Site icon Dainik Savera Punjab

BREAKING: ਚੰਡੀਗੜ੍ਹ ‘ਚ ਵਾਟਰ ਕੈਨਨ ਤੇ ਧੱਕਾ-ਮੁੱਕੀ: AAP ਆਗੂਆਂ ਅਤੇ ਪੁਲਿਸ ਵਿਚਾਲੇ ਤਣਾਅ, ਕਈ ਨੇਤਾ ਡਿਟੇਨ!

ਚੰਡੀਗੜ੍ਹ ਨਿਊਜ਼: ਚੰਡੀਗੜ੍ਹ ਵਿੱਚ ਅੱਜ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਆਮ ਆਦਮੀ ਪਾਰਟੀ (AAP) ਦੇ ਮੰਤਰੀਆਂ ਅਤੇ ਵਰਕਰਾਂ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਲਗਾਈ ਗਈ ਬੈਰੀਕੇਡਿੰਗ ਨੂੰ ਤੋੜਨ ਦੇ ਯਤਨਾਂ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ, ਜਿਸ ਨਾਲ ‘ਆਪ’ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਅਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ।

ਪੁਲਿਸ ਨੇ ਵਰਕਰਾਂ ਨੂੰ ਬਾਜਵਾ ਦੇ ਘਰ ਤੋਂ ਕਾਫੀ ਪਹਿਲਾਂ ਹੀ ਰੋਕਣ ਲਈ ਸਖ਼ਤ ਬੈਰੀਕੇਡਿੰਗ ਕੀਤੀ ਸੀ। ਜਦੋਂ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਸਥਿਤੀ ਕਾਬੂ ਵਿੱਚ ਲਿਆਂਦਣ ਲਈ ਵਾਟਰ ਕੈਨਨ ਅਤੇ ਹਲਕਾ ਲਾਠੀਚਾਰਜ ਵਰਤਿਆ। ਇਸ ਕਾਰਵਾਈ ਦੌਰਾਨ ਕਈ ਵਰਕਰਾਂ ਨੂੰ ਪਿੱਛੇ ਹਟਣਾ ਪਿਆ।

READ ALSO : BIG UPDATE : Tarn Taran Law College: ਮੁੰਡੇ ਨੇ ਕੁੜੀ ਨੂੰ ਕਿਉਂ ਮਾਰੀ ਗੋਲੀ, ਹੋਸ਼ ਉਡਾ ਦੇਣ ਵਾਲੇ ਖੁਲਾਸੇ

ਇਸ ਪ੍ਰਦਰਸ਼ਨ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਡਾਕਟਰ ਬਲਵੀਰ ਸਿੰਘ, ਮਹਿੰਦਰ ਭਗਤ, ਮੰਤਰੀ ਹਰਪਾਲ ਸਿੰਘ ਚੀਮਾ, ਸੰਨੀ ਆਲੂਵਾਲੀਆ ਅਤੇ ਡਾਕਟਰ ਰਵਜੋਤ ਸਿੰਘ ਕਰ ਰਹੇ ਸਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਹੋਰ ਵੱਡੇ ਲੀਡਰ ਅਤੇ ਹਜ਼ਾਰਾਂ ਵਰਕਰ ਮੌਜੂਦ ਸਨ।

ਪ੍ਰਦਰਸ਼ਨ ਦੌਰਾਨ ਮੰਤਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ‘ਆਪ’ ਲੀਡਰਾਂ ਨੇ ਪੁਲਿਸ ‘ਤੇ ਤਾਨਾਸ਼ਾਹੀ ਦੇ ਦੋਸ਼ ਲਗਾਏ, ਜਦਕਿ ਪੁਲਿਸ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪੁਲਿਸ ਨਾਲ ਹੋਈ ਧੱਕਾ-ਮੁੱਕੀ ਤੋਂ ਬਾਅਦ ਅਖੀਰਕਾਰ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਵਲ ਮੋੜ ਦਿੱਤਾ ਗਿਆ। ਇਸ ਘਟਨਾ ਨਾਲ ਚੰਡੀਗੜ੍ਹ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ ਹੈ ਅਤੇ ਸਥਾਨਕ ਪ੍ਰਸ਼ਾਸਨ ਸੁਰੱਖਿਆ ਅਤੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਐਤਿਆਤਕ ਕਦਮ ਉਠਾ ਰਿਹਾ ਹੈ।

PRTC ਤੇ PUNBUS ਦੇ ਮੁਲਾਜ਼ਮਾਂ ਵੱਲੋਂ ਪੰਜਾਬ ਭਰ ‘ਚ ਕੀਤੀਆਂ ਜਾ ਰਹੀਆਂ ਗੇਟ ਰੈਲੀਆਂ

Exit mobile version