Site icon Dainik Savera Punjab

ਅਮਰੀਕਾ ਤੋਂ ਦਰਦਨਾਕ ਖ਼ਬਰ, ਝੀਲ ਵਿੱਚ ਡੁੱਬਦੇ ਦੋਸਤਾਂ ਨੂੰ ਬਚਾਉਂਦਿਆਂ ਹਰਿਆਣਾ ਦੇ ਨੌਜਵਾਨ ਨੇ ਗੁਆਈ ਜਾਨ

ਨਵੀਂ ਦਿੱਲੀ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ 24 ਸਾਲਾ ਨੌਜਵਾਨ ਅਰਸ਼ਦੀਪ ਦੀ ਅਮਰੀਕਾ ਵਿੱਚ ਝੀਲ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨੂੰ ਡੁੱਬਣ ਤੋਂ ਬਚਾਉਂਦਿਆਂ ਖੁਦ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ। ਮਿਲੀ ਜਾਣਕਾਰੀ ਮੁਤਾਬਕ ਅਰਸ਼ਦੀਪ ਆਪਣੇ ਕੁਝ ਦੋਸਤਾਂ ਨਾਲ ਟਾਹੋ ਝੀਲ ਘੁੰਮਣ ਗਿਆ ਸੀ। ਇਸ ਦੌਰਾਨ ਦੋ ਦੋਸਤ ਪਾਣੀ ਵਿੱਚ ਡੁੱਬਣ ਲੱਗੇ। ਹਾਲਾਤ ਦੇਖਦੇ ਹੋਏ ਉਸ ਨੇ ਬਹਾਦਰੀ ਦਿਖਾਈ ਅਤੇ ਇੱਕ-ਇੱਕ ਕਰਕੇ ਦੋਵੇਂ ਦੋਸਤਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਅਗਨੀਵੀਰਾਂ ਲਈ ਵੱਡੀ ਖ਼ਬਰ, ਸਥਾਈ ਭਰਤੀ ਦਾ ਕੋਟਾ ਵਧਾਉਣ ਦੀ ਤਿਆਰੀ

 

ਪਰ ਬਚਾਅ ਦੌਰਾਨ ਉਹ ਖੁਦ ਪਾਣੀ ਦੀ ਗਹਿਰਾਈ ਵਿੱਚ ਫਸ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੂੰ ਤੈਰਨਾ ਆਉਂਦਾ ਸੀ ਅਤੇ ਉਹ ਕੁਝ ਸਮੇਂ ਲਈ ਖੁਦ ਵੀ ਬਾਹਰ ਆ ਗਿਆ ਸੀ, ਪਰ ਜਦੋਂ ਇੱਕ ਹੋਰ ਦੋਸਤ ਮੁੜ ਡੁੱਬਣ ਲੱਗਾ ਤਾਂ ਉਹ ਦੁਬਾਰਾ ਪਾਣੀ ਵਿੱਚ ਉਤਰਿਆ ਅਤੇ ਫਿਰ ਬਾਹਰ ਨਹੀਂ ਆ ਸਕਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਮਾਸਪੇਸ਼ੀਆਂ ਬਣਾਉਣ ਲਈ ਕੀ ਹੈ ਬਿਹਤਰ -ਪਨੀਰ ਜਾਂ ਅੰਡਾ? ਜਾਣੋ ਮਾਹਿਰ ਦੀ ਰਾਏ

 

ਪਰਿਵਾਰ ਅਨੁਸਾਰ ਅਰਸ਼ਦੀਪ ਇਸ ਸਮੇਂ ਅਮਰੀਕਾ ਦੇ ਫ੍ਰੈਸਨੋ ਸ਼ਹਿਰ ਵਿੱਚ ਆਪਣੀ ਭੂਆ-ਫੁੱਫੜ ਕੋਲ ਰਹਿ ਰਿਹਾ ਸੀ। ਉਹ 2023 ਵਿੱਚ ਡੰਕੀ ਰੂਟ ਰਾਹੀਂ ਕਰੀਬ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਗਿਆ ਸੀ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ।

young-man-drowns-while-saving-friends-drowning-in-lake

 

Exit mobile version