ਨਵੀਂ ਦਿਲੀ: ਯੂਟਿਊਬ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਗਲਤ ਅਤੇ ਗੁੰਮਰਾਹਕੁੰਨ ਵੀਡੀਓ ਬਣਾਉਣ ਵਾਲੇ ਚੈਨਲਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਨੇ ਦੋ ਵੱਡੇ ਚੈਨਲਾਂ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਹੈ ਜਿਨ੍ਹਾਂ ਵਿੱਚੋਂ ਇੱਕ ਭਾਰਤੀ ਚੈਨਲ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਯੂਟਿਊਬ ਨੇ ਭਾਰਤ ਦੇ ਸਕ੍ਰੀਨ ਕਲਚਰ ਅਤੇ ਜਾਰਜੀਆ ਦੇ ਕੇ ਐੱਚ ਸਟੂਡੀਓ ਨੂੰ ਬੈਨ ਕੀਤਾ ਹੈ। ਇਹ ਚੈਨਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਫਿਲਮਾਂ ਦੇ ਫਰਜ਼ੀ ਟ੍ਰੇਲਰ ਤਿਆਰ ਕਰਦੇ ਸਨ। ਉਹ ਅਸਲ ਫਿਲਮਾਂ ਦੇ ਫੁਟੇਜ ਨੂੰ AI ਨਾਲ ਬਣਾਈਆਂ ਤਸਵੀਰਾਂ ਨਾਲ ਜੋੜ ਕੇ ਦਰਸ਼ਕਾਂ ਨੂੰ ਗੁੰਮਰਾਹ ਕਰਦੇ ਸਨ ਤਾਂ ਜੋ ਵੱਧ ਤੋਂ ਵੱਧ ਵਿਊਜ਼ ਪ੍ਰਾਪਤ ਕਰਕੇ ਕਮਾਈ ਕੀਤੀ ਜਾ ਸਕੇ।
ਕਰਨਾਟਕ ‘ਚ ਵਿਸ਼ੇਸ਼ ਯੋਗਤਾ ਵਾਲੇ ਕਿਸ਼ੋਰ ਨੂੰ ਪਲਾਸਟਿਕ ਪਾਈਪ ਨਾਲ ਕੁੱਟਿਆ, ਅੱਖਾਂ ਵਿੱਚ ਮਿਰਚਾਂ ਸੁੱਟੀਆਂ
ਯੂਟਿਊਬ ਦੀ ਨੀਤੀ ਅਨੁਸਾਰ ਫਰਜ਼ੀ ਥੰਬਨੇਲ ਟਾਈਟਲ ਜਾਂ ਗਲਤ ਮੈਟਾਡੇਟਾ ਦੀ ਵਰਤੋਂ ਕਰਕੇ ਦਰਸ਼ਕਾਂ ਨੂੰ ਖਿੱਚਣਾ ਸਖ਼ਤ ਉਲੰਘਣਾ ਹੈ। ਇਸ ਕਾਰਨ ਕੰਪਨੀ ਨੇ ਨਾ ਸਿਰਫ਼ ਇਹਨਾਂ ਚੈਨਲਾਂ ਨੂੰ ਬੈਨ ਕੀਤਾ ਹੈ ਸਗੋਂ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਵੀ ਰੋਕ ਦਿੱਤੀ ਹੈ।
ਯੂਟਿਊਬ ਦੇ ਬੁਲਾਰੇ ਜੈਕ ਮਾਲੋਨ ਨੇ ਕਿਹਾ ਕਿ ਇਹਨਾਂ ਚੈਨਲਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਅਤੇ ਜ਼ਰੂਰੀ ਬਦਲਾਅ ਕਰਨ ਲਈ ਕਿਹਾ ਗਿਆ ਸੀ ਪਰ ਮੋਨਟਾਈਜ਼ੇਸ਼ਨ ਮਿਲਣ ਤੋਂ ਬਾਅਦ ਇਹਨਾਂ ਨੇ ਮੁੜ ਸਪੈਮ ਕੰਟੈਂਟ ਅਪਲੋਡ ਕਰਕੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਹੋਰ ਚੈਨਲ ਵੀ AI ਦੀ ਵਰਤੋਂ ਕਰਕੇ ਗੁੰਮਰਾਹਕੁੰਨ ਵੀਡੀਓ ਬਣਾਉਣਗੇ ਤਾਂ ਉਨ੍ਹਾਂ ’ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਘਟਨਾ ਨੇ ਦਰਸ਼ਕਾਂ ਅਤੇ ਕਨਟੈਂਟ ਬਣਾਉਣ ਵਾਲਿਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਯੂਟਿਊਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੋਈ ਛੂਟ ਨਹੀਂ ਦਿੱਤੀ ਜਾਵੇਗੀ।


