ਚੇੱਨਈ ਨਿਊਜ਼: ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਦੀ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਵੱਡੀ ਕਾਰਵਾਈ ਸਾਹਮਣੇ ਆਈ ਹੈ। ਗ੍ਰੇਟਰ ਚੇਨਈ ਕਾਰਪੋਰੇਸ਼ਨ (GCC) ਨੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ 7 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਹੈ।
ਇਹ ਕਾਰਵਾਈ ਨਗਰ ਨਿਗਮ ਵੱਲੋਂ ਕੀਤੇ ਗਏ ਅਚਾਨਕ ਨਿਰੀਖਣ ਤੋਂ ਬਾਅਦ ਕੀਤੀ ਗਈ। ਜਾਂਚ ਦੌਰਾਨ ਕੁਝ ਅਧਿਕਾਰੀਆਂ ਕੋਲੋਂ ਬਿਨਾਂ ਹਿਸਾਬ ਵਾਲੀ ਨਕਦੀ ਅਤੇ ਸ਼ੱਕੀ ਡਿਜੀਟਲ ਲੈਣ-ਦੇਣ ਮਿਲਣ ਦੇ ਦਾਅਵੇ ਕੀਤੇ ਗਏ ਹਨ।
GPay ਲੈਣ-ਦੇਣ ‘ਤੇ ਉੱਠੇ ਸਵਾਲ
ਰਿਪੋਰਟਾਂ ਮੁਤਾਬਕ ਇੱਕ ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਖਾਤੇ ਵਿੱਚ 2.39 ਲੱਖ ਰੁਪਏ ਦੇ ਜੀ-ਪੇ (GPay) ਲੈਣ-ਦੇਣ ਦੀ ਜਾਣਕਾਰੀ ਸਾਹਮਣੇ ਆਈ, ਜਿਸ ਬਾਰੇ ਉਹ ਕੋਈ ਸੰਤੋਸ਼ਜਨਕ ਸਪੱਸ਼ਟੀਕਰਨ ਨਹੀਂ ਦੇ ਸਕਿਆ।
ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਜਾਰੀ, ਕੀ ਸਰਕਾਰ ਕਰ ਸਕਦੀ ਹੈ ਜ਼ਬਰਦਸਤੀ? ਜਾਣੋ ਕਾਨੂੰਨੀ ਨਿਯਮ ਕੀ ਕਹਿੰਦੇ ਹਨ
ਜਾਂਚ ਚੇਨਈ ਦੇ ਜ਼ੋਨ-6 ਅਤੇ ਜ਼ੋਨ-9 ਵਿੱਚ ਕੀਤੀ ਗਈ, ਜਿੱਥੇ ਕੋਲਾਥੁਰ, ਅਯਾਨਾਵਰਮ, ਪੇਰੰਬੂਰ, ਥਾਊਜ਼ੈਂਡ ਲਾਈਟਸ, ਮਾਈਲਾਪੁਰ ਅਤੇ ਨੁੰਗਮਬੱਕਮ ਵਰਗੇ ਇਲਾਕੇ ਸ਼ਾਮਲ ਹਨ।
DVAC ਰਿਪੋਰਟ ਤੋਂ ਬਾਅਦ ਕਾਰਵਾਈ
ਤਾਮਿਲਨਾਡੂ ਦੇ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ (DVAC) ਦੀ ਰਿਪੋਰਟ ਮਿਲਣ ਤੋਂ ਬਾਅਦ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ।
ਮੁੱਖ ਮੰਤਰੀ ਵਿਜੇ ਨੇ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਨਾਲ ਜੁੜੀਆਂ ਸ਼ਿਕਾਇਤਾਂ ਲਈ ਇੱਕ ਵਿਸ਼ੇਸ਼ ਵਟਸਐਪ ਹੈਲਪਲਾਈਨ ਵੀ ਸ਼ੁਰੂ ਕੀਤੀ ਸੀ, ਤਾਂ ਜੋ ਲੋਕ ਰਿਸ਼ਵਤਖੋਰੀ ਜਾਂ ਗਲਤ ਕਾਰਵਾਈਆਂ ਦੇ ਸਬੂਤ ਸਿੱਧੇ ਸਰਕਾਰ ਤੱਕ ਪਹੁੰਚਾ ਸਕਣ।
ਦੋਸ਼ ਸਾਬਤ ਹੋਣ ‘ਤੇ ਹੋ ਸਕਦੀ ਹੈ ਬਰਖਾਸਤਗੀ
ਇਸ ਤੋਂ ਪਹਿਲਾਂ ਵੀ ਰਿਸ਼ਵਤ, ਫਰਜ਼ੀ ਬਿਲਿੰਗ ਅਤੇ ਨੌਕਰੀ ਦੇ ਨਾਮ ‘ਤੇ ਪੈਸੇ ਲੈਣ ਵਰਗੇ ਦੋਸ਼ਾਂ ਵਿੱਚ ਕਈ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋ ਚੁੱਕੀ ਹੈ।
ਨਗਰ ਨਿਗਮ ਕਮਿਸ਼ਨਰ ਸਮੀਰਨ ਨੇ ਕਿਹਾ ਹੈ ਕਿ ਜੇਕਰ ਵਿਭਾਗੀ ਜਾਂਚ ਵਿੱਚ ਦੋਸ਼ ਸਾਬਤ ਹੁੰਦੇ ਹਨ, ਤਾਂ ਮੁਅੱਤਲ ਕੀਤੇ ਗਏ ਅਧਿਕਾਰੀਆਂ ਨੂੰ ਸਿਰਫ਼ ਨਿਲੰਬਿਤ ਰੱਖਣ ਦੀ ਬਜਾਏ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਪਾਰਦਰਸ਼ੀ ਪ੍ਰਸ਼ਾਸਨ ਲਈ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਜਾਰੀ ਰਹੇਗੀ।
ਮੀਂਹ ਲਈ ਅਨੋਖੀ ਅਰਦਾਸ! ਭੋਪਾਲ ’ਚ ਖੋਤਿਆਂ ਨੂੰ ਖੁਆਏ ਗਏ ਗੁਲਾਬ ਜਾਮਣ,ਰਸਮ ਬਣੀ ਚਰਚਾ ਦਾ ਵਿਸ਼ਾ

