Site icon Dainik Savera Punjab

ਘਰਵਾਲੀ ਦੀ ਰਹਿਸਮਈ ਮੌਤ: Love angle ਨੇ ਲਿਆ ਮੋੜ, ਜ਼ਹਿਰੀਲੇ ਇੰਜੈਕਸ਼ਨ ਦੀ ਸੂਈਆਂ ਪਤੀ ਵੱਲ

ਨੈਸ਼ਨਲ ਡੈਸਕ (ਦੈਨਿਕ ਸਵੇਰਾ):  ਡਾਕਟਰ ਅਰੁਣ ਸ਼ਰਮਾ, ਜੋ ਗੁਰਗਾਂਵ (Gurgaon) ਵਿੱਚ ਰੇਡੀਓਲੋਜਿਸਟ (Radiologist) ਵਜੋਂ ਕੰਮ ਕਰਦਾ ਸੀ, ਨੇ ਆਪਣੀ 26 ਸਾਲਾਂ ਦੀ ਪਤਨੀ ਕਾਜਲ ਦੀ ਦਹੇਜ ਦੀ ਮੰਗ ਨੂੰ ਲੈ ਕੇ ਹੱਤਿਆ ਕਰਨ ਦੀ ਕਬੂਲੀ ਕੀਤੀ ਹੈ। ਇਹ ਘਟਨਾ ਵਿਆਹ ਤੋਂ ਸਿਰਫ਼ ਚਾਰ ਮਹੀਨੇ ਬਾਅਦ ਵਾਪਰੀ। ਸੂਤਰਾਂ ਦੀ ਰਿਪੋਰਟ ਮੁਤਾਬਕ, ਉਸ ਨੇ ਕਾਜਲ ਨੂੰ ਜ਼ਹਿਰੀਲਾ ਇੰਜੈਕਸ਼ਨ (Toxic injection) ਲਗਾ ਕੇ ਮਾਰਿਆ।

DM ਗਗਨਦੀਪ ਰੰਧਾਵਾ ਦਾ ਤੀਜੇ ਦਿਨ ਦਾ ਪੋਸਟਮਾਰਟਮ ਰੁਕਿਆ, CM ਭਗਵੰਤ ਮਾਨ ਨੇ ਆਖੀਂ ਇਹ ਗੱਲ!

love ਏਂਗਲ :

ਦੋਵੇਂ ਗੁਰਗਾਂਵ ਦੇ ਇੱਕ ਨਰਸਿੰਗ ਹੋਮ ਵਿੱਚ ਕੰਮ ਕਰਦੇ ਹੋਏ ਮਿਲੇ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ। ਨਵੰਬਰ 2025 ਵਿੱਚ ਉਨ੍ਹਾਂ ਨੇ ਲਵ ਮੈਰਿਜ ਕੀਤੀ, ਪਰ ਪਰਿਵਾਰ ਦੇ ਮੁਤਾਬਕ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਅਰੁਣ ਨੇ ਪੈਸਿਆਂ ਦੀ ਮੰਗ ਅਤੇ ਕਾਜਲ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ।

ਭਰਾ ਨੇ ਦਸੀ ਸਾਰੀ ਗੱਲ:

ਕਾਜਲ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ  ਵਿਆਹ ਤੋਂ ਬਾਅਦ ਦਹੇਜ ਦੀ ਮੰਗ ਅਤੇ ਬਦਸਲੂਕੀ ਵਧਦੀ ਗਈ। 4 ਮਾਰਚ ਨੂੰ ਹੋਲੀ ਦੇ ਦਿਨ ਦੋਵੇਂ ਕਾਜਲ ਦੇ ਮਾਪਿਆਂ ਦੇ ਘਰ ਰਹਿਣ ਆ ਗਏ। ਪਰਿਵਾਰ ਦੇ ਮੁਤਾਬਕ, 17 ਮਾਰਚ ਨੂੰ ਅਰੁਣ ਨੇ ਨਸ਼ੇ ਵਿੱਚ ਕਾਜਲ ਨਾਲ ਦੁਬਾਰਾ ਮਾਰਪੀਟ ਕੀਤੀ।

ਫਰੀਦਕੋਟ ਦੇ ਪਿੰਡਾਂ ‘ਚ ਸਿਲੰਡਰ ਨਹੀਂ ਪਹੁੰਚਣਗੇ ਘਰ-ਘਰ, ਲੋਕਾਂ ਦਾ ਲਈਨਾਂ ਚ ਖੜ ਹੋਇਆ ਬੁਰਾ ਹਾਲ

ਸ਼ਕ ਦੀ ਸੁਈਆਂ ਪਤੀ ਵੱਲ

ਅਗਲੇ ਸਵੇਰੇ ਦੋਵੇਂ ਨੂੰ ਘਰ ਦੇ ਹੇਠਾਂ ਬਹਿਸ ਕਰਦੇ ਦੇਖਿਆ ਗਿਆ। ਕੁਝ ਸਮੇਂ ਬਾਅਦ ਕਾਜਲ ਬੇਹੋਸ਼ ਮਿਲੀ ਅਤੇ ਉਸਦੀ ਨੱਕ ਤੋਂ ਖੂਨ ਵਗ ਰਿਹਾ ਸੀ। ਪਰਿਵਾਰ ਨੇ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪਲਿਸ ਨੇ ਦੋਸ਼ੀ ਨੂੰ ਕੀਤਾ ਤੁਰੰਤ ਗਿਰਫ਼ਤਾਰ

ਪਰਿਵਾਰ ਨੂੰ ਟਾਇਲਟ ਵਿੱਚ ਇੱਕ ਸਿਰਿੰਜ ਮਿਲੀ, ਜਿਸ ਨਾਲ ਸ਼ੱਕ ਹੋਇਆ ਕਿ ਕਾਜਲ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾਇਆ ਗਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਅਰੁਣ ਸ਼ਰਮਾ ਨੇ ਇਹ ਗੱਲ ਮੰਨ ਵੀ ਲਈ। ਉਸਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰਕੇ ਤਿੰਨ ਦਿਨ ਦੀ ਪੁਲਿਸ ਰਿਮਾਂਡ ‘ਤੇ ਲਿਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਅਰੁਣ ਨਸ਼ੇ ਦੀ ਲਤ ਨਾਲ ਪੀੜਤ ਸੀ।

wife-mysterious-death-love-angle-poison

Exit mobile version