Tech Desk: WhatsApp ਆਪਣੇ ਯੂਜ਼ਰਾਂ ਦੀ ਪ੍ਰਾਈਵੇਸੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਨਵਾਂ ‘View Once’ ਟੈਕਸਟ ਮੈਸੇਜ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਤਹਿਤ ਭੇਜਿਆ ਗਿਆ ਟੈਕਸਟ ਮੈਸੇਜ ਪ੍ਰਾਪਤਕਰਤਾ ਵੱਲੋਂ ਇੱਕ ਵਾਰ ਪੜ੍ਹਨ ਤੋਂ ਬਾਅਦ ਆਪਣੇ ਆਪ ਚੈਟ ਤੋਂ ਗਾਇਬ ਹੋ ਜਾਵੇਗਾ।
ਕੀ ਹੈ ਨਵਾਂ ਫੀਚਰ?
WhatsApp ਪਹਿਲਾਂ ਹੀ ਫੋਟੋ, ਵੀਡੀਓ ਅਤੇ ਆਡੀਓ ਲਈ View Once ਸਹੂਲਤ ਦਿੰਦਾ ਹੈ। ਹੁਣ ਇਹੀ ਫੀਚਰ ਟੈਕਸਟ ਮੈਸੇਜਾਂ ਲਈ ਵੀ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀ ਹੋਰ ਸੁਰੱਖਿਅਤ ਰਹੇਗੀ।
ਕਿਵੇਂ ਕਰੇਗਾ ਕੰਮ?
ਰਿਪੋਰਟਾਂ ਮੁਤਾਬਕ, ਮੈਸੇਜ ਟਾਈਪ ਕਰਨ ਤੋਂ ਬਾਅਦ ਯੂਜ਼ਰ ਨੂੰ Send ਬਟਨ ਨੂੰ ਕੁਝ ਸਮੇਂ ਲਈ ਦਬਾ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ “Send as View Once” ਦਾ ਵਿਕਲਪ ਨਜ਼ਰ ਆਵੇਗਾ। ਇਸ ਮੋਡ ਵਿੱਚ ਭੇਜਿਆ ਮੈਸੇਜ ਸਿਰਫ਼ ਇੱਕ ਵਾਰ ਹੀ ਪੜ੍ਹਿਆ ਜਾ ਸਕੇਗਾ।
ਕਦੋਂ ਹੋਵੇਗਾ ਰੋਲਆਊਟ?
ਫਿਲਹਾਲ ਇਹ ਫੀਚਰ ਬੀਟਾ ਟੈਸਟਿੰਗ ਪੜਾਅ ਵਿੱਚ ਹੈ ਅਤੇ ਜਲਦ ਹੀ ਬੀਟਾ ਯੂਜ਼ਰਾਂ ਲਈ ਉਪਲਬਧ ਹੋ ਸਕਦਾ ਹੈ। ਸਫਲ ਟੈਸਟਿੰਗ ਤੋਂ ਬਾਅਦ ਇਸਨੂੰ ਦੁਨੀਆ ਭਰ ਦੇ ਆਮ ਯੂਜ਼ਰਾਂ ਲਈ ਜਾਰੀ ਕੀਤਾ ਜਾਵੇਗਾ।
‘Spoiler Message’ ਫੀਚਰ ਵੀ ਆ ਰਿਹਾ
WhatsApp ਇੱਕ ਹੋਰ ਨਵੇਂ ‘Spoiler Message’ ਫੀਚਰ ਦੀ ਵੀ ਜਾਂਚ ਕਰ ਰਿਹਾ ਹੈ। ਇਸ ਵਿੱਚ ਸੰਵੇਦਨਸ਼ੀਲ ਜਾਣਕਾਰੀ ਧੁੰਦਲੀ (Blurred) ਦਿਖਾਈ ਦੇਵੇਗੀ ਅਤੇ ਪ੍ਰਾਪਤਕਰਤਾ ਨੂੰ ਮੈਸੇਜ ਦੇਖਣ ਲਈ ਉਸ ‘ਤੇ ਟੈਪ ਕਰਨਾ ਪਵੇਗਾ। ਇਹ OTP, ਪਾਸਕੋਡ ਜਾਂ ਹੋਰ ਗੁਪਤ ਜਾਣਕਾਰੀ ਸਾਂਝੀ ਕਰਨ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।

