ ਬਾਘਾਪੁਰਾਣਾ- 7.74 ਫੀਸਦੀ
ਬਲਾਕ ਸੰਮਤੀ ਕੋਟ ਈਸੇ ਖਾਂ- 8.81 ਫੀਸਦੀ
ਪੰਚਾਇਤ ਸੰਮਤੀ ਧਰਮਕੋਟ- 8.01 ਫੀਸਦੀ
ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ – 6.36
ਕੁੱਲ ਪੋਲਿੰਗ – 7.52 ਫੀਸਦੀ
11:36 AM, Dec 14 2025
ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਦੇ ਵਿੱਚ ਵੋਟਾਂ ਦਾ ਬਾਈਕਾਟ
ਪੰਜਾਬ ਦੇ ਵਿੱਚੋਂ ਹੋ ਰਹੀਆਂ ਜ਼ਿਲ੍ਹ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ ਸਵੇਰ ਤੋਂ ਹੀ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਆ ਕਲੀਆ ਦੇ ਵਿੱਚ ਸਰਬ ਸੰਮਤੀ ਦੇ ਨਾਲ ਪਿੰਡ ਵਾਸੀਆਂ ਵੱਲੋਂ ਇਹਨਾਂ ਵੋਟਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਵਿੱਚ ਲੱਗ ਰਹੀ ਸੀਮੈਂਟ ਫੈਕਟਰੀ ਨੂੰ ਰੋਕਿਆ ਜਾਵੇ।
11:31 AM, Dec 14 2025
ਪੰਜਾਬ ’ਚ ਸਵੇਰੇ 10 ਵਜੇ ਤੱਕ 8 ਫੀਸਦ ਹੋਈ ਵੋਟਿੰਗ
ਗੁਰਦਾਸਪੁਰ ’ਚ 6 ਫੀਸਦ ਹੋਈ ਵੋਟਿੰਗ
ਅਜਨਾਲਾ ’ਚ 6 ਫੀਸਦ ਹੋਈ ਵੋਟਿੰਗ
ਬਰਨਾਲਾ ’ਚ 8.3 ਫੀਸਦ ਤੇ ਮੋਗਾ ’ਚ 7.52 ਫੀਸਦ ਹੋਈ ਵੋਟਿੰਗ
ਤਰਨਤਾਰਨ ’ਚ 7 ਫੀਸਦ ਹੋਈ ਵੋਟਿੰਗ
11:27 AM, Dec 14 2025
ਸੰਗਰੂਰ ਦੇ ਨੇੜਲੇ ਪਿੰਡ ਮੰਗਵਾਲ ਵਿਖੇ ਪਹੁੰਚ ਸਕਦੇ ਹਨ ਸੀਐਮ ਭਗਵੰਤ ਮਾਨ
ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਕੀਤਾ ਗਿਆ ਮੰਗਵਾਲ ਪਿੰਡ ਦੇ ਸਕੂਲ ਦਾ ਦੌਰਾ
ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ
ਐਸਐਸਪੀ ਸੰਗਰੂਰ ਨੇ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਨਹੀਂ ਕਰਨ ਦਿੱਤੀ ਜਾਵੇਗੀ ਫੁੱਲੜਬਾਜੀ
ਸਾਰੇ ਸੰਵੇਦਨਸ਼ੀਲ ਬੂਥਾਂ ਉੱਤੇ ਰੱਖੀ ਜਾ ਰਹੀ ਹੈ ਪੈਣੀ ਨਜ਼ਰ
- 11:25 AM, Dec 14 2025
- ਹਲਕਾ ਘਨੌਰ ’ਚ ਵੇਖਣ ਨੂੰ ਮਿਲੀਆਂ ਲੋਕਤੰਤਰ ਦੀਆਂ ਖੂਬਸੂਰਤ ਤਸਵੀਰਾਂ
- ਬਰਾਤ ਚੜ੍ਹਨ ਤੋਂ ਪਹਿਲਾਂ ਵੋਟਿੰਗ ਕਰਨ ਪਹੁੰਚਿਆ ਲਾੜਾ
- ਜਲਾਲਾਬਾਦ ’ਚ ਪੂਰੀ ਬਰਾਤ ਪੋਲਿੰਗ ਬੂਥ ’ਤੇ ਪਹੁੰਚੀ
- ਬੂਥ ਦੇ ਬਾਹਰ ਪਏ ਭੰਗੜੇ, ਲਾੜੇ ਨੇ ਪਾਈ ਵੋਟ
- 11:00 AM, Dec 14 2025
- ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਮ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਚ ਭਾਰੀ ਉਤਸਾਹ ਵੱਡੇ ਪੱਧਰ ਤੇ ਲੋਕ ਕਰ ਰਹੇ ਹਨ ਆਪਣੀ ਵੋਟ ਦਾ ਇਸਤੇਮਾਲ ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਵੀ ਕੀਤਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ
