ਮੈਰੀਲੈਂਡ : ਕਈ ਦਿਨਾਂ ਤੋਂ ਲਾਪਤਾ ਇੱਕ ਭਾਰਤੀ ਕੁੜੀ ਦੀ ਲਾਸ਼ ਮਿਲਣ ਨਾਲ ਅਮਰੀਕਾ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਦੱਸਿਆ ਕਿ 27 ਸਾਲਾ ਇੰਡੀਅਨ ਨਿਕਿਤਾ ਗੋਡੀਸ਼ਲਾ ਦੀ ਲਾਸ਼ ਮੈਰੀਲੈਂਡ ਵਿੱਚ ਉਸਦੇ ਪਹਿਲੇ ਬੁਆਏਫ੍ਰੈਂਡ ਦੇ ਅਪਾਰਟਮੈਂਟ ਵਿੱਚੋਂ ਮਿਲੀ। ਲਾਸ਼ ‘ਤੇ ਚਾਕੂ ਦੇ ਡੂੰਘੇ ਜ਼ਖ਼ਮ ਸਨ। ਹਾਵਰਡ ਕਾਉਂਟੀ ਪੁਲਿਸ ਨੇ Ex Boyfriend ‘ਤੇ ਕਤਲ ਦਾ ਦੋਸ਼ ਲਗਾਇਆ ਹੈ। ਰਿਪੋਰਟਾਂ ਦੇ ਅਨੁਸਾਰ, ਨਿਕਿਤਾ ਦੇ ਪਹਿਲੇ ਬੁਆਏਫ੍ਰੈਂਡ, ਅਰਜੁਨ ਸ਼ਰਮਾ ਨੇ 2 ਜਨਵਰੀ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਅਰਜੁਨ ਸ਼ਰਮਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਆਖਰੀ ਵਾਰ ਨਿਕਿਤਾ ਨੂੰ 31 ਦਸੰਬਰ ਨੂੰ ਟਵਿਨ ਰਿਵਰਸ ਰੋਡ ਦੇ 10100 ਬਲਾਕ ਵਿੱਚ ਉਸਦੇ ਅਪਾਰਟਮੈਂਟ ਵਿੱਚ ਦੇਖਿਆ ਸੀ।
ਕੋਲਕਾਤਾ ਡਾਂਸ ਗਰੁੱਪ ਸਿਰ ਸਜਿਆ ‘ਇੰਡੀਆਜ਼ ਗੌਟ ਟੈਲੇਂਟ 11’ ਦਾ ਤਾਜ, ਟਰਾਫੀ ਦੇ ਨਾਲ ਮਿਲੇ 15 ਲੱਖ ਤੇ ਸ਼ਾਨਦਾਰ ਕਾਰ
ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਅਰਜੁਨ ਸ਼ਰਮਾ ਰਿਪੋਰਟ ਦਰਜ ਕਰਨ ਤੋਂ ਤੁਰੰਤ ਬਾਅਦ ਭਾਰਤ ਭੱਜ ਗਿਆ ਸੀ। ਪੁਲਿਸ ਨੇ ਕਿਹਾ ਕਿ ਅਰਜੁਨ ਸ਼ਰਮਾ ਨੇ ਉਸੇ ਦਿਨ ਉਡਾਣ ਭਰੀ ਸੀ। ਪੁਲਿਸ ਨੇ ਅਰਜੁਨ ਸ਼ਰਮਾ ‘ਤੇ ਪਹਿਲੇ ਅਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਹੈ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗੋਡੀਸ਼ਾਲਾ ਦੀ ਹੱਤਿਆ 31 ਦਸੰਬਰ ਨੂੰ ਸ਼ਾਮ 7 ਵਜੇ ਤੋਂ ਬਾਅਦ ਕੀਤੀ ਗਈ ਸੀ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹਾਵਰਡ ਕਾਉਂਟੀ ਪੁਲਿਸ ਸ਼ਰਮਾ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਅਮਰੀਕੀ ਏਜੰਸੀਆਂ ਨਾਲ ਕੰਮ ਕਰ ਰਹੀ ਹੈ।
Amritsar : ਸਪੱਸ਼ਟੀਕਰਨ ਦੇਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ


