ਇੰਟਰਨੈਸ਼ਨਲ News : ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਉਸਦੇ ਪੱਤਰ ਤੇ ਪਤਨੀ ਦੇ ਸਾਹਮਣੇ ਹੀ ਹੱਤਿਆ ਕਰ ਦਿੱਤੀ ਗਈ । ਦੋਸ਼ੀ ਦੁਆਰਾ ਤੇਜ਼ਧਾਰ ਹਥਿਆਰ ਨਾਲ ਸਿਰ ਕਲਮ ਕਰ ਦਿੱਤਾ ਗਿਆ। ਦੋਸ਼ੀ ਨੇ ਮੋਟਲ ਦਾ ਪ੍ਰਬੰਧਨ ਕਰਨ ਵਾਲੇ ਚੰਦਰ ਨਾਗਮੱਲਈਆ (53), ‘ਤੇ ਵਾਰ-ਵਾਰ ਚਾਕੂ ਨਾਲ ਹਮਲਾ ਕੀਤਾ ਜਿਸ ਉਹ ਨਾਲ ਘਾਤਕ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਬੇਰਹਿਮੀ ਨਾਲ ਚੰਦਰ ਨਾਗਮੱਲਈਆ ਦਾ ਸਿਰ ਕਲਮ ਕਰ ਦਿੱਤਾ।

ਜਾਣਕਾਰੀ ਅਨੁਸਾਰ ,ਇਹ ਹਮਲਾ ਦੁਕਾਨ ਵਿੱਚ ਕਿਸੇ ਚੀਜ਼ ਨੂੰ ਲੈ ਕਿ ਹੋਇਆ ਸੀ। ਜਿਸ ਤੋਂ ਬਾਅਦ ਦੋਸ਼ੀ ਨੇ ਮੈਨੇਜਰ ਚੰਦਰ ਨਾਗਮੱਲਈਆ ਦੇ ਪਰਿਵਾਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇਖ ਕਿ ਦੋਸ਼ੀ ਦੀ ਪਹਿਚਾਣ ਕਰ ਲਈ ਹੈ ਅਤੇ ਹਿਰਾਸਤ ਵਿੱਚ ਲੈ ਲਿਆ । ਦੋਸ਼ੀ, ਯੋਰਡਾਨਿਸ ਕੋਬੋਸ-ਮਾਰਟੀਨੇਜ਼ ਟੈਕਸਾਸ ਦਾ ਹੀ ਰਹਿਣ ਵਾਲਾ ਹੈ ਜਿਸ ਤੇ ਅਪਰਾਧਿਕ ਗਤੀਵਿਧੀਆਂ ‘ਦੇ ਕਈ ਇਲਜ਼ਾਮ ਹਨ। ਉਸ ਤੇ ਲੁੱਟਮਾਰ ਤੇ ਹਮਲੇ ਕਰਨ ਦੇ ਦੋਸ਼ ਹਨ। ਇਸ ਘਟਨਾ ਕਾਰਨ ਸਥਾਨਕ ਲੋਕ ਡਰੇ ਹੋਏ ਹਨ।

ਪੁਲਿਸ ਨੇ ਕਿਹਾ ਕਿ ਦੋਸ਼ੀ ‘ਤੇ ਨਾਗਮੱਲਈਆ ਦਾ ਸਿਰ ਕਲਮ ਕਰਨ ਅਤੇ ਪੀੜਤ ਦਾ ਸਿਰ ਕੂੜੇ ਦੇ ਡੱਬੇ ਵਿੱਚ ਛੱਡਣ ਦਾ ਦੋਸ਼ ਹਨ।ਦੋਸ਼ੀ ਨੂੰ ਬਿਨਾਂ ਜ਼ਮਾਨਤ ਦੇ ਪੁਲਿਸ ਕਸਟੱਡੀ ਵਿੱਚ ਰੱਖਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸ਼ਜਾ ਦਿੱਤੀ ਜਾਵੇਗੀ।