10:48 AM, Dec 14 2025
ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਚੋਣਾਂ ਲਈ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ
ਪੰਜਾਬ ਭਰ ਵਿੱਚ, ਬਰਨਾਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ: ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਚੋਣਾਂ ਲਈ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੋਟਰ ਅੱਜ ਸਵੇਰੇ ਆਪਣੀ ਵੋਟ ਪਾ ਰਹੇ ਹਨ।
ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਹਨ, ਜਿੱਤ ਦਾ ਦਾਅਵਾ ਕਰ ਰਹੇ ਹਨ। ਬਰਨਾਲਾ ਦੇ ਸ਼ਹਿਣਾ, ਮਹਿਲ ਕਲਾਂ ਅਤੇ ਬਰਨਾਲਾ ਬਲਾਕਾਂ ਵਿੱਚ ਕੁੱਲ 3,1554 ਵੋਟਰ ਹਨ, ਜਿਨ੍ਹਾਂ ਵਿੱਚੋਂ 166,681 ਪੁਰਸ਼ ਅਤੇ 147,872 ਔਰਤਾਂ ਹਨ। ਤਿੰਨਾਂ ਬਲਾਕਾਂ ਵਿੱਚ ਵੋਟਰਾਂ ਲਈ 369 ਪੋਲਿੰਗ ਬੂਥ ਬਣਾਏ ਗਏ ਹਨ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੇਪਰ ਬੈਲਟ ਦੀ ਵਰਤੋਂ ਕਰਕੇ ਵੋਟਿੰਗ ਕੀਤੀ ਜਾ ਰਹੀ ਹੈ। ਪੋਲਿੰਗ ਬੂਥਾਂ ‘ਤੇ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੋਟਿੰਗ ਪ੍ਰਕਿਰਿਆ ਲਈ ਵਿਸਤ੍ਰਿਤ ਪ੍ਰਬੰਧ ਕਰ ਰਿਹਾ ਹੈ। ਵੋਟਿੰਗ ਦੇ ਸੀਜ਼ਨ ਦੌਰਾਨ ਪਿੰਡਾਂ ਵਿੱਚ ਤਿਉਹਾਰ ਦਾ ਮਾਹੌਲ ਬਣਿਆ ਹੋਇਆ ਹੈ। ਨੌਜਵਾਨ, ਬਜ਼ੁਰਗ ਅਤੇ ਅਪਾਹਜ ਵੋਟਰ ਵੱਡੀ ਗਿਣਤੀ ਵਿੱਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਹਨ।
10:47 AM, Dec 14 2025
ਬਰਨਾਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਸਵੇਰੇ 10:00 ਵਜੇ ਤੱਕ ਵੋਟਿੰਗ ਫੀਸਦ ਇਸ ਪ੍ਰਕਾਰ ਹੈ:
ਬਰਨਾਲਾ – 8.30%
ਮਹਿਲ ਕਲਾਂ – 6.68%
ਸ਼ਹਾਣਾ – 5.85%
10:16 AM, Dec 14 2025
ਅੰਮ੍ਰਿਤਸਰ ’ਚ ਬੇਲੇਟ ਪੇਪਰ ਦੀ ਛਪਾਈ ’ਚ ਹੋਈ ਵੱਡੀ ਗਲਤੀ
ਨਹੀਂ ਛਪਿਆ AAP ਉਮੀਦਵਾਰ ਦਾ ਨਾਮ ਤੇ ਚੋਣ ਨਿਸ਼ਾਨ
ਖ਼ਾਸਾ ਦੇ 4 ਬੂਥਾਂ ਤੇ ਗਲਤੀ ਪਾਏ ਜਾਣ ਤੇ ਬਲਾਕ ਸੰਮਤੀ ਦੀ ਚੋਣ ਹੋਈ ਮੁਲਤਵੀ
ਖ਼ਾਸਾ ਦੇ ਇਨ੍ਹਾਂ 4 ਬੂਥਾਂ ਤੇ ਸਿਰਫ ਜਿਲਾ ਪ੍ਰੀਸ਼ਦ ਲਈ ਪੈਣਗੀਆਂ ਵੋਟਾਂ
ਬਲਾਕ ਸੰਮਤੀ ਲਈ ਬਾਅਦ ‘ਚ ਦੁਬਾਰਾ ਪਾਈਆਂ ਜਾਣਗੀਆਂ ਵੋਟਾਂ
10:14 AM, Dec 14 2025
ਕੁਲਦੀਪ ਧਾਲੀਵਾਲ ਨੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਪਾਈ ਵੋਟ
