ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਇਸ ਵੇਲੇ ਆਪਣੀ ਜ਼ਿੰਦਗੀ ਦੇ ਸਭ ਤੋਂ ਦਰਦਨਾਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੇ ਪੁੱਤਰ ਅਗਨੀਵੇਸ਼ ਅਗਰਵਾਲ ਦੇ ਅਚਾਨਕ ਦੇਹਾਂਤ ਨੇ ਪੂਰੇ ਪਰਿਵਾਰ ਨੂੰ ਗਹਿਰੇ ਦੁੱਖ ਵਿੱਚ ਡੁੱਬੋ ਦਿੱਤਾ ਹੈ। ਇਸ ਅਪਾਰ ਨੁਕਸਾਨ ਦੇ ਵਿਚਕਾਰ ਅਨਿਲ ਅਗਰਵਾਲ ਨੇ ਇੱਕ ਅਹਿਮ ਅਤੇ ਭਾਵੁਕ ਫੈਸਲਾ ਦੁਹਰਾਇਆ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੀ ਓਰ ਖਿੱਚਿਆ ਹੈ।
ਅਨਿਲ ਅਗਰਵਾਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਾਈ ਦਾ 75 ਫੀਸਦੀ ਤੋਂ ਵੱਧ ਹਿੱਸਾ ਸਮਾਜਿਕ ਭਲਾਈ ਦੇ ਕੰਮਾਂ ਲਈ ਦਾਨ ਕਰਨਗੇ ਅਤੇ ਅੱਗੇ ਚੱਲ ਕੇ ਇੱਕ ਹੋਰ ਸਾਦੀ ਤੇ ਸੇਵਾ-ਭਰੀ ਜ਼ਿੰਦਗੀ ਬਤੀਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਦਾਨ ਨਹੀਂ, ਸਗੋਂ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ।
ਪੁੱਤਰ ਨਾਲ ਕੀਤਾ ਵਾਅਦਾ ਕੀਤਾ ਦੁਹਰਾਇਆ
ਅਨਿਲ ਅਗਰਵਾਲ ਨੇ ਇੱਕ ਭਾਵੁਕ ਪੋਸਟ ਰਾਹੀਂ ਦੱਸਿਆ ਕਿ ਇਹ ਸੰਕਲਪ ਉਨ੍ਹਾਂ ਨੇ ਆਪਣੇ ਪੁੱਤਰ ਅਗਨੀਵੇਸ਼ ਨਾਲ ਕੀਤਾ ਸੀ। ਉਨ੍ਹਾਂ ਲਿਖਿਆ ਕਿ ਉਹ ਜੋ ਕੁਝ ਵੀ ਕਮਾਉਂਦੇ ਹਨ, ਉਸਦਾ ਵੱਡਾ ਹਿੱਸਾ ਸਮਾਜ ਨੂੰ ਵਾਪਸ ਕਰਨਗੇ। ਪੁੱਤਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਇਸ ਵਾਅਦੇ ਨੂੰ ਹੋਰ ਮਜ਼ਬੂਤੀ ਨਾਲ ਨਿਭਾਉਣ ਦਾ ਫੈਸਲਾ ਕੀਤਾ ਹੈ ਅਤੇ ਕਿਹਾ ਕਿ ਹੁਣ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਸਮਾਜਿਕ ਸੇਵਾ ਲਈ ਸਮਰਪਿਤ ਰਹੇਗੀ।
READ ALSO : ਮਨਕੀਰਤ ਔਲਖ ਨੇ ਨਿਭਾਇਆ ਵਾਅਦਾ, ਹੜ੍ਹ ਪੀੜਤਾਂ ਤੇ ਕਬੱਡੀ ਖਿਡਾਰੀਆਂ ਨੂੰ ਦਿਤੀਆਂ ਮਹਿੰਗੀਆਂ ਕਾਰਾਂ
49 ਸਾਲ ਦੀ ਉਮਰ ’ਚ ਅਗਨੀਵੇਸ਼ ਅਗਰਵਾਲ ਦਾ ਦੇਹਾਂਤ
