Site icon Dainik Savera Punjab

ਰਾਹਤ : ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਸਹੂਲਤ ; ਅੱਜ ਤੋਂ ਬਰਨਾਲਾ Railway Station ’ਤੇ ਰੁਕੇਗੀ ਵੰਦੇ ਭਾਰਤ ਐਕਸਪ੍ਰੈਸ

Barnala News : ਵੰਦੇ ਭਾਰਤ ਐਕਸਪ੍ਰੈਸ ਅੱਜ ਤੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਰੁਕਣਾ ਸ਼ੁਰੂ ਕਰ ਦੇਵੇਗੀ। ਇਹ ਜਾਣਕਾਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ। ਵੰਦੇ ਭਾਰਤ ਐਕਸਪ੍ਰੈਸ ਦਾ ਬਰਨਾਲਾ ਵਿਚ ਦੋ ਮਿੰਟ ਦਾ ਸਟਾਪ ਹੋਵੇਗਾ। ਰੇਲ ਮੰਤਰਾਲੇ ਵੱਲੋਂ ਬਰਨਾਲਾ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਸਟਾਪੇਜ ਦਾ ਐਲਾਨ ਬਹੁਤ ਪਹਿਲਾਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਵੰਦੇ ਭਾਰਤ ਵਰਗੀ ਆਧੁਨਿਕ ਤੇ ਤੇਜ਼ ਰਫ਼ਤਾਰ ਰੇਲ ਇੱਥੇ ਰੁਕੇ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਮੰਗ ਕਾਫ਼ੀ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਨੂੰ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ 20 ਫਰਵਰੀ ਤੋਂ ਵੰਦੇ ਭਾਰਤ ਜਦੋਂ ਫ਼ਿਰੋਜ਼ਪੁਰ ਤੋਂ ਦਿੱਲੀ ਵੱਲ ਰਵਾਨਾ ਹੋਵੇਗੀ, ਉਸ ਵੇਲੇ ਬਰਨਾਲਾ ’ਚ ਦੋ ਮਿੰਟ ਲਈ ਰੁਕੇਗੀ।

*Navjot Kaur Sidhu ਨੇ ਰਾਜਾ ਵੜਿੰਗ ‘ਤੇ ਲਾਏ ਵੱਡੇ ਇਲਜ਼ਾਮ, ਜ਼ੀਰਕਪੁਰ ‘ਚ ਜ਼ਮੀਨ ਦੱਬਣ ਤੇ ਖ਼ਰੀਦਣ ਸਬੰਧੀ ਪੁੱਛੇ ਤਿੱਖੇ ਸਵਾਲ*

ਇਸੇ ਤਰ੍ਹਾਂ ਜਦੋਂ ਸ਼ਾਮ ਸਮੇਂ ਰੇਲ ਦਿੱਲੀ ਤੋਂ ਵਾਪਸੀ ਕਰ ਕੇ ਫ਼ਿਰੋਜ਼ਪੁਰ ਕੈਂਟ ਵੱਲ ਆਵੇਗੀ ਤਾਂ ਵੀ ਬਰਨਾਲਾ ’ਚ ਦੋ ਮਿੰਟ ਦਾ ਸਟਾਪੇਜ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 26462 ਫਿਰੋਜ਼ਪੁਰ ਕੈਂਟ-ਦਿੱਲੀ ਜੰਕਸ਼ਨ ਵੰਦੇ ਭਾਰਤ ਐਕਸਪ੍ਰੈਸ ਸਵੇਰੇ 9:10 ਵਜੇ ਬਠਿੰਡਾ (BTI) ਪਹੁੰਚੇਗੀ ਅਤੇ ਸਵੇਰੇ 9:15 ਵਜੇ ਰਵਾਨਾ ਹੋਵੇਗੀ। ਫਿਰ ਇਹ ਬਰਨਾਲਾ ਸਟੇਸ਼ਨ ‘ਤੇ ਸਵੇਰੇ 9:59 ਵਜੇ ਪਹੁੰਚੇਗੀ ਅਤੇ ਸਵੇਰੇ 10:01 ਵਜੇ ਰਵਾਨਾ ਹੋਵੇਗੀ। ਇਹ ਅੱਗੇ ਧੂਰੀ ਜੰਕਸ਼ਨ ‘ਤੇ ਸਵੇਰੇ 10:24 ਵਜੇ ਪਹੁੰਚੇਗੀ ਅਤੇ ਸਵੇਰੇ 10:26 ਵਜੇ ਰਵਾਨਾ ਹੋਵੇਗੀ।

Amalaka Ekadashi : ਇਸ ਏਕਾਦਸ਼ੀ ‘ਤੇ ਕਰੋ ਵਿਸ਼ੇਸ਼ ਉਪਾਅ ; ਪੀਲਾ ਚੰਦਨ ਤੇ ਸ਼ੰਖ ਨਾਲ ਬਦਲ ਸਕਦੀ ਤੁਹਾਡੀ ਕਿਸਮਤ !

ਟ੍ਰੇਨ ਨੰਬਰ 26461 ਦਿੱਲੀ ਜੰਕਸ਼ਨ-ਫਿਰੋਜ਼ਪੁਰ ਕੈਂਟ ਵੰਦੇ ਭਾਰਤ ਐਕਸਪ੍ਰੈਸ ਧੂਰੀ ਜੰਕਸ਼ਨ ‘ਤੇ ਸ਼ਾਮ 7:56 ਵਜੇ ਪਹੁੰਚੇਗੀ ਅਤੇ ਸ਼ਾਮ 7:58 ਵਜੇ ਰਵਾਨਾ ਹੋਵੇਗੀ। ਇਹ ਬਰਨਾਲਾ ਸਟੇਸ਼ਨ ‘ਤੇ ਰਾਤ 8:20 ਵਜੇ ਪਹੁੰਚੇਗੀ ਅਤੇ ਰਾਤ 8:22 ਵਜੇ ਰਵਾਨਾ ਹੋਵੇਗੀ। ਫਿਰ ਇਹ ਬਠਿੰਡਾ ਰਾਤ 9:15 ਵਜੇ ਪਹੁੰਚੇਗੀ ਅਤੇ ਰਾਤ 9:20 ਵਜੇ ਰਵਾਨਾ ਹੋਵੇਗੀ। ਹੁਣ ਇਸ ਫ਼ੈਸਲੇ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸਹੂਲਤ ਮਿਲੇਗੀ ਸਗੋਂ ਇਲਾਕੇ ਦੇ ਵਪਾਰ ਅਤੇ ਉਦਯੋਗ ਨੂੰ ਵੀ ਲਾਭ ਹੋਵੇਗਾ।

Exit mobile version