Site icon Dainik Savera Punjab

ਵੱਡਾ ਅਪਡੇਟ! WhatsApp ਲਿਆ ਰਿਹਾ ‘WhatsApp Plus’ ਸਬਸਕ੍ਰਿਪਸ਼ਨ ਜਾਣੋ ਕੀ ਮਿਲੇਗਾ ਨਵਾਂ

Big update! WhatsApp is bringing ‘WhatsApp Plus’ subscription, know what’s new

Big update! WhatsApp is bringing ‘WhatsApp Plus’ subscription, know what’s new

ਗੈਜੇਟ ਨਿਊਜ਼ : ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ WhatsApp ਜਲਦੀ ਹੀ ਇੱਕ ਨਵਾਂ ਪੇਡ ਫੀਚਰ “WhatsApp Plus” ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਨਵਾਂ ਸਬਸਕ੍ਰਿਪਸ਼ਨ ਪਲਾਨ ਇਸ ਸਮੇਂ ਕੁਝ ਐਂਡਰਾਇਡ ਯੂਜ਼ਰਜ਼ ਲਈ ਟੈਸਟਿੰਗ ‘ਚ ਹੈ ਅਤੇ ਜਲਦੀ ਹੀ iOS ਯੂਜ਼ਰਜ਼ ਲਈ ਵੀ ਰੋਲਆਉਟ ਕੀਤਾ ਜਾ ਸਕਦਾ ਹੈ।

ਇਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਵਿਕਲਪਿਕ ਹੋਵੇਗੀ। ਮਤਲਬ ਆਮ ਯੂਜ਼ਰਾਂ ਲਈ ਬੇਸਿਕ ਫੀਚਰ ਪਹਿਲਾਂ ਵਾਂਗ ਮੁਫ਼ਤ ਹੀ ਰਹਿਣਗੇ।

ਕੀ ਹੋ ਸਕਦੀ ਹੈ ਕੀਮਤ?

ਰਿਪੋਰਟਾਂ ਮੁਤਾਬਕ, “WhatsApp Plus” ਦੀ ਕੀਮਤ ਲਗਭਗ €2.49 (ਕਰੀਬ ₹274/ਮਹੀਨਾ) ਹੋ ਸਕਦੀ ਹੈ। Meta ਇਸ ਰਾਹੀਂ ਸਬਸਕ੍ਰਿਪਸ਼ਨ ਆਧਾਰਿਤ ਨਵਾਂ ਰਿਵੈਨਿਊ ਮਾਡਲ ਟੈਸਟ ਕਰ ਰਿਹਾ ਹੈ, ਜਿਵੇਂ ਕਿ ਇਸ ਨੇ ਪਹਿਲਾਂ Instagram ‘ਤੇ ਵੀ ਕੀਤਾ ਸੀ।

ਨਿੱਜੀਕਰਨ ਦੇ ਸੁਪਰ ਫੀਚਰ

WhatsApp Plus ਦਾ ਸਭ ਤੋਂ ਵੱਡਾ ਹਾਈਲਾਈਟ ਹੋਵੇਗਾ ਕਸਟਮਾਈਜ਼ੇਸ਼ਨ:

ਖਾਸ ਅਤੇ ਐਨੀਮੇਟਡ ਸਟਿੱਕਰ ਪੈਕ
18 ਨਵੇਂ ਥੀਮ ਕਲਰ (ਜਿਵੇਂ Vibrant Blue, Royal Purple, Forest Green)
ਪੂਰਾ ਐਪ ਚੁਣੇ ਹੋਏ ਥੀਮ ਵਿੱਚ ਬਦਲੇਗਾ
ਐਪ ਆਈਕਨ ਵੀ ਬਦਲ ਸਕੋਗੇ

ਇਸ ਪਲਾਨ ਨਾਲ ਯੂਜ਼ਰ ਲਗਭਗ 14 ਵੱਖ-ਵੱਖ ਐਪ ਆਈਕਨ ਡਿਜ਼ਾਈਨ ਚੁਣ ਸਕਣਗੇ। ਕਲਾਸਿਕ ਤੋਂ ਲੈ ਕੇ ਕਾਸਮਿਕ ਅਤੇ ਮਿਨੀਮਲ ਲੁੱਕ ਤੱਕ।

ਹੁਣ 20 ਚੈਟਾਂ ਪਿੰਨ ਕਰੋ

ਹੁਣ ਤੱਕ ਸਿਰਫ਼ 3 ਚੈਟਾਂ ਪਿੰਨ ਕਰਨ ਦੀ ਸੀਮਾ ਸੀ, ਪਰ WhatsApp Plus ਵਿੱਚ ਤੁਸੀਂ 20 ਚੈਟਾਂ ਤੱਕ ਪਿੰਨ ਕਰ ਸਕੋਗੇ।
ਇਹ ਫੀਚਰ ਖਾਸ ਕਰਕੇ ਬਿਜ਼ਨਸ ਅਤੇ ਕੰਮ ਵਾਲੇ ਯੂਜ਼ਰਾਂ ਲਈ ਕਾਫ਼ੀ ਫਾਇਦੇਮੰਦ ਰਹੇਗਾ।

ਨਵੇਂ ਰਿੰਗਟੋਨ ਆਪਸ਼ਨ

ਪਲੱਸ ਪਲਾਨ ਵਿੱਚ 10 ਨਵੇਂ ਐਕਸਕਲੂਸਿਵ ਰਿੰਗਟੋਨ ਮਿਲਣਗੇ, ਜੋ ਤੁਹਾਡੇ ਕਾਲਿੰਗ ਅਨੁਭਵ ਨੂੰ ਹੋਰ ਪੈਰਸਨਲ ਬਣਾਉਣਗੇ।

ਕੀ ਯੂਜ਼ਰ ਲੈਣਗੇ ਇਹ ਸਬਸਕ੍ਰਿਪਸ਼ਨ?

Meta ਦਾ ਇਹ ਕਦਮ ਇਹ ਸਮਝਣ ਦੀ ਕੋਸ਼ਿਸ਼ ਹੈ ਕਿ ਕੀ ਲੋਕ ਵਧੇਰੇ ਫੀਚਰਾਂ ਲਈ ਪੈਸਾ ਦੇਣ ਲਈ ਤਿਆਰ ਹਨ।ਜਿੱਥੇ ਬੇਸਿਕ ਵਰਜਨ ਮੁਫ਼ਤ ਰਹੇਗਾ, ਉੱਥੇ ਪ੍ਰੀਮੀਅਮ ਯੂਜ਼ਰਾਂ ਲਈ ਇਹ ਨਵਾਂ ਤਜ਼ਰਬਾ ਹੋਰ ਵਧੀਆ ਅਤੇ ਪੈਰਸਨਲ ਹੋ ਸਕਦਾ ਹੈ।ਜੇ ਤੁਸੀਂ ਆਪਣੀ ਚੈਟਿੰਗ ਨੂੰ ਹੋਰ ਸਟਾਈਲਿਸ਼ ਅਤੇ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ, ਤਾਂ WhatsApp Plus ਤੁਹਾਡੇ ਲਈ ਦਿਲਚਸਪ ਓਪਸ਼ਨ ਬਣ ਸਕਦਾ ਹੈ।

Exit mobile version