ਨਵੀਂ ਦਿੱਲੀ : ਦੁਰਗਾ ਵਿਸਰਜਨ ਦੌਰਾਨ ਆਗਰਾ ਦੇ ਡੂੰਗਰਵਾਲਾ ਪਿੰਡ ‘ਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿੱਥੇ 11 ਨੌਜਵਾਨ ਯਮੁਨਾ ਨਦੀ ‘ਚ ਮੂਰਤੀ ਵਿਸਰਜਨ ਲਈ ਵੜੇ ਅਤੇ ਤੇਜ਼ ਵਹਾਅ ਨੇ ਉਨ੍ਹਾਂ ਨੂੰ ਵਹਾ ਲਿਆ। ਹਫੜਾ-ਦਫੜੀ ਮਚ ਗਈ, ਲੋਕਾਂ ‘ਚ ਦਹਿਸ਼ਤ ਫੈਲ ਗਈ। ਬਚਾਅ ਟੀਮਾਂ — SDRF, ਪੁਲਿਸ ਅਤੇ ਗੋਤਾਖੋਰ — ਨੇ ਰਾਤ ਭਰ ਖੋਜ ਕਾਰਜ ਚਲਾਇਆ। ਹੁਣ ਤੱਕ ਚਾਰ ਨੌਜਵਾਨਾਂ ਨੂੰ ਨਦੀ ‘ਚੋਂ ਕੱਢਿਆ ਗਿਆ, ਜਿਨ੍ਹਾਂ ‘ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇੱਕ ਜ਼ਖਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਸੱਤ ਹੋਰ ਨੌਜਵਾਨ ਅਜੇ ਵੀ ਲਾਪਤਾ ਹਨ।

ਖੇਡ-ਖੇਡ ‘ਚ ਆਈ ਮੌਤ: ਪਟਾਕੇ ਦੀ ਚੀਰਫਾੜ ਬਣੀ ਜਾਨਲੇਵਾ

ਸੀਨੀਅਰ ਅਧਿਕਾਰੀ ਘਟਨਾ ਸਥਾਨ ‘ਤੇ ਮੌਜੂਦ ਹਨ। ਪਿੰਡ ਅਤੇ ਆਸ-ਪਾਸ ਦੇ ਇਲਾਕੇ ਸੋਗ ‘ਚ ਡੁੱਬੇ ਹੋਏ ਹਨ। ਵਿਸਰਜਨ ‘ਚ ਹਿੱਸਾ ਲੈਣ ਵਾਲੇ ਲੋਕ ਅਜੇ ਵੀ ਉਸ ਭਿਆਨਕ ਦ੍ਰਿਸ਼ ਤੋਂ ਸਹਮੇ ਹੋਏ ਹਨ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਜ਼ਖਮੀਆਂ ਦੇ ਇਲਾਜ ‘ਚ ਕੋਈ ਕਮੀ ਨਾ ਰਹੇ, ਇਹ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਦਿੱਤੇ ਹਨ। ਇਸੇ ਦਿਨ ਮਹਾਰਾਜਗੰਜ ਜ਼ਿਲ੍ਹੇ ਦੇ ਝੁਗਵਾ ਚੌਰਾਹੇ ‘ਤੇ ਹੋਏ ਦੁਰਗਾ ਵਿਸਰਜਨ ਜਲੂਸ ‘ਚ ਇੱਕ ਹੋਰ ਹਾਦਸਾ ਵਾਪਰਿਆ। ਜਦੋਂ ਟਰੈਕਟਰ-ਟਰਾਲੀ ‘ਤੇ ਲੱਗੇ ਸਜਾਵਟੀ ਪਾਈਪ 11,000 ਵੋਲਟ ਦੀ ਬਿਜਲੀ ਲਾਈਨ ਨੂੰ ਛੂਹ ਗਏ, ਤਾਂ ਛੇ ਸ਼ਰਧਾਲੂਆਂ ਨੂੰ ਕਰੰਟ ਲੱਗ ਗਿਆ।

ਤਾਲਿਬਾਨ ਮੰਤਰੀ ਦੀ ਦਿੱਲੀ ਯਾਤਰਾ: ਖੇਤਰੀ ਸੁਰੱਖਿਆ ‘ਤੇ ਹੋਵੇਗੀ ਗੰਭੀਰ ਚਰਚਾ

ਜ਼ਖਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇੱਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਹ ਦੋਹਾਂ ਹਾਦਸੇ ਤਿਉਹਾਰੀ ਸਮਾਰੋਹਾਂ ‘ਚ ਸੁਰੱਖਿਆ ਦੀ ਲਾਪਰਵਾਹੀ ਵੱਲ ਧਿਆਨ ਦੇਣ ਦੀ ਸਖ਼ਤ ਲੋੜ ਨੂੰ ਦਰਸਾਉਂਦੇ ਹਨ।