ਅੰਤਰਰਾਸ਼ਟਰੀ ਡੈਸਕ: ਅਮਰੀਕਾ ਵਿੱਚ ਇੱਕ ਵਾਰ ਫਿਰ ਵੱਡਾ ਰਾਜਨੀਤਿਕ ਹੰਗਾਮਾ ਖੜ੍ਹਾ ਹੋ ਗਿਆ ਹੈ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਸਾਂਸਦਾਂ ਨੇ ਯੂਐਸ ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ ਯੌਨ ਅਪਰਾਧੀ ਅਤੇ ਸੈਕਸ ਟ੍ਰੈਫਿਕਰ ਜੈਫਰੀ ਐਪਸਟਿਨ ਨਾਲ ਸੰਬੰਧਿਤ ਕੁਝ ਨਵੀਆਂ ਤਸਵੀਰਾਂ ਪੇਸ਼ ਕੀਤੀਆਂ। ਇਹਨਾਂ ਤਸਵੀਰਾਂ ਵਿੱਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਪ੍ਰਸਿੱਧ ਉਦਯੋਗਪਤੀ ਬਿਲ ਗੇਟਸ ਸਮੇਤ ਕਈ ਵੱਡੀਆਂ ਹਸਤੀਆਂ ਨਜ਼ਰ ਆ ਰਹੀਆਂ ਹਨ। ਤਸਵੀਰਾਂ ਦੇ ਸਾਹਮਣੇ ਆਉਣ ਨਾਲ ਅਮਰੀਕਾ ਦੀ ਰਾਜਨੀਤੀ ਵਿੱਚ ਤੂਫ਼ਾਨ ਖੜ੍ਹ ਗਿਆ ਹੈ ਅਤੇ ਮੀਡੀਆ ਵਿੱਚ ਇਸਦੀ ਚਰਚਾ ਜ਼ੋਰਾਂ ‘ਤੇ ਹੈ।
ਫਿਲੀਪੀਨਜ਼ ‘ਚ ਸੈਲਾਨੀ ਨੇ ਬੇਖ਼ਬਰ ਹੋ ਕੇ ਫੜਿਆ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਜੀਵ
ਖ਼ਾਸ ਗੱਲ ਇਹ ਹੈ ਕਿ ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਔਰਤਾਂ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਹਾਲਾਂਕਿ ਉਹਨਾਂ ਔਰਤਾਂ ਦੇ ਚਿਹਰੇ ਸਪਸ਼ਟ ਨਹੀਂ ਕੀਤੇ ਗਏ। ਇੱਕ ਹੋਰ ਤਸਵੀਰ ਵਿੱਚ ਟਰੰਪ ਕਿਸੇ ਔਰਤ ਨਾਲ ਗੱਲਬਾਤ ਕਰਦੇ ਦਿਖ ਰਹੇ ਹਨ ਅਤੇ ਉਹਨਾਂ ਦੇ ਬਿਲਕੁਲ ਕੋਲ ਜੈਫਰੀ ਐਪਸਟਿਨ ਖੜ੍ਹਾ ਹੈ। ਡੈਮੋਕ੍ਰੈਟਿਕ ਸਾਂਸਦਾਂ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਸਿੱਧੇ ਤੌਰ ‘ਤੇ ਕਿਸੇ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਦਿਖਾਇਆ ਗਿਆ ਪਰ ਇਹਨਾਂ ਤਸਵੀਰਾਂ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜੇਫਰੀ ਐਪਸਟਿਨ ਦੇ ਯੌਨ ਸ਼ੋਸ਼ਣ ਮਾਮਲੇ ਵਿੱਚ ਕਈ ਨਾਮ ਸਾਹਮਣੇ ਆਏ ਹਨ ਪਰ ਨਾਦਿਆ ਮਾਰਕਿੰਕੋ ਸਭ ਤੋਂ ਵੱਧ ਚਰਚਾ ਵਿੱਚ ਰਹੀ ਹੈ। ਨਾਦਿਆ, ਜਿਸਨੂੰ ਪਹਿਲਾਂ ਨਾਡਾ ਮਾਰਸਿੰਕੋਵਾ ਜਾਂ ਨਾਦਾ ਮਾਰਸਿੰਕੋਵਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਸਲੋਵਾਕੀਆ ਦੀ ਰਹਿਣ ਵਾਲੀ ਪਾਇਲਟ ਅਤੇ ਮਾਡਲ ਹੈ। 2024 ਦੀ ਸ਼ੁਰੂਆਤ ਤੋਂ ਉਹ ਜਨਤਕ ਜੀਵਨ ਤੋਂ ਗਾਇਬ ਦੱਸੀ ਜਾ ਰਹੀ ਹੈ। ਐਪਸਟਿਨ ਫਾਈਲਾਂ ਦੇ ਨਵੇਂ ਬੈਚ ਸਾਹਮਣੇ ਆਉਣ ਤੋਂ ਬਾਅਦ ਉਸਦੇ ਠਿਕਾਣੇ ਬਾਰੇ ਫਿਰ ਸਵਾਲ ਉਠਣ ਲੱਗੇ ਹਨ।
