Site icon Dainik Savera Punjab

West Bengal Elections 2026: Bengal ਚ ਪ੍ਰਸ਼ਾਸਕੀ ਫੇਰਬਦਲ IPS ਅਧਿਕਾਰੀਆਂ ਅਤੇ ਮੁੱਖ ਸਕੱਤਰਾਂ ਦੇ ਤਾਂਬੜਤੋੜ ਤਬਾਦਲੇ

West Bengal Elections 2026: IPS officers and chief secretaries transferred, administrative reshuffle for election preparations

West Bengal Elections 2026: IPS officers and chief secretaries transferred, administrative reshuffle for election preparations

ਨੈਸ਼ਨਲ ਨਿਊਜ਼ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਦੇ ਐਲਾਨ ਤੋਂ ਬਾਅਦ, ਚੋਣ ਕਮਿਸ਼ਨ ਨੇ ਰਾਜ ਵਿੱਚ ਵੱਡੇ ਪ੍ਰਸ਼ਾਸਕੀ ਫੇਰਬਦਲ ਕੀਤੇ ਹਨ। ਸੋਮਵਾਰ (16 ਮਾਰਚ) ਨੂੰ ਸੀਨੀਅਰ ਆਈਪੀਐਸ ਅਧਿਕਾਰੀ ਸਿੱਧਨਾਥ ਗੁਪਤਾ ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨਿਯੁਕਤ ਕੀਤਾ ਗਿਆ, ਜਦਕਿ ਮੌਜੂਦਾ ਡੀਜੀਪੀ ਪਿਊਸ਼ ਪਾਂਡੇ ਨੂੰ ਹਟਾ ਦਿੱਤਾ ਗਿਆ।

ਕੋਲਕਾਤਾ ਪੁਲਿਸ ਕਮਿਸ਼ਨਰ ਸੁਪ੍ਰਤੀਮ ਸਰਕਾਰ ਦੀ ਥਾਂ ਅਜੇ ਕੁਮਾਰ ਨੰਦਾ ਨੂੰ ਨਿਯੁਕਤ ਕੀਤਾ ਗਿਆ। ਚੋਣ ਕਮਿਸ਼ਨ ਨੇ ਚੋਣ ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਅਜੈ ਮੁਕੁੰਦ ਰਾਨਾਡੇ, ਨਟਰਾਜਨ ਰਮੇਸ਼ ਬਾਬੂ ਵਰਗੇ ਅਧਿਕਾਰੀਆਂ ਨੂੰ ਵੀ ਨਵੇਂ ਅਹੁਦਿਆਂ ‘ਤੇ ਤਾਇਨਾਤ ਕੀਤਾ।

READ ALSO : Oscars 2026: ‘ਇਨ ਮੈਮੋਰੀਅਮ’ ਸੈਗਮੈਂਟ ਵਿੱਚ ਧਰਮਿੰਦਰ ਦੀ ਅਣਦੇਖੀ, ਪ੍ਰਸ਼ੰਸਕ ਨਿਰਾਸ਼

ਇਸ ਦੇ ਨਾਲ-ਨਾਲ, ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਅਤੇ ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਣਾ ਨੂੰ ਹਟਾ ਕੇ ਦੁਸ਼ਯੰਤ ਨਾਰੀਆਲਾ ਅਤੇ ਸੰਘਮਿੱਤਰਾ ਘੋਸ਼ ਨੂੰ ਨਵੇਂ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ।

ਚੋਣ ਕਮਿਸ਼ਨ ਨੇ ਹਟਾਏ ਗਏ ਅਧਿਕਾਰੀਆਂ ਨੂੰ ਚੋਣ ਖਤਮ ਹੋਣ ਤੱਕ ਕਿਸੇ ਵੀ ਚੋਣ ਸੰਬੰਧੀ ਡਿਊਟੀ ‘ਤੇ ਤਾਇਨਾਤ ਨਾ ਕਰਨ ਦੇ ਨਿਰਦੇਸ਼ ਦਿੱਤੇ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਹੋਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।ਇਹ ਤਬਾਦਲੇ ਚੋਣ ਦੌਰਾਨ ਪ੍ਰਸ਼ਾਸਕੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਮੰਨੇ ਜਾ ਰਹੇ ਹਨ।

ਸ੍ਰੀ ਦਰਬਾਰ ਸਾਹਿਬ ਤੋਂ ਦੇਖੋ ਤਸਵੀਰਾਂ, ਅੰਮ੍ਰਿਤਸਰ ‘ਚ ਮੀਂਹ ਨਾਲ ਬਦਲਿਆਂ ਮੌਸਮ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ


Exit mobile version