Youtube Channel Suspend News : ਯੂਟਿਊਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਟਿਊਬ ਚੈਨਲ ਬੰਦ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਦਾ ਯੂਟੀਊਬ ਚੈਨਲ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਯੂਟਿਊਬ ਨੇ ਕਿਹਾ ਕਿ ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟਿਊਬ ‘ਤੇ ਮਨਜ਼ੂਰ ਨਹੀਂ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਕੁਰੂਕਸ਼ੇਤਰ ਪਹੁੰਚਣਗੇ PM ਮੋਦੀ
ਯੂਟਿਊਬ ਵੱਲੋਂ ਆਪਣਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਅਸੀਂ ਸਮਝਦੇ ਹਾਂ ਕਿ ਤੁਹਾਡੀ ਵੀਡੀਓ ਸਾਡੀ VIOLENT CRIMINAL ORGANIZATIONS POLICY ਦੀ ਪਾਲਣਾ ਨਹੀਂ ਕਰਦੀ ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟਿਊਬ ‘ਤੇ ਮਨਜ਼ੂਰ ਨਹੀਂ।