ਅਗਨੀਵੇਸ਼ ਅਗਰਵਾਲ ਦੀ 49 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਸਦਮਾ ਅਨਿਲ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਕਿਰਨ ਅਗਰਵਾਲ ਲਈ ਅਸਹਨਸ਼ੀਲ ਹੈ। ਅਨਿਲ ਅਗਰਵਾਲ ਨੇ ਲਿਖਿਆ ਕਿ ਇੱਕ ਪਿਤਾ ਲਈ ਪੁੱਤਰ ਨੂੰ ਗੁਆਉਣਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ, ਪਰ ਉਹ ਵੇਦਾਂਤਾ ਗਰੁੱਪ ਵਿੱਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਆਪਣੇ ਬੱਚਿਆਂ ਵਾਂਗ ਮੰਨਦੇ ਹਨ।
ਕੌਣ ਹਨ ਅਨਿਲ ਅਗਰਵਾਲ
ਅਨਿਲ ਅਗਰਵਾਲ ਵੇਦਾਂਤਾ ਰਿਸੋਰਸਿਜ਼ ਦੇ ਸੰਸਥਾਪਕ ਅਤੇ ਚੇਅਰਮੈਨ ਹਨ। ਉਨ੍ਹਾਂ ਨੇ 1976 ਵਿੱਚ ਵੇਦਾਂਤਾ ਗਰੁੱਪ ਦੀ ਨੀਂਹ ਰੱਖੀ ਸੀ। ਅੱਜ ਵੇਦਾਂਤਾ ਧਾਤਾਂ, ਖਣਨ, ਬਿਜਲੀ ਅਤੇ ਤੇਲ ਵਰਗੇ ਅਹਿਮ ਖੇਤਰਾਂ ਵਿੱਚ ਕੰਮ ਕਰਦਾ ਹੈ ਅਤੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਇਸਦੀ ਮਜ਼ਬੂਤ ਮੌਜੂਦਗੀ ਹੈ।
1954 ਵਿੱਚ ਬਿਹਾਰ ਦੇ ਪਟਨਾ ਵਿੱਚ ਜਨਮੇ ਅਨਿਲ ਅਗਰਵਾਲ ਨੇ ਬਹੁਤ ਛੋਟੀ ਉਮਰ ਵਿੱਚ ਆਪਣੇ ਪਿਤਾ ਨਾਲ ਸਕ੍ਰੈਪ ਡੀਲਰ ਵਜੋਂ ਕਾਰੋਬਾਰ ਦੀ ਸ਼ੁਰੂਆਤ ਕੀਤੀ। 19 ਸਾਲ ਦੀ ਉਮਰ ਵਿੱਚ ਉਹ ਮੁੰਬਈ ਆ ਗਏ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਕਈ ਨੁਕਸਾਨ ਵੀ ਸਹੇ, ਪਰ ਕਦੇ ਹੌਂਸਲਾ ਨਹੀਂ ਹਾਰਿਆ। ਇਹੀ ਸੰਘਰਸ਼ ਅੱਗੇ ਚੱਲ ਕੇ ਵੇਦਾਂਤਾ ਗਰੁੱਪ ਦੀ ਸਫਲਤਾ ਦਾ ਆਧਾਰ ਬਣਿਆ।
ਕਿੰਨੀ ਹੈ ਅਨਿਲ ਅਗਰਵਾਲ ਦੀ ਦੌਲਤ
ਫੋਰਬਸ ਮੁਤਾਬਕ ਅਨਿਲ ਅਗਰਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ ਲਗਭਗ 4.2 ਬਿਲੀਅਨ ਡਾਲਰ ਹੈ, ਜੋ ਭਾਰਤੀ ਕਰੰਸੀ ਵਿੱਚ ਤਕਰੀਬਨ 35 ਹਜ਼ਾਰ ਕਰੋੜ ਰੁਪਏ ਬਣਦੀ ਹੈ। ਅਨਿਲ ਅਗਰਵਾਲ ਪਹਿਲਾਂ ਹੀ ਆਪਣੀ ਦੌਲਤ ਦਾ 75 ਫੀਸਦੀ ਸਮਾਜ ਲਈ ਦਾਨ ਕਰਨ ਦਾ ਐਲਾਨ ਕਰ ਚੁੱਕੇ ਸਨ, ਪਰ ਪੁੱਤਰ ਦੇ ਵਿਛੋੜੇ ਤੋਂ ਬਾਅਦ ਉਨ੍ਹਾਂ ਨੇ ਇਸ ਵਚਨਬੱਧਤਾ ਨੂੰ ਨਵੇਂ ਸਿਰੇ ਤੋਂ ਦੁਹਰਾਉਂਦਿਆਂ ਇਸਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੈ।
ਪੰਜਾਬ ਸਰਕਾਰ ਦੇ ਭ੍ਰਿਸ਼ਟ ਕਰਮਚਾਰੀਆਂ ’ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਨੂੰ ਤਲਬ

