Site icon Dainik Savera Punjab

ਗੈਸ ਸਿਲੰਡਰ ਨਾਲ ਥਾਣੇ ‘ਚ ਧਮਾਕਾ ਕਰਨ ਆਇਆ ਸੀ ਨੌਜਵਾਨ STF ਨੇ ਕੀਤਾ ਕਾਬੂ

youth-attempts-police-station-bomb-gas-cylinder-stf-arrest

youth-attempts-police-station-bomb-gas-cylinder-stf-arrest

ਪੰਜਾਬ ਡੈਸਕ: ਅੰਬਾਲਾ ਦੇ ਬਲਦੇਵ ਨਗਰ ਥਾਣੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਵਾਲੇ ਮੁਲਜ਼ਮ ਨੂੰ ਐਸਟੀਐਫ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪਟਿਆਲਾ ਦਾ ਰਹਿਣ ਵਾਲਾ ਕਰਮਜੀਤ ਸਿੰਘ ਹੈ। ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਕਰਮਜੀਤ ਨੇ ਕਬੂਲਿਆ ਕਿ ਉਸ ਨੇ ਥਾਣੇ ਦੇ ਅੰਦਰ ਖੜੀ ਕਾਰ ਵਿੱਚ ਗੈਸ ਸਿਲੰਡਰ ਰੱਖ ਕੇ ਧਮਾਕਾ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸੀ ਮਕਸਦ ਨਾਲ ਉਹ ਸਿਲੰਡਰ ਨਾਲ ਭਰੀ ਕਾਰ ਲੈ ਕੇ ਥਾਣੇ ਦੇ ਨੇੜੇ ਆਇਆ ਸੀ।

26 ਸਾਲਾ ਨੌਜਵਾਨ ਨੂੰ ਮਿਲੀ ਮੌਤ ਦੀ ਸਜ਼ਾ ਟਰੰਪ ਨੇ ਦਿੱਤੀ ਸਖ਼ਤ ਚੇਤਾਵਨੀ: ਕੀ ਇਰਾਨੀ ਹਕੂਮਤ ਲੰਘਾਏਗੀ ਹੱਦਾਂ?

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਅੰਬਾਲਾ ਦੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਲਦ ਹੀ ਪੂਰੇ ਮਾਮਲੇ ਦੀ ਪੜਤਾਲ ਕਰਕੇ ਸੱਚਾਈ ਸਾਹਮਣੇ ਲਿਆਈ ਜਾਵੇਗੀ। ਸੁਰੱਖਿਆ ਦੇ ਮੱਦੇਨਜ਼ਰ ਅੰਬਾਲਾ ਦੇ ਸਾਰੇ ਥਾਣਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਖਾਸ ਕਰਕੇ ਪੰਜਾਬ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਵੀ ਕੜੇ ਕਰ ਦਿੱਤੇ ਗਏ ਹਨ। ਸਾਰੇ ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ ਨਿੱਜੀ ਵਾਹਨਾਂ ਦੇ ਦਾਖਲੇ ਉੱਤੇ ਰੋਕ ਲਗਾ ਦਿੱਤੀ ਗਈ ਹੈ।

ਪੁਲਿਸ ਅਧਿਕਾਰੀ ਸ਼ੇਖਾਵਤ ਨੇ ਇਹ ਵੀ ਦੱਸਿਆ ਕਿ ਕਰਮਜੀਤ ਸਿੰਘ ਦੀ ਮਕਸਦ ਥਾਣੇ ਵਿੱਚ ਧਮਾਕਾ ਕਰਕੇ ਦਹਿਸ਼ਤ ਫੈਲਾਉਣ ਦੀ ਸੀ ਪਰ ਉਹ ਆਪਣੀ ਯੋਜਨਾ ਵਿੱਚ ਕਾਮਯਾਬ ਨਹੀਂ ਹੋ ਸਕਿਆ। ਐਸਟੀਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਸਹਿਯੋਗ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ CM ਮਾਨ ਦੀ ਪੇਸ਼ੀ ਸ਼ੁਰੂ ਹੋਈ Live update ਜਾਰੀ…..

ਇਹ ਘਟਨਾ 10 ਜਨਵਰੀ ਨੂੰ ਵਾਪਰੀ ਜਦੋਂ ਬਲਦੇਵ ਨਗਰ ਥਾਣੇ ਦੇ ਬਾਹਰ ਇੱਕ ਵਿਅਕਤੀ ਨੇ ਮਾਰੂਤੀ ਕਾਰ ਖੜੀ ਕਰਕੇ ਉਸ ਨੂੰ ਅੱਗ ਲਾ ਦਿੱਤੀ। ਇਸ ਦੀ ਵੀਡੀਓ ਬਣਾਕੇ ਕਈ ਥਾਵਾਂ ‘ਤੇ ਭੇਜੀ ਗਈ। ਮੌਕੇ ‘ਤੇ ਐਸਪੀ ਅਜੀਤ ਸ਼ੇਖਾਵਤ ਡੀਐਸਪੀ ਅਮਨ ਕੁਮਾਰ ਫੋਰੈਂਸਿਕ ਟੀਮ ਬੰਬ ਸਕਵਾਡ ਅਤੇ ਸੀਆਈਡੀ ਦੀ ਟੀਮ ਵੀ ਪਹੁੰਚੀ।

ਇਸ ਮਾਮਲੇ ਨੂੰ ਹੋਰ ਗੰਭੀਰਤਾ ਮਿਲੀ ਜਦੋਂ ਪਾਕਿਸਤਾਨ ਦੇ ਡਾਨ ਸ਼ਹਜ਼ਾਦ ਭੱਟੀ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਕਾਰ ਵਿੱਚ ਹੋਏ ਧਮਾਕੇ ਨਾਲ ਥਾਣਾ ਕੰਬ ਗਿਆ ਸੀ। ਵੀਡੀਓ ਵਿੱਚ ਖਾਲਿਸਤਾਨੀ ਤੱਤਾਂ ਵੱਲੋਂ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣ ਦੀ ਵੀ ਗੱਲ ਕੀਤੀ ਗਈ ਸੀ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਈ ਪੱਖਾਂ ਤੋਂ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

youth-attempts-police-station-bomb-gas-cylinder-stf-arrest
Exit mobile version