ਫਿਰੋਜ਼ਾਬਾਦ: ਐਤਵਾਰ ਰਾਤ ਨੂੰ ਮੱਖਣਪੁਰ ਪੁਲਿਸ ਸਟੇਸ਼ਨ ਖੇਤਰ ਵਿੱਚ ਇੱਕ ਉੱਚ-ਪੱਧਰੀ ਮੁਕਾਬਲੇ ਦੌਰਾਨ 50,000 ਰੁਪਏ ਦੇ ਇਨਾਮ ਵਾਲੇ ਅਪਰਾਧੀ ਨਰੇਸ਼ ਉਰਫ਼ ਪੰਕਜ ਨੂੰ ਪੁਲਿਸ ਨੇ ਮਾਰ ਦਿੱਤਾ। ਸੀਨੀਅਰ ਪੁਲਿਸ ਸੁਪਰਡੈਂਟ ਸੌਰਭ ਦੀਕਸ਼ਿਤ ਨੇ ਜਾਣਕਾਰੀ ਦਿੱਤੀ ਕਿ ਨਰੇਸ਼ ਜੋ ਕਿ ਪੁਲਿਸ ਹਿਰਾਸਤ ਤੋਂ ਭੱਜ ਗਿਆ ਸੀ ਉਸ ਦੀ ਭਾਲ ਲਈ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਦੀਕਸ਼ਿਤ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਨਰੇਸ਼ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਜਿਸਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਵਿੱਚ ਪੁਲਿਸ ਸੁਪਰਡੈਂਟ (ਦਿਹਾਤੀ) ਅਨੁਜ ਚੌਧਰੀ ਦੀ ਬੁਲੇਟਪਰੂਫ ਜੈਕੇਟ ‘ਚ ਗੋਲੀ ਲੱਗੀ ਜਦਕਿ ਰਾਮਗੜ੍ਹ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੰਜੀਵ ਦੂਬੇ ਵੀ ਜ਼ਖਮੀ ਹੋਏ।
ਪੰਜਾਬ ਵਿੱਚ ਅੱਜ ਮੀਂਹ ਦੀ ਰੌਣਕ, ਠੰਢ ਨੇ ਦਿੱਤੀ ਦਸਤਕ
ਇਸ ਤੋਂ ਪਹਿਲਾਂ 30 ਸਤੰਬਰ ਨੂੰ ਮੱਖਣਪੁਰ ਖੇਤਰ ਵਿੱਚ ਕਾਨਪੁਰ ਤੋਂ ਆਗਰਾ ਜਾ ਰਹੀ ਇੱਕ ਮਨੀ ਟ੍ਰਾਂਸਫਰ ਕੰਪਨੀ ਦੀ ਕਾਰ ‘ਤੇ ਹਮਲਾ ਕਰਕੇ 2 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਸੀ। ਫਿਰੋਜ਼ਾਬਾਦ ਪੁਲਿਸ ਨੇ 4 ਅਕਤੂਬਰ ਦੀ ਰਾਤ ਨੂੰ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ। ਮੁੱਖ ਦੋਸ਼ੀ ਨਰੇਸ਼, ਜੋ ਕਿ ਰਿਕਵਰੀ ਲਈ ਲਿਜਾਂਦੇ ਸਮੇਂ ਹਿਰਾਸਤ ਤੋਂ ਭੱਜ ਗਿਆ ਸੀ ਉਸਨੂੰ ਪੁਲਿਸ ਨੇ ਐਤਵਾਰ ਰਾਤ ਨੂੰ ਮੁਕਾਬਲੇ ਦੌਰਾਨ ਘੇਰ ਕੇ ਢੇਰ ਕਰ ਦਿੱਤਾ। ਆਗਰਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਨਰੇਸ਼ ਉਰਫ਼ ਪੰਕਜ ਲਈ 50,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ।