ਪੀੜਤਾਂ ਦੇ ਬਿਆਨਾਂ ਅਨੁਸਾਰ ਨਾਦਿਆ ‘ਤੇ ਗੰਭੀਰ ਦੋਸ਼ ਲੱਗੇ ਹਨ ਕਿ ਉਹ ਐਪਸਟਿਨ ਦੇ ਨਾਲ ਮਿਲ ਕੇ ਨਾਬਾਲਗ ਲੜਕੀਆਂ ਦੇ ਸ਼ੋਸ਼ਣ ਵਿੱਚ ਸ਼ਾਮਲ ਰਹੀ। ਪਾਮ ਬੀਚ ਪੁਲਿਸ ਦੀ ਪੁਰਾਣੀ ਰਿਪੋਰਟ ਵਿੱਚ ਕਈ ਪੀੜਤਾਂ ਨੇ ਕਿਹਾ ਕਿ ਨਾਦਿਆ ਨੇ ਉਹਨਾਂ ਨਾਲ ਯੌਨ ਸੰਬੰਧ ਬਣਾਉਣ ਵਿੱਚ ਹਿੱਸਾ ਲਿਆ ਅਤੇ ਕਈ ਵਾਰ ਇਹ ਸਭ ਐਪਸਟਿਨ ਦੇ ਹੁਕਮ ‘ਤੇ ਹੁੰਦਾ ਸੀ। ਇੱਕ ਪੀੜਤਾ ਨੇ ਦਾਅਵਾ ਕੀਤਾ ਕਿ ਉਸਨੂੰ ਨਾਦਿਆ ਨਾਲ ਸੰਬੰਧ ਬਣਾਉਣ ਲਈ ਪੈਸੇ ਦਿੱਤੇ ਜਾਂਦੇ ਸਨ ਜਦਕਿ ਐਪਸਟਿਨ ਇਹ ਸਭ ਦੇਖਦਾ ਰਹਿੰਦਾ ਸੀ।
WATCH VIDEO: ਧੁੰਦ ਤੇ ਠੰਡ ‘ਚ ਕਣਕ ਲਈ ਖੇਤੀਬਾੜੀ ਅਫ਼ਸਰ ਦੀ ਸਲਾਹ
ਨਾਦਿਆ ਮਾਰਕਿੰਕੋ ਇੱਕ ਪ੍ਰਮਾਣਿਤ ਕਮਰਸ਼ੀਅਲ ਪਾਇਲਟ ਰਹੀ ਹੈ ਅਤੇ ਉਹ ਐਵੀਏਸ਼ਨ ਕੰਪਨੀ ਅਵੀਲੂਪ ਦੀ ਸੀਈਓ ਵੀ ਰਹਿ ਚੁੱਕੀ ਹੈ। ਰਿਪੋਰਟਾਂ ਅਨੁਸਾਰ ਉਹ ਬਹੁਤ ਛੋਟੀ ਉਮਰ ਵਿੱਚ ਹੀ ਜੈਫਰੀ ਐਪਸਟਿਨ ਦੇ ਸੰਪਰਕ ਵਿੱਚ ਆਈ। ਕੁਝ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਪਸਟਿਨ ਉਸਨੂੰ ਯੂਰਪ ਤੋਂ ਅਮਰੀਕਾ ਲਿਆਇਆ ਅਤੇ ਸ਼ੁਰੂ ਵਿੱਚ ਉਸਦਾ ਇਸਤੇਮਾਲ ਆਪਣੀ ਯੌਨ ਦਾਸੀ ਵਜੋਂ ਕੀਤਾ। ਬਾਅਦ ਵਿੱਚ ਉਹ ਉਸਦੀ ਕਰੀਬੀ ਸਾਥੀ ਬਣ ਗਈ ਅਤੇ ਐਪਸਟਿਨ ਦੇ ਪ੍ਰਾਈਵੇਟ ਜੈੱਟ, ਜਿਸਨੂੰ ਲੋਲਿਤਾ ਐਕਸਪ੍ਰੈਸ ਕਿਹਾ ਜਾਂਦਾ ਸੀ, ‘ਤੇ ਅਕਸਰ ਯਾਤਰਾ ਕਰਦੀ ਰਹੀ।
ਇਹ ਤੱਥ ਦਰਸਾਉਂਦੇ ਹਨ ਕਿ ਨਾਦਿਆ ਮਾਰਕਿੰਕੋ ਸਿਰਫ਼ ਐਪਸਟਿਨ ਦੀ ਸਾਥੀ ਹੀ ਨਹੀਂ ਸੀ ਸਗੋਂ ਉਸਦੇ ਗੰਭੀਰ ਅਪਰਾਧਾਂ ਵਿੱਚ ਵੀ ਉਸਦਾ ਨਾਮ ਸ਼ਾਮਲ ਕੀਤਾ ਗਿਆ ਹੈ। ਉਸਦੀ ਗਾਇਬੀ ਅਤੇ ਐਪਸਟਿਨ ਫਾਈਲਾਂ ਦੇ ਨਵੇਂ ਖੁਲਾਸੇ ਇਸ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਅਤੇ ਚਰਚਿਤ ਬਣਾ ਰਹੇ ਹਨ।