ਫਿਰੋਜ਼ਪੁਰ ਵਿੱਚ ਸੁਰੱਖਿਆ ਸਖ਼ਤ
ਘਣਵੀਂ ਧੁੰਦ ਦੇ ਬਾਵਜੂਦ, ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦੀ ਖੇਤਰ ਵਿੱਚ ਸਥਿਤ ਪਿੰਡ ਗੱਟੀ ਰਹੀਮੇਕੇ ਵਿੱਚ ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚੇ। ਇਸ ਦੌਰਾਨ, ਇੱਕ ਵਿਅਕਤੀ ਬਿਨਾਂ ਇਜਾਜ਼ਤ ਪੋਲਿੰਗ ਬੂਥ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ। ਆਪਣਾ ਪਛਾਣ ਪੱਤਰ ਪੇਸ਼ ਕਰਨ ਦੇ ਬਾਵਜੂਦ, ਉਸਨੂੰ ਪੁਲਿਸ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਰੋਕ ਲਿਆ ਅਤੇ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਣ ਦੀਆਂ ਹਦਾਇਤਾਂ ਦੇ ਨਾਲ ਹਟਾ ਦਿੱਤਾ। ਘਟਨਾ ਤੋਂ ਬਾਅਦ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸੂਬੇ ਦੇ ਲੋਕਾਂ ਨੂੰ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਸਾਰੇ ਲਾਲਚ ਅਤੇ ਭਾਈ-ਭਤੀਜਾਵਾਦ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਵੋਟ ਪਾਉਣ ਅਤੇ ਆਪਣੇ ਪਿੰਡਾਂ ਦੇ ਵਿਕਾਸ ਲਈ ਸਹੀ ਪ੍ਰਤੀਨਿਧੀਆਂ ਦੀ ਚੋਣ ਕਰਨ ਦੀ ਅਪੀਲ ਕੀਤੀ।
ਮੋਗਾ ਵਿੱਚ ਸਵੇਰੇ 8 ਵਜੇ ਵੋਟਿੰਗ ਸ਼ੁਰੂ
ਮੋਗਾ ਜ਼ਿਲ੍ਹੇ ਵਿੱਚ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਜ਼ਿਲ੍ਹੇ ਵਿੱਚ ਕੁੱਲ 564,268 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼, ਔਰਤਾਂ ਅਤੇ ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਇੱਥੇ 662 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਨੂੰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਸੁਰੱਖਿਆ ਲਈ ਲਗਭਗ 1,600 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹੇ ਵਿੱਚ 15 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ 101 ਪੰਚਾਇਤ ਸੰਮਤੀ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਬਠਿੰਡਾ ਵਿੱਚ ਧੁੰਦ ਦੇ ਬਾਵਜੂਦ ਲੋਕਤੰਤਰ ਦੀ ਜਿੱਤ
