ਪੰਜਾਬ ਡੈਸਕ: ਚੰਡੀਗੜ੍ਹ ਦੇ MLA ਹੋਸਟਲ ਅਤੇ ਅਮਰੀਕਾ ਵਿੱਚ ਹੋਈ ਹੈਰੀਟੇਜ ਫਰਨੀਚਰ ਦੀ ਨਿਲਾਮੀ ਦੇ ਮਾਮਲੇ ਨੇ ਹੁਣ ਹੋਰ ਗੰਭੀਰ ਰੂਪ ਧਾਰ ਲਿਆ ਹੈ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਹਾਊਸ ਕਮੇਟੀ ਨੂੰ ਇਸ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਸਪਸ਼ਟੀਕਰਨ ਮੰਗਿਆ ਹੈ ਕਿ ਨਿਲਾਮ ਕੀਤਾ ਗਿਆ ਫਰਨੀਚਰ ਕਿਸਦੀ ਕਸਟਡੀ ਵਿੱਚ ਸੀ। ਉਨ੍ਹਾਂ ਨੇ ਜਲਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ, ਕਿਉਂਕਿ 2002 ਤੱਕ MLA ਹੋਸਟਲ ਦੀ ਦੇਖਭਾਲ ਯੂਟੀ ਪ੍ਰਸ਼ਾਸਨ ਦੇ ਹਵਾਲੇ ਸੀ। ਧਿਆਨਯੋਗ ਹੈ ਕਿ 2011 ਵਿੱਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦੇ ਹੈਰੀਟੇਜ ਸਮਾਨ ਦੀ ਬਰਾਮਦ, ਵਿਕਰੀ ਅਤੇ ਹਿਲਜੁਲ ‘ਤੇ ਪਾਬੰਦੀ ਲਗਾ ਦਿੱਤੀ ਸੀ।
ਸਪੀਕਰ ਨੇ ਸਪਸ਼ਟ ਕੀਤਾ ਹੈ ਕਿ ਹਾਊਸ ਕਮੇਟੀ ਨੂੰ ਪੂਰਾ ਅਧਿਕਾਰ ਦਿੱਤਾ ਗਿਆ ਹੈ ਤਾਂ ਜੋ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ।
ਇਹ ਵੀ ਪੜੋਂ:
ਚੰਡੀਗੜ੍ਹ ਕੈਸ਼ੀਅਰ ਕਤਲਕਾਂਡ ਮਾਮਲਾ: ਹਿਰਾਸਤ ਹੋਏ ਦੋ ਮੁਲਜ਼ਮਾਂ ਦੀ ਹਥੋਂ ਭਜਣ ਲੱਗੇ ਲੱਗੀ ਗੋਲੀਆਂ
ਚੰਡੀਗੜ੍ਹ ਕੈਸ਼ੀਅਰ ਕਤਲਕਾਂਡ ਮਾਮਲਾ: ਹਿਰਾਸਤ ਹੋਏ ਦੋ ਮੁਲਜ਼ਮਾਂ ਦੀ ਹਥੋਂ ਭਜਣ ਲੱਗੇ ਲੱਗੀ ਗੋਲੀਆਂ
ਜੂਨ 2026 ਵਿੱਚ, ਪੰਜਾਬ ਐਮਐਲਏ ਹੋਸਟਲ ਨਾਲ ਜੁੜਿਆ ਵਿਰਾਸਤੀ ਫਰਨੀਚਰ ਸ਼ਿਕਾਗੋ, ਅਮਰੀਕਾ ਦੇ ਇੱਕ ਨਿਲਾਮੀ ਘਰ ਵਿੱਚ ਵੇਚਿਆ ਗਿਆ। ਇਸ ਨਿਲਾਮੀ ਵਿੱਚ ਕੁਝ ਕੁਰਸੀਆਂ ਅਤੇ ਚਾਰ ਸਟੂਲ ਸ਼ਾਮਲ ਸਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 72,720 ਅਮਰੀਕੀ ਡਾਲਰ (59 ਲੱਖ ਰੁਪਏ ਤੋਂ ਵੱਧ) ਰਹੀ। ਨਿਲਾਮ ਕੀਤੀਆਂ ਕੁਰਸੀਆਂ ‘ਤੇ “MLA (H) PB/1/B-11” ਦਾ ਨਿਸ਼ਾਨ ਦਰਜ ਸੀ।
ਇਸ ਤੋਂ ਪਹਿਲਾਂ, ਸਤੰਬਰ 2025 ਵਿੱਚ, ਪੈਰਿਸ (ਫਰਾਂਸ) ਦੇ ਇੱਕ ਨਿਲਾਮੀ ਘਰ ਨੇ ਪੀਅਰੇ ਜੀਨੇਰੇਟ ਦੁਆਰਾ ਡਿਜ਼ਾਈਨ ਕੀਤੇ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੇ 16 ਟੁਕੜੇ ਵੇਚੇ ਸਨ। ਉਸ ਵੇਲੇ ਇਹ ਫਰਨੀਚਰ ਲਗਭਗ 3 ਕਰੋੜ 93 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ।
Who Had Custody of the Auctioned Furniture
