WhatsApp ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਹੈ, ਜਿਸ ਰਾਹੀਂ ਹਰ ਰੋਜ਼ ਮਿਲੀਅਨ ਲੋਕ ਫੋਟੋਆਂ, ਵੀਡੀਓ ਅਤੇ ਫਾਈਲਾਂ ਸ਼ੇਅਰ ਕਰਦੇ ਹਨ।ਪਰ ਅਕਸਰ ਯੂਜ਼ਰਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਭੇਜੀਆਂ ਗਈਆਂ ਫੋਟੋਆਂ ਦੀ ਕੁਆਲਿਟੀ ਘੱਟ ਹੋ ਜਾਂਦੀ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ WhatsApp ਡਾਟਾ ਬਚਾਉਣ ਲਈ ਮੀਡੀਆ ਨੂੰ ਆਟੋਮੈਟਿਕਲੀ ਕੰਪ੍ਰੈੱਸ ਕਰ ਦਿੰਦਾ ਹੈ।
ਹੁਣ WhatsApp ਨੇ ਇੱਕ ਨਵਾਂ HD ਫੀਚਰ ਦਿੱਤਾ ਹੈ ਜਿਸ ਨਾਲ ਤੁਸੀਂ ਬਿਹਤਰ ਕੁਆਲਿਟੀ ਵਿੱਚ ਫੋਟੋ ਅਤੇ ਵੀਡੀਓ ਭੇਜ ਸਕਦੇ ਹੋ।
WhatsApp ਵਿੱਚ ਸਥਾਈ HD ਸੈਟਿੰਗ ਕਿਵੇਂ ਆਨ ਕਰੀਏ?
ਜੇ ਤੁਸੀਂ ਚਾਹੁੰਦੇ ਹੋ ਕਿ ਹਰ ਵਾਰ ਫੋਟੋ HD ਵਿੱਚ ਜਾਵੇ, ਤਾਂ ਇਹ ਕਦਮ ਫਾਲੋ ਕਰੋ:
Step 1:
WhatsApp ਖੋਲ੍ਹੋ
Step 2:
ਉੱਪਰ ਸੱਜੇ ਕੋਨੇ ਵਿੱਚ ਤਿੰਨ ਡਾਟ (⋮) ‘ਤੇ ਕਲਿੱਕ ਕਰੋ
Step 3:
Settings ਵਿੱਚ ਜਾਓ
Step 4:
“Storage and Data” ਓਪਸ਼ਨ ਖੋਲ੍ਹੋ
Step 5:
“Media Upload Quality” ‘ਤੇ ਟੈਪ ਕਰੋ
Step 6:
ਇੱਥੇ ਤੁਹਾਨੂੰ ਦੋ ਓਪਸ਼ਨ ਮਿਲਣਗੇ:
Standard Quality
HD Quality
Step 7:
HD Quality ਚੁਣੋ
ਹੁਣ ਤੋਂ ਤੁਹਾਡੀਆਂ ਸਾਰੀਆਂ ਫੋਟੋਆਂ ਅਤੇ ਵੀਡੀਓ HD ਵਿੱਚ ਭੇਜੀਆਂ ਜਾਣਗੀਆਂ
ਹਰ ਵਾਰ ਵੱਖਰੀ ਫੋਟੋ HD ਵਿੱਚ ਕਿਵੇਂ ਭੇਜੀਏ?
ਜੇ ਤੁਸੀਂ ਸਿਰਫ ਇੱਕ ਫੋਟੋ HD ਵਿੱਚ ਭੇਜਣਾ ਚਾਹੁੰਦੇ ਹੋ:
Step 1:
ਚੈਟ ਖੋਲ੍ਹੋ
Step 2:
ਫੋਟੋ ਜਾਂ ਵੀਡੀਓ ਸਿਲੈਕਟ ਕਰੋ
Step 3:
Preview ਸਕ੍ਰੀਨ ‘ਤੇ HD ਆਈਕਨ ਦਿਖੇਗਾ
Step 4:
HD ਆਈਕਨ ‘ਤੇ ਕਲਿੱਕ ਕਰੋ
Step 5:
HD Quality ਚੁਣ ਕੇ Send ਕਰੋ
HD ਮੀਡੀਆ ਭੇਜਣ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ ਵੱਧ ਇੰਟਰਨੈਟ ਡਾਟਾ ਖਰਚ ਹੁੰਦਾ ਹੈ
ਫਾਈਲ ਭੇਜਣ ਵਿੱਚ ਥੋੜਾ ਵੱਧ ਸਮਾਂ ਲੱਗ ਸਕਦਾ ਹੈ
ਪੁਰਾਣੇ WhatsApp ਵਰਜਨ ‘ਤੇ ਕੁਝ ਫੀਚਰ ਸਹੀ ਨਹੀਂ ਚੱਲ ਸਕਦੇ
ਫਿਰ ਵੀ ਕੁਝ ਹੱਦ ਤੱਕ ਕੰਪ੍ਰੈਸ਼ਨ ਰਹਿੰਦਾ ਹੈ
ਅਸਲੀ ਕੁਆਲਿਟੀ ਵਿੱਚ ਫੋਟੋ ਕਿਵੇਂ ਭੇਜੀਏ?
ਜੇ ਤੁਸੀਂ ਬਿਨਾਂ ਕਿਸੇ ਕਮਪ੍ਰੈਸ਼ਨ ਦੇ ਅਸਲੀ ਕੁਆਲਿਟੀ ਚਾਹੁੰਦੇ ਹੋ:
Step 1:
ਚੈਟ ਖੋਲ੍ਹੋ
Step 2:
Attachment (+) ‘ਤੇ ਕਲਿੱਕ ਕਰੋ
Step 3:
“Document” ਓਪਸ਼ਨ ਚੁਣੋ
Step 4:
ਫੋਟੋ ਫਾਈਲ ਸਿਲੈਕਟ ਕਰੋ
Step 5:
Send ਕਰ ਦਿਓ
ਇਸ ਤਰੀਕੇ ਨਾਲ ਫੋਟੋ ਦੀ Original Quality ਬਿਲਕੁਲ ਬਰਕਰਾਰ ਰਹਿੰਦੀ ਹੈ। WhatsApp ਦਾ HD ਫੀਚਰ ਯੂਜ਼ਰਾਂ ਲਈ ਕਾਫ਼ੀ ਫਾਇਦੇਮੰਦ ਹੈ, ਪਰ ਜੇ ਤੁਹਾਨੂੰ ਬਿਲਕੁਲ ਅਸਲੀ ਕੁਆਲਿਟੀ ਚਾਹੀਦੀ ਹੈ ਤਾਂ Document ਮੋਡ ਸਭ ਤੋਂ ਵਧੀਆ ਵਿਕਲਪ ਹੈ।