ਸਵੇਰੇ ਬਠਿੰਡਾ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਛਾਈ ਰਹੀ, ਪਰ ਇਸ ਨਾਲ ਵੋਟਰਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਲੋਕ ਸਮੇਂ ਸਿਰ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚੇ, ਅਤੇ ਪੋਲਿੰਗ ਕਰਮਚਾਰੀ ਵੀ ਨਿਰਧਾਰਤ ਸਮੇਂ ‘ਤੇ ਡਿਊਟੀ ‘ਤੇ ਮੌਜੂਦ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂਚ ਤੋਂ ਬਾਅਦ ਹੀ ਵੋਟਰਾਂ ਨੂੰ ਬੂਥਾਂ ਵਿੱਚ ਜਾਣ ਦਿੱਤਾ ਜਾ ਰਿਹਾ ਹੈ। ਸੁਪਰਡੈਂਟ ਪੱਧਰ ਦੇ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਪੋਲਿੰਗ ਸਟੇਸ਼ਨਾਂ ਦਾ ਨਿੱਜੀ ਤੌਰ ‘ਤੇ ਨਿਰੀਖਣ ਕਰਦੇ ਵੀ ਦੇਖਿਆ ਗਿਆ।
- 10:07 AM, Dec 14 2025
- ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਰੱਦ
- ਭਾਜਪਾ ਨੇ ਚੋਣ ਕਮਿਸ਼ਨ ਪਾਸੋਂ ਹਲਕਾ ਅਟਾਰੀ ਦੇ ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਰੱਦ ਕਰਨ ਦੀ ਮੰਗ ਕੀਤੀ। ਬੈਲੇਟ ਪੇਪਰ ’ਚ ਭਾਜਪਾ ਉਮੀਦਵਾਰ ਦੇ ਨਾਮ ਅਤੇ ਚੋਣ ਨਿਸ਼ਾਨ ਨਹੀਂ ਛਾਪੇ ਗਏ।
- 09:14 AM, Dec 14 2025
- ਪੱਟੀ ’ਚ ਪ੍ਰੀਸ਼ਦ ਚੋਣਾਂ ਦੌਰਾਨ AAP ’ਤੇ ਧੱਕੇਸ਼ਾਹੀ ਦੇ ਇਲਜ਼ਾਮ
- ਕੈਰੋਂ ਜ਼ੋਨ ਦੇ ਪਿੰਡ ਚੀਮਾ ’ਚ ਅਕਾਲੀ ਦਲ ਦਾ ਪੋਲਿੰਗ ਏਜੰਟ ਗਾਇਬ
- ਅਕਾਲੀ ਉਮੀਦਵਾਰ ਹਰਬੀਰ ਸਿੰਘ ਨੇ ਸੱਤਾ ਧਿਰ ’ਤੇ ਲਾਏ ਗੰਭੀਰ ਇਲਜ਼ਾਮ
- ‘ਆਪ’ ਮੁਤਾਬਿਕ ਅਜੇ ਤੱਕ ਅਕਾਲੀ ਦਲ ਦਾ ਪੋਲਿੰਗ ਏਜੰਟ ਪੁੱਜਾ ਹੀ ਨਹੀਂ
- 09:12 AM, Dec 14 2025
- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ
- ਕਈ ਥਾਵਾਂ ’ਤੇ ਲੱਗੀਆਂ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ
- 1,36,04,650 ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ
- ਸੰਘਣੀ ਧੁੰਦ ਦੇ ਬਾਵਜੂਦ ਵੀ ਪਹੁੰਚ ਰਹੇ ਨੇ ਵੋਟਰ
09:10 AM, Dec 14 2025
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੋਟਾਂ ਪਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ।
08:56 AM, Dec 14 2025
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਈ ਵੋਟ
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ’ਚ ਕੀਤਾ ਮਤਦਾਨ
- 08:45 AM, Dec 14 2025
- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ
- ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗੀ ਵੋਟਿੰਗ
- 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਕੀਤੇ ਗਏ ਸਥਾਪਤ
