
ਅੰਮ੍ਰਿਤਸਰ : ਪੰਜਾਬ ਵਿੱਚ ਆਏ ਦਿਨ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਦੀਆਂ ਰਹਿੰਦੀਆ ਹਨ ਜਿੰਨ੍ਹਾਂ ਨੂੰ ਸੁਣ ਕਿ ਲੋਕਾਂ ਨੂੰ ਘਰ ਵਿੱਚੋਂ ਨਿਕਲਣ ਲੱਗਿਆ ਡਰ ਲੱਗਦਾ ਹੈ ਕਿ ਅਗਲੇ ਹੀ ਪਲ ਪਤਾ ਨਹੀਂ ਕੀ ਹੋ ਜਾਵੇ। ਅੰਮ੍ਰਿਤਸਰ ਦੇ ਨੇੜੇ ਪੈਦੇ ਪਿੰਡ ਭੰਗਾਲੀ ਖੁਰਦ ਵਿੱਚ ਇੱਕ ਵਿਆਹੁਤਾ ਦਾ ਕਤਲ ਕਰ ਦਿੱਤਾ ਗਿਆ। ਜਿਸਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ । ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਲੜਕੀ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਆਈ ਸੀ ।
ਮਿਲੀ ਜਾਣਕਾਰੀ ਦੇ ਅਨੁਸਾਰ, ਮ੍ਰਿਤਕ ਲੜਕੀ ਦਾ ਭਰਾ ਉਸ ਨੂੰ ਨਾਨਕੇ ਘਰ ਤੋਂ ਸੋਹਰੇ ਘਰ ਛੱਡਣ ਜਾ ਰਿਹਾ ਸੀ। ਜਿਸ ਦੌਰਾਨ ਕੁਝ ਲੁੱਟੇਰਿਆ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਲੜਕੀ ਦੇ ਸਿਰ ਅਤੇ ਗਰਦਨ ਤੇ ਕਈ ਵਾਰ ਕੀਤੇ ਜਿਸ ਕਾਰਨ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਲੁੱਟੇਰਿਆ ਨੇ ਲੜਕੀ ਦੇ ਭਰਾ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ । ਚੀਕਾਂ ਦੀ ਅਵਾਜ਼ ਸੁਣ ਕਿ ਨਾਲ ਦੇ ਕੇਤ ਵਿੱਚ ਕੰਮ ਕਰਦਾ ਕਿਸਾਨ ਮਦਦ ਲਈ ਆਇਆ ਕਿਸਾਨ ਨੂੰ ਆਉਂਦਾ ਦੇਖ ਹਮਲਾਵਰ ਭੱਜ ਗਏ । ਇਸ ਵਾਰਦਾਤ ਦੀ ਸੂਚਨਾਂ ਪੁਲਿਸ ਨੂੰ ਕਰਨ ਉਪਰੰਤ ਜਖਮੀਆਂ ਨੂੰ ਹਸਪਤਾਲ ਪਹੁੰਚਾਇਆਂ ਗਿਆ। ਲੜਕੀ ਦੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾ ਹੀ ਮੌਤ ਹੋ ਗਈ। ਪੁਲਿਸ ਜਾਂਚ ਕਰ ਰਹੀ ਹੈ।
मेष: दिन शुभ रहेगा...