Site icon Dainik Savera Punjab

IPL 2026 ਤੋਂ ਪਹਿਲਾਂ ਨੈੱਟਸ ‘ਚ ਛਾਏ Virat Kohli, RCB ਨੇ ਕਿਹਾ, King Is Ready

Virat Kohli dominates the nets before PL 2026, RCB says, King Is Read

Virat Kohli dominates the nets before PL 2026, RCB says, King Is Read

Sports news: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ Virat Kohli ਨੇ ਆਉਣ ਵਾਲੇ Indian Premier League (IPL) 2026 ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਹਲੀ ਨੇ ਨੈੱਟ ਪ੍ਰੈਕਟਿਸ ਕਰਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਜਿਸ ਵਿੱਚ ਉਹ ਸ਼ਾਨਦਾਰ ਸ਼ਾਟ ਲਗਾਉਂਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਵਿੱਚ ਕੋਹਲੀ ਇਨਡੋਰ ਨੈੱਟ ਵਿੱਚ ਪਸੀਨਾ ਵਗਾਉਂਦੇ ਅਤੇ ਤਾਕਤਵਰ ਹਿੱਟ ਮਾਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ ਵਿੱਚ “IPL 2026” ਲਿਖ ਕੇ ਆਪਣੀ ਤਿਆਰੀ ਦਾ ਇਸ਼ਾਰਾ ਦਿੱਤਾ।

READ ALSO : BIG NEWS : ਛੱਤੀਸਗੜ੍ਹ ‘ਚ ਨਕਸਲਵਾਦ ਨੂੰ ਵੱਡਾ ਝਟਕਾ! 108 ਮਾਓਵਾਦੀ ਕੈਡਰਾਂ ਨੇ ਕੀਤਾ ਸਮਰਪਣ

ਇਸ ਦੌਰਾਨ Royal Challengers Bangalore ਨੇ ਵੀ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ “ਰਨ ਮਸ਼ੀਨ ਪੂਰੀ ਤਰ੍ਹਾਂ ਤਿਆਰ ਦਿਖ ਰਹੀ ਹੈ, ਆਓ ਪਹਿਲਾਂ ਹੀ #IPL2026 ਸ਼ੁਰੂ ਕਰੀਏ।”

ਖਾਸ ਗੱਲ ਇਹ ਹੈ ਕਿ ਕੋਹਲੀ ਨੇ ਆਰਸੀਬੀ ਨਾਲ ਆਪਣੇ 18 ਸਾਲ ਪੂਰੇ ਕਰ ਲਏ ਹਨ ਅਤੇ ਉਹ ਟੀਮ ਨਾਲ 19ਵੇਂ ਸੀਜ਼ਨ ਲਈ ਤਿਆਰ ਹਨ। 2008 ਵਿੱਚ ਇੱਕ ਨੌਜਵਾਨ ਖਿਡਾਰੀ ਵਜੋਂ ਟੀਮ ਨਾਲ ਜੁੜੇ ਕੋਹਲੀ ਅੱਜ ਫਰੈਂਚਾਈਜ਼ੀ ਦੇ ਸਭ ਤੋਂ ਵੱਡੇ ਆਈਕਨ ਬਣ ਚੁੱਕੇ ਹਨ।

ਪਿਛਲੇ ਸੀਜ਼ਨ ਵਿੱਚ ਵੀ ਕੋਹਲੀ ਸ਼ਾਨਦਾਰ ਫਾਰਮ ਵਿੱਚ ਰਹੇ ਸਨ। ਉਨ੍ਹਾਂ ਨੇ 15 ਪਾਰੀਆਂ ਵਿੱਚ 657 ਦੌੜਾਂ ਬਣਾਈਆਂ ਅਤੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਫਾਈਨਲ ਵਿੱਚ ਆਰਸੀਬੀ ਨੇ Punjab Kings ਨੂੰ ਛੇ ਦੌੜਾਂ ਨਾਲ ਹਰਾਕੇ ਖਿਤਾਬ ਜਿੱਤਿਆ ਸੀ।

ਟੈਸਟ ਅਤੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਿਰਫ਼ ਵਨਡੇ ਫਾਰਮੈਟ ਵਿੱਚ ਹੀ ਸਰਗਰਮ ਹਨ।

ਹਾਈਵੇਅ ਦੇ ਟੋਏ ਨੇ ਬਦਲ ਦਿੱਤੀ ਕਿਸਮਤ! ‘ਬ੍ਰੇਨ ਡੈੱਡ’ ਘੋਸ਼ਿਤ ਔਰਤ ਨੇ ਐਂਬੂਲੈਂਸ ਦੇ ਝਟਕੇ ਤੋਂ ਬਾਅਦ ਲੈਣੀ ਸ਼ੁਰੂ ਕੀਤੀ ਸਾਹ

Exit mobile version