- 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਤੇ 3,405 ਸੰਵੇਦਨਸ਼ੀਲ ਐਲਾਨੇ ਗਏ
- 23 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਤੇ 153 ਪੰਚਾਇਤ ਸੰਮਤੀਆਂ ਦੇ 2,838 ਜ਼ੋਨਾਂ ਲਈ ਮਤਦਾਨ
08:40 AM, Dec 14 2025
ਜਾਣੋ ਅੰਮ੍ਰਿਤਸਰ ਦੀਆਂ ਸੀਟਾਂ ਦਾ ਹਾਲ
ਜ਼ਿਲ੍ਹਾ ਅੰਮ੍ਰਿਤਸਰ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 195 ਸੀਟਾਂ ਲਈ ਕੁਲ 444 ਉਮੀਦਵਾਰ ਮੈਦਾਨ ’ਚ ਹਨ। ਵੋਟਾਂ ਲਈ ਜ਼ਿਲ੍ਹੇ ਭਰ ’ਚ ਕੁੱਲ 1191 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਚੋ 466 ਸੰਵੇਦਨਸ਼ੀਲ ਅਤੇ 80 ਬੂਥ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਵੋਟਾਂ ਦਾ ਕੱਮ ਨੇਪਰੇ ਚੜਾਉਣ ਲਈ ਕੁੱਲ 11500 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਅੰਮ੍ਰਿਤਸਰ ‘ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 24 ਸੀਟਾਂ ਹਨ ਜਿਨ੍ਹਾਂ ‘ਚੋ 3 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ ਜਦਕਿ 10 ਬਲਾਕਾਂ ਚ ਬਲਾਕ ਸੰਮਤੀ ਦੀਆਂ ਕੁਲ 195 ‘ਚੋਂ 61 ਤੇ ਆਪ ਅਤੇ ਇੱਕ ਤੇ ਕਾਂਗਰਸੀ ਉਮੀਦਵਾਰ ਦੇ ਬਿਨਾਂ ਮੁਕਾਬਲਾ ਜਿੱਤਣ ਤੇ ਬਾਕੀ ਬਚੀਆਂ 133 ਸੀਟਾਂ ਲਈ 378 ਉਮੀਦਵਾਰ ਮੈਦਾਨ ‘ਚ ਹਨ। ਜ਼ਿਲ੍ਹੇ ‘ਚ 7 ਸਟਰਾਂਗ ਰੂਮ ਤੇ 7 ਗਿਣਤੀ ਕੇਂਦਰ ਬਣਾਏ ਗਏ ਹਨ।
08:29 AM, Dec 14 2025
ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸ਼ੁਰੂ
ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਪੰਜ ਜ਼ੋਨਾਂ ਵਿੱਚ ਬਲਾਕ ਸੰਮਤੀ ਚੋਣ ਹੋਵੇਗੀ। ਜ਼ਿਲਾ ਪ੍ਰੀਸ਼ਦ ਦੀਆਂ ਚਾਰ ਸੀਟਾਂ ਤੇ ਬਾਕੀ ਪਾਰਟੀਆਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਜ਼ਿਲ੍ਹੇ ਵਿੱਚ 67 ਜ਼ੋਨਾਂ ਵਿੱਚ ਬਲਾਕ ਸੰਮਤੀ ਅਤੇ 7 ਥਾਵਾਂ ’ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਵੇਗੀ।
Zila Parishad And Block Samiti Elections Voting Live Updates : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀਆਂ ਦੀਆਂ ਚੋਣਾਂ ਹੋ ਰਹੀਆਂ ਹਨ। ਪੰਚਾਇਤ ਚੋਣਾਂ ਅੱਜ ਹੋ ਰਹੀਆਂ ਹਨ, ਜਿਸ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਸਿੱਧੇ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਨ੍ਹਾਂ ਨੂੰ 2027 ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ।
ਇਹ ਚੋਣਾਂ ਰਾਜ ਦੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਕਮੇਟੀਆਂ ਲਈ ਹੋਣਗੀਆਂ। 23 ਜ਼ਿਲ੍ਹਾ ਪ੍ਰੀਸ਼ਦਾਂ ਲਈ 357 ਜ਼ਿਲ੍ਹਾ ਪੰਚਾਇਤ ਮੈਂਬਰਾਂ ਅਤੇ 154 ਬਲਾਕਾਂ ਲਈ 2,863 ਖੇਤਰੀ ਪੰਚਾਇਤ ਮੈਂਬਰ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਜ਼ਿਲ੍ਹਾ ਪੰਚਾਇਤ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੀ ਚੋਣ ਕਰਨਗੇ। ਇਸੇ ਤਰ੍ਹਾਂ, 2,863 ਬਲਾਕ ਕਮੇਟੀ ਮੈਂਬਰ 154 ਬਲਾਕ ਮੁਖੀਆਂ ਦੀ ਚੋਣ ਕਰਨਗੇ।
ਪੰਜਾਬ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਹਿੱਸੇ ਵਜੋਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸਥਾਨਕ ਸੰਸਥਾਵਾਂ ਦੀਆਂ ਪੰਜਾਹ ਪ੍ਰਤੀਸ਼ਤ ਸੀਟਾਂ ਔਰਤਾਂ ਲਈ ਰਾਖਵੀਆਂ ਹਨ।
ਛੇ ਮਹੀਨਿਆਂ ਦੀ ਦੇਰੀ ਤੋਂ ਬਾਅਦ, 357 ਜ਼ਿਲ੍ਹਾ ਪ੍ਰੀਸ਼ਦ ਅਤੇ 2,863 ਪੰਚਾਇਤ ਸੰਮਤੀ ਸੀਟਾਂ ਲਈ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ, ਜਿਸ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੇਂਡੂ ਵਿਕਾਸ ਆਮ ਵਾਂਗ ਹੋ ਜਾਵੇਗਾ। ਇਹ ਇਸ ਲਈ ਹੈ ਕਿਉਂਕਿ ਪਿੰਡਾਂ ਨੂੰ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ‘ਤੇ ਢੁਕਵੀਂ ਪ੍ਰਤੀਨਿਧਤਾ ਮਿਲੇਗੀ। ਇਨ੍ਹਾਂ ਚੋਣਾਂ ਨਾਲ, ਪੇਂਡੂ ਵਿਕਾਸ ਸੰਬੰਧੀ ਰਾਜਨੀਤਿਕ ਦ੍ਰਿਸ਼ ਇੱਕ ਵਾਰ ਫਿਰ ਗਰਮ ਹੋ ਗਿਆ ਹੈ।
ਮੰਨਿਆ ਜਾ ਰਿਹਾ 2027 ਦਾ ਸੈਮੀਫਾਈਨਲ ?
ਜ਼ਿਲ੍ਹਾ ਚੋਣਾਂ ਪਹਿਲਾਂ ਹੀ ਦੇਰੀ ਨਾਲ ਹੋ ਰਹੀਆਂ ਹਨ, ਕਿਉਂਕਿ ਇਹ ਮਈ 2025 ਵਿੱਚ ਹੋਣੀਆਂ ਸਨ। ਪੰਚਾਇਤ ਸੰਮਤੀ ਲਈ 8,098 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 1,249 ਉਮੀਦਵਾਰ ਚੋਣ ਲੜ ਰਹੇ ਹਨ। ਜ਼ਿਲ੍ਹਾ ਪੰਚਾਇਤ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਰਿਹਰਸਲ ਮੰਨਿਆ ਜਾ ਰਿਹਾ ਹੈ।
ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ਨੂੰ 2027 ਲਈ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਪੰਚਾਇਤ ਚੋਣਾਂ ਤੋਂ ਤੁਰੰਤ ਬਾਅਦ ਹੋਣਗੀਆਂ। ਪੰਜਾਬ ਦੀਆਂ ਦੋ ਤਿਹਾਈ ਵਿਧਾਨ ਸਭਾ ਸੀਟਾਂ ਪੇਂਡੂ ਖੇਤਰਾਂ ਵਿੱਚ ਸਥਿਤ ਹਨ, ਜਿੱਥੇ ਪੰਚਾਇਤ ਚੋਣਾਂ ਹੁੰਦੀਆਂ ਹਨ।


